BREAKING NEWS
Search

ਇਸ ਦੇਸ਼ ਲਈ ਅੰਤਰਾਸ਼ਟਰੀ ਉਡਾਣਾਂ ਬਾਰੇ ਆਈ ਵੱਡੀ ਖਬਰ ਹੁਣ ਹੋ ਗਿਆ ਅੱਜ ਤੋਂ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਹਵਾਈ ਉਡਾਣਾਂ ਉਪਰ ਰੋਕ ਲਗਾ ਦਿਤੀ ਗਈ ਸੀ। ਉਥੇ ਹੀ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਵੀ ਬਹੁਤ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਕਈ ਦੇਸ਼ਾਂ ਵੱਲੋਂ ਅਜੇ ਵੀ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਭਾਰਤ ਵਿਚ ਜਿਥੇ ਅੰਤਰਰਾਸ਼ਟਰੀ ਉਡਾਨਾਂ ਤੇ ਭਾਰਤ ਚ ਮਾਰਚ 2020 ਤੋਂ ਰੋਕ ਲਗਾ ਦਿੱਤੀ ਗਈ ਸੀ। ਉਥੇ ਕੁੱਝ ਸਮਝੌਤੇ ਦੇ ਤਹਿਤ ਉਡਾਨਾਂ ਨੂੰ ਜਾਰੀ ਰੱਖਿਆ ਗਿਆ ਹੈ। ਪਰ ਕਈ ਜਗ੍ਹਾ ਤੇ ਕਿਸੇ ਨਾ ਕਿਸੇ ਕਾਰਨ ਉਡਾਨਾਂ ਨੂੰ ਰੱਦ ਕੀਤੇ ਜਾਣ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਦੇਸ਼ ਲਈ ਅੰਤਰਰਾਸ਼ਟਰੀ ਉਡਾਨਾਂ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅੱਜ ਤੋਂ ਇਹ ਐਲਾਨ ਹੋ ਗਿਆ ਹੈ।

ਬੀਤੇ ਦਿਨੀਂ ਜਿਥੇ ਖਬਰ ਸਾਹਮਣੇ ਆਈ ਸੀ ਕਿ ਅਮਰੀਕਾ ਵਿਚ 5 ਸੇਵਾਵਾਂ ਦੇ ਕਾਰਨ ਬਹੁਤ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਜਿੱਥੇ ਹਵਾਈ ਜਹਾਜ਼ਾਂ ਦੇ ਉਪਰ ਇਸ 5 ਜੀ ਸੇਵਾਵਾਂ ਦਾ ਅਸਰ ਹੋਣ ਕਾਰਨ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਉਥੇ ਹੀ ਅਮਰੀਕਾ ਵਿੱਚ ਏਅਰ ਇੰਡੀਆ ਦੀਆਂ ਉਡਾਨਾਂ ਰੱਦ ਕੀਤੀਆਂ ਗਈਆਂ ਸਨ, ਉਹਨਾਂ ਨੂੰ ਮੁੜ ਤੋਂ ਬਹਾਲ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਹੁਣ ਸ਼ੁੱਕਰਵਾਰ ਤੋਂ ਇਹ ਸਾਰੀਆਂ ਉਡਾਣਾਂ ਮੁੜ ਸ਼ੁਰੂ ਹੋ ਜਾਣਗੀਆਂ। ਏਅਰ ਇੰਡੀਆ ਵੱਲੋਂ ਜਿੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਸੀ ਇਸ 5 ਜੀ ਸੇਵਾਵਾਂ ਦੇ ਇੰਟਰਨੈੱਟ ਦੇ ਕਾਰਨ ਰੇਡੀਓ ਅਲਟੀਮੀਟਰ ਪ੍ਰਭਾਵਤ ਹੋ ਰਿਹਾ ਹੈ।

ਜਿਸ ਕਾਰਨ ਬੁਧਵਾਰ ਨੂੰ ਭਾਰਤ ਅਮਰੀਕਾ ਵਿਚਕਾਰ ਅੱਠ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਉਥੇ ਹੀ ਜਾਰੀ ਕੀਤੇ ਗਏ ਹੁਣ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਵਿਚ ਅਮਰੀਕੀ ਜਹਾਜ਼ਰਾਨੀ ਰੈਗੂਲੇਟਰੀ ਸੰਘੀ ਜਹਾਜ਼ਰਾਨੀ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ , ਕਿ ਬੀ 777 ਸਮੇਤ ਕੁਝ ਖਾਸ ਤਰਾ ਦੇ ਜਹਾਜ਼ਾਂ ਵਿੱਚ ਲੱਗੇ ਹੋਏ ਰੇਡੀਓ ਅਲਟੀਮੀਟਰ ਉਪਰ 5 ਜੀ ਸੇਵਾਵਾਂ ਦਾ ਪ੍ਰਭਾਵ ਨਹੀਂ ਹੋਵੇਗਾ।

ਇਸ ਲਈ ਮੁੜ ਤੋਂ ਉਡਾਨਾਂ ਨੂੰ ਬਹਾਲ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਰੱਦ ਕੀਤੀਆਂ ਉਡਾਣਾਂ ਦੇ ਨਾਲ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਵੀਰਵਾਰ ਤੋਂ ਹੁਣ ਲਾਗੂ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸ਼ੁਕਰਵਾਰ ਤੋਂ ਰੱਦ ਕੀਤੀਆਂ ਸਾਰੀਆਂ ਉਡਾਣਾਂ ਬਹਾਲ ਹੋ ਜਾਣਗੀਆਂ।