ਆਈ ਤਾਜਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਉੱਥੇ ਹੀ ਕਈ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਹਨ। ਵਾਪਰਨ ਵਾਲੇ ਇਨ੍ਹਾਂ ਹਵਾਈ ਹਾਦਸਿਆਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ ਜਿਸ ਕਾਰਨ ਕਈ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਥੇ ਹਵਾ ਚ ਟਕਰਾਏ 2 ਹਵਾਈ ਜਹਾਜ, ਹੋਈਆਂ ਏਨੀਆਂ ਮੌਤਾਂ। ਜਿਸ ਬਾਰੇ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਹਵਾਈ ਜਹਾਜ਼ ਆਪਸ ਵਿੱਚ ਟਕਰਾ ਗਏ ਹਨ। ਦੱਸ ਦਈਏ ਕਿ ਇਹ ਹਾਦਸਾ ਇਟਲੀ ਵਿਚ ਏਅਰਫੋਰਸ ਦੇ ਦੋ ਪਲੇਨ ਵਿਚਕਾਰ ਟੱਕਰ ਕਾਰਨ ਉਸ ਸਮੇਂ ਹੋਇਆ ਜਦੋਂ ਇਹ ਅਭਿਆਸ ਕਰ ਰਹੇ ਸਨ। ਜਿੱਥੇ ਇਸ ਹਾਦਸੇ ਦੌਰਾਨ ਹਵਾ ‘ਚ ਟਕਰਾਏ ਏਅਰਫੋਰਸ ਦੇ ਦੋ ਹਲਕੇ ਪਲੇਨ, ਦੁਰਘਟਨਾਗ੍ਰਸਤ ਹੋਏ ਹਨ ਉਥੇ ਹੀ ਇਸ ਹਾਦਸੇ ਕਾਰਨ 2 ਪਾਇਲਟਾਂ ਦੀ ਮੌਤ ਹੋ ਗਈ ਹੈ। ਅਭਿਆਸ ਦੇ ਦੌਰਾਨ ਏਅਰਫੋਰਸ ਦੇ ਦੋ ਪਲੇਨ ਹਵਾ ਵਿਚ ਟਕਰਾ ਗਏ ਤੇ ਜ਼ਮੀਨ ‘ਤੇ ਆ ਡਿੱਗੇ।

ਇਹ ਦੋਵੇਂ ਹਲਕੇ ਜਹਾਜ਼ U-208 ਸਨ। ਜਹਾਜਾਂ ਤੇ ਜ਼ਮੀਨ ਤੇ ਆਉਣ ਨਾਲ ਇਨ੍ਹਾਂ ਵਿੱਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਪ੍ਰੀਮੀਅਰ ਜਿਓਜਰਜੀਆ ਮੇਲੋਨੀ ਨੇ ਪਾਇਲਟਾਂ ਦੇ ਪਰਿਵਾਰਾਂ ਦੇ ਸਹਿਯੋਗੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਮਾਚਾਰ ਏਜੰਸੀ ਨੇ ਕਿਹਾ ਕਿ ਇਕ ਜਹਾਜ਼ ਮੈਦਾਨ ਵਿਚ ਉੁਤਰਿਆ ਤੇ ਦੂਜਾ ਖੜ੍ਹੀ ਕਾਰ ‘ਤੇ ਡਿੱਗ ਗਿਆ। ਹਾਲਾਂਕਿ ਜ਼ਹਾਜ਼ ਜਿਥੇ ਡਿੱਗਿਆ ਉਥੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਦੋਵੇਂ ਯੂ-208 ਜਹਾਜ਼ ਰੋਮ ਦੇ ਉੱਤਰ-ਪੂਰਬ ਵਿਚ ਲਗਭਗ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗਾਇਡੋਨੀਆ ਫੌਜ ਹਵਾਈ ਅੱਡੇ ਕੋਲ ਟਕਰਾਉਣ ਨਾਲ ਦੁਰਘਟਨਾਗ੍ਰਸਤ ਹੋ ਗਏ।


                                       
                            
                                                                   
                                    Previous Postਮਸ਼ਹੂਰ ਅਦਾਕਾਰ ਸਤੀਸ਼ ਕੌਸ਼ਿਕ ਦੀ ਹੋਈ ਇਸ ਤਰਾਂ ਅਚਾਨਕ ਮੌਤ
                                                                
                                
                                                                    
                                    Next Post5 ਬੱਚਿਆਂ ਦੇ ਪਿਤਾ ਤੇ ਨੇ ਕੀਤਾ ਅਨੋਖਾ ਕਾਰਨਾਮਾ, ਏਨੇ ਕਰੋੜ ਦੀ ਜਾਇਦਾਦ ਕੀਤੀ ਯੋਗੀ ਆਦਿਤਿਆਨਾਥ ਦੇ ਨਾਮ
                                                                
                            
               
                            
                                                                            
                                                                                                                                            
                                    
                                    
                                    




