BREAKING NEWS
Search

ਇਕ ਸਮਾਗਮ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਪਾਈ ਜਫ਼ੀ – ਕਹੀਆਂ ਇਹ ਗੱਲ੍ਹਾਂ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਇਸ ਸਮੇਂ ਕਾਫੀ ਗਰਮਾਈ ਹੋਈ ਦਿਖਾਈ ਦੇ ਰਹੀ ਹੈ । ਸਿਆਸੀ ਪਾਰਟੀਆਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਇੱਕ ਦੂਜੇ ਨੂੰ ਹੀ ਘੇਰਨ ਦੀਆਂ ਕੋਸ਼ਿਸ਼ਾਂ ਚ ਲੱਗੀਆਂ ਹੋਈਆਂ ਹਨ । ਹਰ ਇਕ ਸਿਆਸੀ ਲੀਡਰ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਲੁਭਾਇਆ ਜਾ ਸਕੇ ਤੇ ਵੋਟਰ ਦੱਸ ਮਾਰਚ ਨੂੰ ਉਹਨਾ ਦੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾ ਸਕਣ । ਸਿਆਸੀ ਲੀਡਰ ਚੋਣਾਂ ਤੋਂ ਪਹਿਲਾਂ ਕਾਫੀ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ । ਪਰ ਇਸੇ ਵਿਚਕਾਰ ਵਿਜੇ ਪ੍ਰਤਾਪ ਤੇ ਨਵਜੋਤ ਸਿੰਘ ਸਿੱਧੂ ਸਬੰਧੀ ਇਕ ਖਬਰ ਸਾਹਮਣੇ ਆਈ ਹੈ । ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਸਿਆਸੀ ਸਮਾਗਮ ਕੀਤੇ ਜਾ ਰਹੇ ਨੇ ।

ਜਿਨ੍ਹਾਂ ਸਿਆਸੀ ਸਮਾਗਮਾਂ ਵਿਚ ਬਹੁਤ ਸਾਰੇ ਲੀਡਰ ਪਹੁੰਚ ਰਹੇ ਹਨ । ਕੁਝ ਅਜਿਹੇ ਵੀ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸਿਆਸੀ ਲੀਡਰ ਸ਼ਿਰਕਤ ਕਰ ਰਹੇ ਹਨ। ਉਥੇ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵਾਤਾਵਰਣ ਨੂੰ ਬਚਾਉਣ ਵਾਸਤੇ ਇੱਕ ਸਮਾਗਮ ਰੱਖਿਆ ਗਿਆ ਸੀ । ਜਿਸ ਵਿਚ ਪੰਜਾਬ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਆਈਪੀਐਸ ਅਫ਼ਸਰ ਅਤੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਵੀ ਪਹੁੰਚੇ । ਉਥੇ ਹੀ ਜਦੋਂ ਕੁੰਵਰ ਵਿਜੇ ਪ੍ਰਤਾਪ ਤੇ ਨਵਜੋਤ ਸਿੰਘ ਸਿੱਧੂ ਆਹਮੋ ਸਾਹਮਣੋ ਸਾਹਮਣੇ ਹੋਏ ਤਾਂ ਦੋਵੇਂ ਜੱਫੀ ਪਾ ਕੇ ਇੱਕ ਦੂਜੇ ਨੂੰ ਮਿਲੇ ਤੇ ਇੱਕ ਦੂਜੇ ਦਾ ਸਵਾਗਤ ਕੀਤਾ।

ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੁੰਵਰ ਵਿਜੈ ਪ੍ਰਤਾਪ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੀ ਵੀ ਸਿਆਸੀ ਪਾਰਟੀ ਪੰਜਾਬ ਵਿੱਚ ਸਰਗਰਮ ਹੋਵੇਗੀ ,ਉਹ ਪਰਿਆਵਰਣ ਵੱਲ ਜ਼ਰੂਰ ਧਿਆਨ ਦੇਵੇਗੀ । ਉਥੇ ਹੀ ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ 13 ਨੁਕਤੀ ਪ੍ਰੋਗਰਾਮ ਵਿੱਚ ਤੇਰ੍ਹਵਾਂ ਏਜੰਡਾ ਹੈ। ਜੋ ਉਹ ਪਰਿਆਵਰਣ ਨੂੰ ਲੈ ਕੇ ਰੱਖਿਆ ਗਿਆ ਹੈ ਤੇ ਸਾਨੂੰ ਸਾਰਿਆਂ ਨੂੰ ਪੈਟਰੋਲ ਤੇ ਡੀਜ਼ਲ ਵਾਲੀਆਂ ਗੱਡੀਆਂ ਛੱਡ ਕੇ ਬੈਟਰੀ ਵਾਲੀਆਂ ਗੱਡੀਆਂ ਤੇ ਆਉਣਾ ਪਵੇਗਾ ।

ਜਿਸ ਨਾਲ ਸਾਡਾ ਭਰਿਆ ਵਰਣਨ ਸੁਰੱਖਿਅਤ ਰਹਿ ਸਕੇਗਾ। ਉਥੇ ਹੀ ਉਨ੍ਹਾਂ ਵੱਲੋਂ ਕੇਜਰੀਵਾਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਗਿਆ ਕਿ ਦਿੱਲੀ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਜੋ ਪ੍ਰਦੂਸ਼ਣ ਆਉਂਦਾ ਹੈ ਉਹ ਪੰਜਾਬ ਵੱਲੋਂ ਦਿੱਲੀ ਵਿੱਚ ਪਹੁੰਚਦਾ ਹੈ ਅਤੇ ਉਹ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਜੋ ਦਿੱਲੀ ਦੀ ਸਾਬਕਾ ਅਤੇ ਮਰਹੂਮ ਸ਼ੀਲਾ ਦੀਕਸ਼ਿਤ ਸਨ ਉਨ੍ਹਾਂ ਵੱਲੋਂ ਸਾਰਾ ਕੰਮ ਦਿੱਲੀ ਵਿੱਚ ਹੀ ਕਰਵਾਇਆ ਗਿਆ ਅਤੇ ਦਰੱਖਤ ਲਗਾਉਣ ਦਾ ਕੰਮ ਉਨ੍ਹਾਂ ਵਲੋਂ ਕੀਤੇ ਗਏ ਸਨ ਤੇ ਹੁਣ ਕੇਜਰੀਵਾਲ ਦਿਲੀ ‘ਚ ਪ੍ਰਦੂਸ਼ਿਤ ਹੋਣ ਸਬੰਧੀ ਸਾਡੇ ਪੰਜਾਬ ਤੇ ਦੋਸ਼ ਲਗਾ ਰਹੇ ਹਨ ।