BREAKING NEWS
Search

ਇਥੇ ਹੋਇਆ ਵੱਡਾ ਧਮਾਕਾ: ਹੋਈਆਂ 12 ਮੌਤਾਂ ਅਤੇ ਦਰਜਨਾਂ ਜਖਮੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਿੱਥੇ ਬਹੁਤ ਸਾਰੇ ਦਹਿਸ਼ਤਗਰਦਾਂ ਵੱਲੋਂ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਸਰਕਾਰਾਂ ਵੱਲੋਂ ਅਜਿਹੇ ਦਹਿਸ਼ਤਗਰਦਾਂ ਨੂੰ ਠੱਲ ਪਾਉਣ ਵਾਸਤੇ ਵੀ ਸਖਤ ਪੁਖ਼ਤਾ ਕਦਮ ਚੁੱਕੇ ਜਾਂਦੇ ਹਨ। ਅਫਗਾਨਿਸਤਾਨ ਵਿਚ ਜਿਥੇ ਪਿਛਲੇ ਸਾਲ 15 ਅਗਸਤ ਨੂੰ ਤਾਲਿਬਾਨ ਵੱਲੋਂ ਰਾਜਧਾਨੀ ਉੱਪਰ ਕਬਜ਼ਾ ਕਰ ਲਿਆ ਗਿਆ ਸੀ ਅਤੇ ਤਾਲਿਬਾਨ ਨੇ ਆਪਣਾ ਸ਼ਾਸ਼ਨ ਕਾਇਮ ਕੀਤਾ ਗਿਆ। ਉੱਥੇ ਹੀ ਉਸ ਸਮੇਂ ਮੌਜੂਦਾ ਰਾਸ਼ਟਰਪਤੀ ਆਪਣੇ ਦੇਸ਼ ਨੂੰ ਛੱਡ ਕੇ ਭੱਜ ਗਏ ਅਤੇ ਦੂਸਰੇ ਦੇਸ਼ਾਂ ਵਿੱਚ ਸ਼ਰਨ ਲਈ। ਤਾਲਿਬਾਨ ਵੱਲੋਂ ਜਿੱਥੇ ਬਾਕੀ ਲੋਕਾਂ ਨੂੰ ਵੀ ਆਪਣਾ ਦੇਸ਼ ਛੱਡ ਕੇ ਨਾ ਜਾਣ ਵਾਸਤੇ ਆਖਿਆ ਗਿਆ ਸੀ ਪਰ ਬਹੁਤ ਸਾਰੇ ਲੋਕਾਂ ਵੱਲੋਂ ਦੂਸਰੇ ਦੇਸ਼ਾਂ ਵਿੱਚ ਸ਼ਰਨ ਲਈ ਗਈ ਹੈ।

ਇਸ ਸਭ ਦੇ ਬਾਅਦ ਵੀ ਅਫਗਾਨਿਸਤਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਕਮੀ ਨਹੀਂ ਆਈ ਹੈ। ਹੁਣ ਇੱਥੇ ਵੱਡਾ ਧਮਾਕਾ ਹੋਇਆ ਹੈ ਜਿੱਥੇ 12 ਮੌਤਾਂ ਹੋਣ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਫ਼ਗ਼ਾਨਿਸਤਾਨ ਦੇ ਪੱਛਮੀ ਸੂਬੇ ਹੈਰਾਤ ਵਿੱਚ ਵਾਪਰੀ ਹੈ, ਜਿੱਥੇ ਇਸ ਦੀ ਰਾਜਧਾਨੀ PD 12 ਵਿਚ ਹੋਏ ਏਕ ਬੰਬ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋਈ ਹੈ ਅਤੇ 25 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਇਕ ਖੇਡ ਦੇ ਮੈਦਾਨ ਵਿੱਚ ਹੋਇਆ ਹੈ ਜਿੱਥੇ ਕੁਝ ਲੋਕ ਖੇਡ ਰਹੇ ਸਨ। ਉਥੇ ਹੀ ਖੇਡ ਦੇ ਮੈਦਾਨ ਵਿੱਚ ਇਹ ਵਿਸਫੋਟ ਦੱਬਿਆ ਹੋਇਆ ਸੀ। ਇਸ ਹਾਦਸੇ ਵਿਚ ਮਰਨ ਵਾਲਿਆਂ ਵਿਚ ਘੱਟੋ ਘੱਟ ਚਾਰ ਔਰਤਾਂ ਵੀ ਸ਼ਾਮਲ ਦੱਸੀਆਂ ਗਈਆਂ ਹਨ। ਤਾਲਿਬਾਨ ਵੱਲੋਂ ਸੱਤਾ ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਵੀ ਹਾਲਾਤਾਂ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ ਹੈ ਜਿਨ੍ਹਾਂ ਦੇ ਸ਼ਾਸਨਕਾਲ ਵਿੱਚ ਅਜਿਹੇ ਬਹੁਤ ਸਾਰੇ ਧਮਾਕੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਇਸ ਹੋਏ ਧਮਾਕੇ ਦੀ ਜ਼ਿੰਮੇਵਾਰੀ ਅਜੇ ਕਿਸੇ ਵੀ ਸੰਗਠਨ ਵੱਲੋ ਨਹੀਂ ਲਈ ਗਈ ਹੈ। ਜਦ ਕਿ ਇਸ ਤੋਂ ਪਹਿਲਾਂ ਵੀ ਕਈ ਹਾਦਸਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਵੱਲੋਂ ਲਈ ਗਈ ਸੀ। ਅਫਗਾਨਿਸਤਾਨ ਵਿੱਚ ਵਿਚ ਹੋਣ ਵਾਲੇ ਅਜਿਹੇ ਹਾਦਸਿਆਂ ਅਤੇ ਧਮਾਕਿਆਂ ਦੇ ਕਾਰਨ ਲੋਕਾਂ ਵਿੱਚ ਡਰ ਵੇਖਿਆ ਜਾ ਰਿਹਾ ਹੈ।