ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪਿਆ ਸੀ ਉਥੇ ਹੀ ਹੋਣ ਵਾਲੀ ਬਰਸਾਤ ਕਾਰਨ ਲੋਕਾਂ ਨੂੰ ਇਸ ਬਿਜਲੀ ਦੇ ਲੱਗਣ ਵਾਲੇ ਵੱਡੇ ਕੱਟਾਂ ਤੋਂ ਰਾਹਤ ਮਿਲੇਗੀ। ਕਿਉਂਕਿ ਜਿੱਥੇ ਬਿਜਲੀ ਪਲਾਂਟਾਂ ਵਿੱਚ ਬਿਜਲੀ ਦੀ ਕਿੱਲਤ ਆ ਰਹੀ ਸੀ ਉਥੇ ਹੀ ਬਰਸਾਤ ਹੋਣ ਕਾਰਨ ਇਹ ਕਮੀ ਪੂਰੀ ਹੋ ਗਈ ਸੀ। ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀ ਬਰਸਾਤ ਦੇ ਅਸਰ ਕਾਰਨ ਜਿੱਥੇ ਪੰਜਾਬ ਵਿੱਚ ਵੀ ਪਾਣੀ ਦਾ ਪੱਧਰ ਵਧ ਗਿਆ ਕਿ ਉੱਥੇ ਹੀ ਇਸ ਕਾਰਨ ਕਈ ਖਤਰੇ ਵੀ ਪੈਦਾ ਹੋਏ ਹਨ। ਪੰਜਾਬ ਸਰਕਾਰ ਵੱਲੋਂ ਜਿਥੇ ਲੋਕਾਂ ਨੂੰ ਉਚਿੱਤ ਬਿਜਲੀ ਦੀ ਸਪਲਾਈ ਦਿੱਤੇ ਜਾਣ ਦਾ ਭਰੋਸਾ ਦੁਆਇਆ ਜਾ ਰਿਹਾ ਹੈ।

ਹੁਣ ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਫਿਰ ਤੋਂ ਬਿਜਲੀ ਦੇ ਕੱਟ ਲੱਗ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਸਮੇਂ ਕੀਤੇ ਗਏ ਸਮਝੋਤਿਆ ਨੂੰ ਰੱਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਵਰਕਾਮ ਨੂੰ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤੋਂ ਬਾਅਦ ਪਾਵਰਕਾਮ ਨੇ ਆਪਣੀ ਦਲੀਲ ਦਿੱਤੀ ਹੈ।

ਹੁਣ ਜੇਕਰ ਨਿੱਜੀ ਥਰਮਲ ਪਲਾਂਟਾਂ ਦੇ ਉਤਪਾਦਨ ਨੂੰ ਵੱਖ ਕਰ ਦਿੱਤਾ ਜਾਵੇ ਤਾਂ ਪੈਦਾ ਹੋਣ ਵਾਲੀ ਕਿੱਲਤ ਨੂੰ ਸੰਭਾਲ ਪਾਉਣਾ ਸੰਭਵ ਨਹੀਂ ਹੋਵੇਗਾ। ਪੰਜਾਬ ਵਿੱਚ ਇਸ ਸਮੇਂ 6600 ਮੈਗਾਵਾਟ ਬਿਜਲੀ ਤਿਆਰ ਹੋ ਰਹੀ ਹੈ, ਜਿਸ ਨੂੰ ਨਿਜੀ ਥਰਮਲ ਪਲਾਂਟਾਂ ਦਾ ਯੋਗਦਾਨ 3920 ਮੈਗਾਵਾਟ ਦਾ ਹੈ। ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਲਿਖੇ ਜਵਾਬ ਦੇ ਪੱਤਰ ਵਿੱਚ ਪਾਵਰਕਾਮ ਦੇ ਚੇਅਰਮੈਨ ਵੈਣੁ ਪ੍ਰਸ਼ਾਦ ਨੇ ਲਿਖਿਆ ਹੈ ਕਿ ਸਰਕਾਰੀ ਥਰਮਲ ਪਲਾਂਟ ਅਤੇ ਬਾਹਰੀ ਸੂਬਿਆਂ ਤੋਂ ਬਿਜਲੀ ਖਰੀਦਣ ਦੀ ਤੈਅ ਸੀਮਾ ਦੇ ਹਿਸਾਬ ਪੰਜਾਬ ਵਿੱਚ ਬਿਜਲੀ ਦੀ ਭਾਰੀ ਕਿੱ-ਲ-ਤ ਹੋ ਜਾਵੇਗੀ।

ਇਸ ਭਾਰੀ ਕਿੱਲਤ ਦੇ ਕਾਰਨ ਹੀ ਲੋਕਾਂ ਨੂੰ ਰੋਜ਼ਾਨਾ 6 ਤੋਂ 8 ਘੰਟੇ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਨਾਲ ਬਿਜਲੀ ਸੰਕਟ ਇੱਕ ਵਾਰ ਮੁੜ ਤੋਂ ਸਾਹਮਣੇ ਆ ਜਾਵੇਗਾ। ਨਿੱਜੀ ਕੰਪਨੀਆਂ ਨਾਲ ਕੀਤੇ ਗਏ ਸਮਝੌਤੇ ਨੂੰ ਰੱਦ ਕਰਦੇ ਹੀ ਲੋਕਾਂ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਵੱਲੋਂ ਜਾਰੀ ਕੀਤੇ ਗਏ ਫ਼ਰਮਾਨ ਨਾਲ ਲੋਕਾਂ ਲਈ ਮੁਸ਼ਕਿਲਾਂ ਵਧ ਜਾਣਗੀਆਂ।

Home  ਤਾਜਾ ਖ਼ਬਰਾਂ  ਇਸ ਕਾਰਨ ਪੰਜਾਬ ਵਾਸੀਆਂ ਨੂੰ ਲੱਗ ਸਕਦਾ ਵੱਡਾ ਝੱਟਕਾ – ਲੱਗ ਸਕਦੇ ਹਰ ਰੋਜ 6-8 ਘੰਟੇ ਦੇ ਲੰਬੇ ਬਿਜਲੀ ਕੱਟ
                                                      
                              ਤਾਜਾ ਖ਼ਬਰਾਂ                               
                              ਇਸ ਕਾਰਨ ਪੰਜਾਬ ਵਾਸੀਆਂ ਨੂੰ ਲੱਗ ਸਕਦਾ ਵੱਡਾ ਝੱਟਕਾ – ਲੱਗ ਸਕਦੇ ਹਰ ਰੋਜ 6-8 ਘੰਟੇ ਦੇ ਲੰਬੇ ਬਿਜਲੀ ਕੱਟ
                                       
                            
                                                                   
                                    Previous Postਸਕੂਲਾਂ ਨੂੰ ਖੋਲਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸਕੂਲਾਂ ਲਈ ਲਿਆ ਇਹ ਵੱਡਾ ਫੈਸਲਾ – ਤਾਜਾ ਵੱਡੀ  ਖਬਰ
                                                                
                                
                                                                    
                                    Next Postਕੈਪਟਨ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ , ਇਹਨਾਂ ਲੋਕਾਂ ਦੀ ਲੱਗ ਗਈ ਲਾਟਰੀ- ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



