ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ, ਸਾਰਿਆਂ ਦੇ ਜਨਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਿਸ ਦਾ ਅਸਰ ਹਰ ਕਾਰੋਬਾਰੀ ਉੱਪਰ ਦਿਖਾਈ ਦੇ ਰਿਹਾ ਹੈ। ਕਿਸਾਨ ਜਥੇ ਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਰੇਲਵੇ ਲਾਈਨਾਂ ਨੂੰ ਬੰਦ ਕੀਤਾ ਗਿਆ ਸੀ। ਜਿਸ ਨਾਲ ਰੇਲ ਆਵਾਜਾਈ ਉਪਰ ਅਸਰ ਪਿਆ ਸੀ। ਇਸ ਤਰਾਂ ਹੀ ਰਿਲਾਇੰਸ ਦੇ ਪੈਟ੍ਰੋਲ ਪੰਪ, ਮਾਲਜ਼ ਅਤੇ ਟੋਲ ਪਲਾਜ਼ਾ ਨੂੰ ਬੰਦ ਕਰਵਾ ਕੇ ਆਪਣੇ ਪ੍ਰਦਰਸ਼ਨ ਜਾਰੀ ਰੱਖੇ ਹੋਏ ਹਨ।

ਜਿਸ ਨਾਲ ਹਰ ਰੋਜ਼ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ । ਜਿਸ ਵਿਚ ਪਤਾ ਲੱਗਾ ਹੈ ਕਿ ਕਿਸਾਨ ਅੰਦੋਲਨ ਕਰ ਕੇ ਹਰ ਰੋਜ਼ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਸਭ ਪਾਸੇ ਚਰਚਾ ਹੋ ਰਹੀ ਹੈ। ਕਿਸਾਨ ਅੰਦੋਲਨ ਕਰਕੇ ਭਾਰਤ ਦੀ ਅਰਥ ਵਿਵਸਥਾ ਨੂੰ ਗਹਿਰੀ ਸੱਟ ਵੱਜੀ ਹੈ। ਉਦਯੋਗ ਮੰਡਲ ਐਸੋਚੈਮ ਨੇ ਕਿਸਾਨ ਅੰਦੋਲਨ ਦੇ ਦੌਰਾਨ ਹੋ ਰਹੇ ਨੁਕਸਾਨ ਕਾਰਨ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਨੂੰ ਇਹ ਸੰਘਰਸ਼ ਜਲਦੀ ਖਤਮ ਕਰਨ ਦੀ ਅਪੀਲ ਕੀਤੀ ਹੈ।

ਉਦਯੋਗ ਮੰਡਲ ਨੇ ਦੱਸਿਆ ਹੈ ਕਿ ਇਸ ਅੰਦੋਲਨ ਨਾਲ ਜਿਥੇ ਟਰਾਂਸਪੋਰਟ ਪ੍ਰਭਾਵਤ ਹੋਇਆ ਹੈ ਉੱਥੇ ਹੀ 3500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਐਸੋਚੈਮ ਦੇ ਪ੍ਰਧਾਨ ਨਿਰੰਜਨ ਹੀਰਾਨੰਦਾਨੀ ਨੇ ਕਿਹਾ ਹੈ ਕਿ ਕਿਹਾ ਹੈ ਕਿ ਪ੍ਰਦਰਸ਼ਨ ਕਾਰਨ ਕਿਸਾਨਾਂ ਵੱਲੋਂ ਸੜਕ, ਟੋਲ ਪਲਾਜ਼ਾ ਅਤੇ ਰੇਲ ਆਵਾਜਾਈ ਨੂੰ ਬੰਦ ਕੀਤਾ ਹੋਇਆ ਹੈ ਜਿਸ ਨਾਲ ਆਰਥਿਕ ਗਤੀਵਿਧੀਆਂ ਤੇ ਵੀ ਅਸਰ ਪੈ ਰਿਹਾ ਹੈ। ਉਥੇ ਹੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਅਰਥ ਵਿਵਸਥਾ ਦਾ ਸਮੂਹਿਕ 18 ਕਰੋੜ ਰੁਪਏ ਹੈ।

ਐਸੋਚੈਮ ਦੇ ਜਨਰਲ ਸਕੱਤਰ ਦੀਪਕ ਸੂਦ ਨੇ ਵੀ ਦੱਸਿਆ ਕਿ ਦੇਸ਼ ਭਰ ਵਿੱਚ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਚ ਵਾਧੇ ਦੇ ਪਿੱਛੇ ਵੱਡਾ ਕਾਰਨ ਸਪਲਾਈ ਚੇਨ ਵਿਚ ਰੁਕਾਵਟ ਹੈ। ਹੀਰਾਨੰਦਾਨੀ ਨੇ ਕਿਹਾ ਹੈ ਕਿ ਕੱਪੜਾ, ਵਾਹਨਾਂ ਦੇ ਪੁਰਜ਼ੇ, ਖੇਡਾਂ ਦਾ ਸਮਾਨ ਵਰਗੇ ਉਦਯੋਗ ਕ੍ਰਿਸਮਿਸ ਤੋਂ ਪਹਿਲਾਂ ਆਪਣੇ ਨਿਰਯਾਤ ਆਰਡਰ ਨੂੰ ਪੂਰਾ ਨਹੀਂ ਕਰ ਸਕਣਗੇ। ਜਿਸ ਨਾਲ ਗਲੋਬਲ ਕੰਪਨੀਆਂ ਵਿਚਾਲੇ ਉਨ੍ਹਾਂ ਦਾ ਅਕਸ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਗਲੋਬਲ ਖਰੀਦਦਾਰਾਂ ਵਿੱਚ ਸਾਡੀ ਸਾਖ ਘੱਟ ਰਹੀ ਹੈ। ਕਿਸਾਨ ਅੰਦੋਲਨ ਦੇ ਪ੍ਰਭਾਵ ਕਾਰਨ ਹਰ ਵਰਗ ਆਰਥਿਕ ਮੰਦੀ ਦੀ ਮਾਰ ਝੱਲ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

Home  ਤਾਜਾ ਖ਼ਬਰਾਂ  ਆ ਗਈ ਵੱਡੀ ਖਬਰ ਸਾਰੇ ਪਾਸੇ ਹੋ ਗਈ ਚਰਚਾ: ਏਨੇ ਹਜਾਰ ਕਰੋੜ ਦਾ ਰੋਜ ਹੋ ਰਿਹਾ ਨੁਕਸਾਨ ਕਿਸਾਨ ਅੰਦੋਲਨ ਕਰਕੇ
                                                      
                              ਤਾਜਾ ਖ਼ਬਰਾਂ                               
                              ਆ ਗਈ ਵੱਡੀ ਖਬਰ ਸਾਰੇ ਪਾਸੇ ਹੋ ਗਈ ਚਰਚਾ: ਏਨੇ ਹਜਾਰ ਕਰੋੜ ਦਾ ਰੋਜ ਹੋ ਰਿਹਾ ਨੁਕਸਾਨ ਕਿਸਾਨ ਅੰਦੋਲਨ ਕਰਕੇ
                                       
                            
                                                                   
                                    Previous Postਸਾਵਧਾਨ : ਪੰਜਾਬ ਚ ਇਥੇ ਹੋ ਗਿਆ ਚਿੱਟੇ  ਦਿਨ ਸ਼ਰੇਆਮ ਇਹ ਕਾਂਡ
                                                                
                                
                                                                    
                                    Next Postਗੱਡੀਆਂ ਕਾਰਾਂ ਰੱਖਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਲੋਕਾਂ ਚ ਖੁਸ਼ੀ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



