ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਉਪਰ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸੁਣਨ ਅਤੇ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ। ਕਿਉਂਕਿ ਕੁਝ ਲੋਕਾਂ ਵੱਲੋਂ ਸ਼ੌਕ ਨਾਲ ਕੀਤੇ ਜਾਂਦੇ ਕੰਮ ਹੀ ਉਹਨਾਂ ਦੀ ਜ਼ਿੰਦਗੀ ਖਤਮ ਹੋਣ ਦੀ ਵਜਾ ਬਣ ਜਾਂਦੇ ਹਨ। ਪਿਛਲੇ ਦਿਨੀਂ ਇਕ ਫਿਲਮੀ ਅਦਾਕਾਰਾ ਵੱਲੋਂ ਸੈਲਫੀ ਲੈਣ ਦੇ ਚੱਕਰ ਵਿਚ ਆਪਣੀ ਜਾਨ ਗੁਆ ਲਈ ਗਈ ਸੀ। ਜਿੱਥੇ ਇਨਸਾਨ ਦੀ ਇੱਕ ਛੋਟੀ ਜਿਹੀ ਗਲਤੀ ਸਭ ਕੁਝ ਬਰਬਾਦ ਕਰ ਦਿੰਦੀ ਹੈ। ਸਰਕਾਰ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਸੁਚੇਤ ਵੀ ਕੀਤਾ ਜਾਂਦਾ ਹੈ। ਪਰ ਆਏ ਦਿਨ ਹੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਫੋਟੋ ਕਰਵਾਉਣ ਤੋਂ ਬਾਅਦ ਕੁੜੀ ਦੀ ਹੋਈ ਮੌਤ ਬਾਰੇ ਸੁਣ ਕੇ ਸਾਰੇ ਹੈਰਾਨ ਹਨ। ਕਿਉਂਕਿ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਗਲਤੀ ਕੁਝ ਸੈਕਿੰਡ ਵਿੱਚ ਸਭ ਕੁਝ ਬਰਬਾਦ ਕਰ ਦਿੰਦੀ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਤੋਂ, ਜਿੱਥੇ ਇੱਕ ਔਰਤ ਵੱਲੋਂ ਫੋਟੋ ਖਿਚਵਾਈ ਜਾ ਰਹੀ ਸੀ। ਉੱਥੇ ਹੀ ਉਸ ਔਰਤ ਦੀ ਜ਼ਿੰਦਗੀ ਦੀ ਉਹ ਆਖਰੀ ਤਸਵੀਰ ਬਣ ਗਈ, ਕਿਉਂਕਿ ਉਸ ਔਰਤ ਵੱਲੋਂ ਫੋਟੋ ਖਿਚਵਾਉਂਦੇ ਸਮੇਂ ਅਚਾਨਕ ਬੰਦੂਕ ਦਾ ਘੋੜਾ ਦੱਬਿਆ ਗਿਆ।

ਜਿਸ ਕਾਰਨ ਇਸ ਔਰਤ ਦੀ ਮੌਤ ਹੋ ਗਈ। ਇਸ ਘਟਨਾ ਦੀ ਖਬਰ ਸੋਸ਼ਲ ਮੀਡੀਆ ਉਪਰ ਵੀ ਵਾਇਰਲ ਹੋ ਰਹੀ ਹੈ। ਜਿੱਥੇ ਔਰਤ ਵੱਲੋਂ ਤਸਵੀਰ ਖਿਚਵਾਉਂਦੇ ਸਮੇਂ ਬੰਦੂਕ ਆਪਣੇ ਕੋਲ ਫੜੀ ਹੋਈ ਹੈ ਅਤੇ ਲਾਪਰਵਾਹੀ ਕਾਰਨ ਹੀ ਉਸ ਵੱਲੋਂ ਬੰਦੂਕ ਦਾ ਘੋੜਾ ਦਾ ਘੋੜਾ ਦੱਬਿਆਂ ਗਿਆ। ਜਿਸ ਕਾਰਨ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਏਥੇ ਹੀ ਮ੍ਰਿਤਕਾਂ ਦੇ ਪਿਤਾ ਵੱਲੋਂ ਸਹੁਰਾ ਪਰਿਵਾਰ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ।

ਜਿਸ ਵਿਚ ਮ੍ਰਿਤਕ ਔਰਤ ਦੇ ਪਿਤਾ ਵੱਲੋਂ ਮ੍ਰਿਤਕਾ ਦੇ ਪਤੀ ਸੱਸ ਸਹੁਰੇ ਅਤੇ ਜੇਠ ਦੇ ਖਿਲਾਫ ਮੁਕੱਦਮ ਦਰਜ ਕੀਤਾ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਸਹੁਰਾ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦੇ ਪਰਿਵਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਲਈ ਉਸਨੂੰ ਗੋਲੀ ਮਾਰ ਦਿੱਤੀ ਗਈ ਹੈ।


                                       
                            
                                                                   
                                    Previous Postਹੁਣੇ ਹੁਣੇ ਅੰਤਰਾਸ਼ਟਰੀ ਫਲਾਈਟਾਂ ਬਾਰੇ ਆਈ ਇਹ ਵੱਡੀ ਮਾੜੀ ਖਬਰ – ਲਗੀ ਹੁਣ ਇਹ ਪਾਬੰਦੀ
                                                                
                                
                                                                    
                                    Next Postਹੁਣ ਸਾਹਮਣੇ ਆ ਗਈ ਇਹ ਨਵੀਂ ਮੁਸੀਬਤ , ਡਾਕਟਰਾਂ ਚ ਛਾਈ ਚਿੰਤਾ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



