ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਪਹਿਲਾਂ ਹੀ ਦੋ ਸਾਲਾਂ ਤੋਂ ਕੁਦਰਤੀ ਆਫਤਾਂ ਦੇ ਨਾਲ ਜੂਝ ਰਹੀ ਹੈ। ਉਥੇ ਹੀ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵਿਚ ਇਸ ਕਰੋਨਾ ਨੇ ਵਧੇਰੇ ਤਬਾਹੀ ਮਚਾਈ ਹੈ। ਜਿੱਥੇ ਬਹੁਤ ਸਾਰੇ ਲੋਕ ਕਰੋਨਾ ਦੇ ਕਾਰਨ ਪ੍ਰਭਾਵਤ ਹੋਏ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਅਮਰੀਕਾ ਵਿਚ ਜਾਰੀ ਹੈ ਅਜੇ ਤਕ ਕਰੋਨਾ ਨਾਲ ਜੁੜੀਆ ਹੋਈਆ ਖਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਜਿੱਥੇ ਬਹੁਤ ਸਾਰੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਉੱਥੇ ਹੀ ਵਾਪਰੇ ਸੜਕ ਹਾਦਸੇ ਬੀਮਾਰੀਆਂ ਅਤੇ ਭੁਚਾਲ ਆਉਣ ਦੀਆਂ ਘਟਨਾਵਾਂ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।

ਇਕ ਤੋਂ ਬਾਅਦ ਇਕ ਕੁਦਰਤੀ ਆਫਤਾਂ ਦੇ ਇਸ ਤਰਾਂ ਸਾਹਮਣੇ ਆਉਣ ਨਾਲ ਅਤੇ ਨੁਕਸਾਨ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਜਿਥੇ ਕੁਦਰਤ ਵੱਲੋਂ ਬਾਰ-ਬਾਰ ਆਪਣੇ ਹੋਣ ਦਾ ਅਹਿਸਾਸ ਲੋਕਾਂ ਨੂੰ ਕਰਵਾਇਆ ਜਾ ਰਿਹਾ ਹੈ। ਹੁਣ ਇਥੇ ਆਇਆ ਜਬਰਦਸਤ ਭੁਚਾਲ ਕੰਬੀ ਧਰਤੀ ਮਚੀ ਹਾਹਾਕਾਰ , ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿਚ ਉੱਤਰੀ ਮੱਧ-ਅਟਲਾਂਟਿਕ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

ਜਿੱਥੇ ਅਮਰੀਕਾ ਵਿੱਚ ਇਹ ਭੂਚਾਲ ਦੇ ਤੇਜ਼ ਝਟਕੇ ਮੰਗਲਵਾਰ ਨੂੰ ਉੱਤਰੀ ਮੱਧ-ਅਟਲਾਂਟਿਕ ਰਿਜ ਵਿਚ ਮਹਿਸੂਸ ਕੀਤੇ ਗਏ। ਅਮਰੀਕਾ ਵਿੱਚ ਆਏ ਇਸ ਭੁਚਾਲ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਹੈ ਕਿ ਅੱਜ ਇਹ ਭੂਚਾਲ 16:35:08 GMT ‘ਤੇ ਆਇਆ ਦਰਜ ਕੀਤਾ ਗਿਆ ਹੈ ਅਤੇ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.7 ਮਾਪੀ ਗਈ ਹੈ।

ਅਮਰੀਕਾ ਵਿੱਚ ਮੰਗਲਵਾਰ ਨੂੰ ਆਏ ਇਸ ਭੁਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਦੱਸਿਆ ਗਿਆ ਹੈ, ਜੋ ਕਿ ਸ਼ੁਰੂਆਤੀ ਤੌਰ ਉਪਰ 10.819° ਉੱਤਰ ਅਕਸ਼ਾਂਸ਼ ਅਤੇ 43.392° ਪੱਛਮੀ ਲੰਬਕਾਰ ‘ਤੇ ਨਿਰਧਾਰਤ ਕੀਤਾ ਗਿਆ। ਇਸ ਆਏ ਭੂਚਾਲ਼ ਵਿਚ ਅਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਇਸ ਭੂਚਾਲ ਦੇ ਕਾਰਨ ਲੋਕਾਂ ਵਿਚ ਡਰ ਵੇਖਿਆ ਜਾ ਰਿਹਾ ਹੈ।


                                       
                            
                                                                   
                                    Previous Postਕਾਂਗਰਸ ਵਲੋਂ ਪੰਜਾਬ ਦੀਆਂ ਬੱਸਾਂ ਚ  ਔਰਤਾਂ ਨੂੰ ਦਿੱਤੀ ਮੁਫ਼ਤ ਸਹੂਲਤ ਬਾਰੇ ਆਪ ਪਾਰਟੀ ਵਲੋਂ ਆਈ ਇਹ ਖਬਰ
                                                                
                                
                                                                    
                                    Next Postਭਗਵੰਤ ਮਾਨ ਲਿਆਉਣ ਲੱਗਾ ਹੁਣ ਪੰਜਾਬ ਚ ਇਹ ਨਵੀਂ ਯੋਜਨਾ – ਹੋ ਗਈਆਂ ਤਿਆਰੀਆਂ ਸ਼ੁਰੂ
                                                                
                            
               
                            
                                                                            
                                                                                                                                            
                                    
                                    
                                    



