ਆਈ ਤਾਜਾ ਵੱਡੀ ਖਬਰ

ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕਰੋਨਾ ਵਾਇਰਸ ਦੇ ਚਲਦਿਆਂ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਅਤੇ ਕੁਝ ਦੇਸ਼ਾਂ ਵੱਲੋਂ ਕਰੋਨਾ ਦੇ ਕੇਸਾਂ ਵਿਚ ਆਈ ਗਿਰਾਵਟ ਨੂੰ ਦੇਖਦੇ ਹੋਏ ਮੁੜ ਹਵਾਈ ਆਵਾਜਾਈ ਕਰੋਨਾ ਪ੍ਰੋਟੋਕੋਲ ਦੇ ਨਿਯਮਾਂ ਨੂੰ ਪਾਲਣਾ ਕਰਨ ਨਾਲ ਬਹਾਲ ਕੀਤੀ ਗਈ ਹੈ। ਭਾਰਤ ਵਿਚ ਹਵਾਈ ਆਵਾਜਾਈ 50 ਫੀਸਦੀ ਸਮਰਥਾ ਨਾਲ ਸ਼ੁਰੂ ਕੀਤੀ ਗਈ ਹੈ ਉਥੇ ਹੀ ਘਰੇਲੂ ਉਡਾਨਾਂ ਨੂੰ 60 ਫੀਸਦੀ ਸਮਰਥਾ ਨਾਲ ਚਾਲੂ ਕੀਤਾ ਗਿਆ ਹੈ। ਉਥੇ ਹੀ ਦੇਸ਼ ਵਿਚ ਕੁਝ ਹਵਾਈ ਉਡਾਨਾਂ ਐ-ਮ-ਰ-ਜੈਂ-ਸੀ ਕਾਰਨਾਂ ਕਰਕੇ ਵੀ ਉਡਾਣ ਭਰ ਰਹੀਆਂ ਹਨ ਜਿਸ ਵਿੱਚ ਮੈਡੀਕਲ ਕਾਰਨਾਂ ਨੂੰ ਚੋਟੀ ਤੇ ਰੱਖਿਆ ਗਿਆ ਹੈ।

ਆਸਟ੍ਰੇਲੀਆ ਤੋਂ ਇਹੀ ਹੀ ਘਟਨਾ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਇਕੱਲੇ ਪੰਜਾਬੀ ਲਈ ਹਵਾਈ ਉਡਾਣ ਜਾਰੀ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ 2018 ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਵਿੱਚ ਗਏ ਸਨ ਅਤੇ ਅਰਸ਼ਦੀਪ ਦੇ ਪਿਤਾ ਨਹੀਂ ਹਨ ਅਤੇ ਅਰਸ਼ਦੀਪ ਦੀ ਮਾਂ ਜੋ ਪੰਜਾਬ ਵਿੱਚ ਹੈ ਉਸ ਨੂੰ 9 ਜੂਨ 2021 ਨੂੰ ਅਰਸ਼ਦੀਪ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਖਬਰ ਦਾ ਪਤਾ ਲੱਗਾ ਸੀ।

ਇਸ ਲਈ ਇੰਦਰਜੀਤ ਕੌਰ ਨੇ ਪਹਿਲਾ ਵੀ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ ਅਤੇ ਆਖਿਆ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਕਿਡਨੀ ਫੇਲ ਹੋਣ ਦੀ ਆਖਰੀ ਸਟੇਜ ਹੈ ਅਤੇ ਉਸ ਦੀਆਂ ਦੋਵੇਂ ਕਿਡਨੀਆਂ ਖਰਾਬ ਹਨ ਜਿਸ ਕਾਰਨ ਉਸ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਅਰਸ਼ਦੀਪ ਕੌਰ ਮੈਲਬੌਰਨ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਉਨ੍ਹਾਂ ਨੂੰ ਡਾਏਲਾਸਿਸ ਦੀ ਬਹੁਤ ਜਲਦ ਜਰੂਰਤ ਸੀ, ਇਸ ਲਈ ਉਹਨਾਂ ਦੀ ਮਾਤਾ ਨੇ ਭਾਰਤ ਦੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਸੀ ਕਿ ਆਸਟਰੇਲੀਆ ਦੀ ਸਰਕਾਰ ਨਾਲ ਗੱਲ ਕਰਕੇ ਉਹ ਅਰਸ਼ਦੀਪ ਦੀ ਮੈਡੀਕਲ ਸੁਵਿਧਾ ਮੁਕੰਮਲ ਕਰਵਾਉਣ।

ਇੰਡੀਅਨ ਵਰਲਡ ਫਾਰਮ ਨੇ ਇਸ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਦੇ ਹੋਏ ਭਾਰਤ ਸਰਕਾਰ ਅਤੇ ਆਸਟਰੇਲੀਆ ਸਰਕਾਰ ਦੀ ਗੱਲਬਾਤ ਦੌਰਾਨ ਅਰਸ਼ਦੀਪ ਨੂੰ ਏਅਰ ਲਿਫਟ ਕਰਕੇ ਵਤਨ ਵਾਪਸ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਨੂੰ ਗੁਰੂ ਗਰਾਮ ਨਾਂ ਦੇ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਇੰਦਰਜੀਤ ਕੌਰ ਵੱਲੋਂ ਅਰਸ਼ਦੀਪ ਨੂੰ ਵਾਪਿਸ ਭਾਰਤ ਲਿਆਉਣ ਲਈ ਆਸਟਰੇਲੀਆ ਸਰਕਾਰ, ਭਾਰਤ ਸਰਕਾਰ ਅਤੇ ਅਸਟ੍ਰੇਲੀਆ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।

Home  ਤਾਜਾ ਖ਼ਬਰਾਂ  ਇਸ ਕਾਰਨ ਇਕੱਲੇ ਪੰਜਾਬੀ ਲਈ ਆਸਟ੍ਰੇਲੀਆ ਤੋਂ ਇੰਡੀਆ ਲਈ ਉਡਿਆ ਵੱਡਾ ਹਵਾਈ ਜਹਾਜ – ਸਾਰੇ ਪਾਸੇ ਹੋ ਜੀ ਚਰਚਾ
                                                      
                              ਤਾਜਾ ਖ਼ਬਰਾਂ                               
                              ਇਸ ਕਾਰਨ ਇਕੱਲੇ ਪੰਜਾਬੀ ਲਈ ਆਸਟ੍ਰੇਲੀਆ ਤੋਂ ਇੰਡੀਆ ਲਈ ਉਡਿਆ ਵੱਡਾ ਹਵਾਈ ਜਹਾਜ – ਸਾਰੇ ਪਾਸੇ ਹੋ ਜੀ ਚਰਚਾ
                                       
                            
                                                                   
                                    Previous Postਕਨੇਡਾ ਰਹਿੰਦੇ ਪੰਜਾਬੀ ਨੌਜਵਾਨ ਦੀ ਇਸ ਵਜ੍ਹਾ ਨਾਲ ਹੋਈ ਅਚਨਚੇਤ ਮੌਤ , ਪ੍ਰੀਵਾਰ ਤੇ ਟੁਟਿਆ ਦੁੱਖਾਂ ਦਾ ਪਹਾੜ
                                                                
                                
                                                                    
                                    Next Postਅਚਾਨਕ ਹੁਣੇ ਹੁਣੇ ਇਹਨਾਂ 7 ਜਿਲ੍ਹਿਆਂ ਚ ਇਥੇ ਪੂਰਨ ਲਾਕਡਾਊਨ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




