BREAKING NEWS
Search

ਆਹ ਦੇਖਲੋ ਇਸ ਮੁਲਕ ਦਾ ਹਾਲ – ਭ੍ਰਿਸ਼ਟਾਚਾਰ ਦੇ ਖਿਲਾਫ ਸਿਰਫ ਪ੍ਰਦਰਸ਼ਨ ਕਰਨ ਤੇ ਸੁਣਾਈ ਗਈ ਮੌਤ ਦੀ ਸਜ਼ਾ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਭਾਰੀ ਮਿਹਨਤ ਮੁਸ਼ੱਕਤ ਤੋਂ ਬਾਅਦ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਜਿਸ ਕਾਰਨ ਉਹਨਾਂ ਨੂੰ ਸਭ ਪਾਸੇ ਪ੍ਰਸਿੱਧੀ ਹਾਸਲ ਹੋ ਜਾਂਦੀ ਹੈ। ਜਿਸ ਸਦਕਾ ਉਹ ਬਹੁਤ ਸਾਰੇ ਲੋਕਾਂ ਲਈ ਇਕ ਪ੍ਰੇਰਨਾ ਸਰੋਤ ਵੀ ਬਣਦੇ ਹਨ। ਜਿਹਨਾ ਦੇ ਕੰਮ ਨੂੰ ਵੇਖ ਕੇ ਬਹੁਤ ਸਾਰੇ ਨੌਜਵਾਨ ਵੀ ਉਸ ਖੇਤਰ ਵਿੱਚ ਜਾਣ ਦੀ ਸੋਚ ਆਪਣੇ ਮਨ ਵਿੱਚ ਬਣਾ ਲੈਂਦੇ ਹਨ। ਉੱਥੇ ਹੀ ਇਕ ਵੱਖਰਾ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਕਈ ਵਾਰ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਹੁੰਦਾ। ਉਨ੍ਹਾਂ ਨੂੰ ਮਿਲਣ ਵਾਲੀ ਸਜ਼ਾ ਸਭ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੀ ਹੈ। ਹੁਣ ਇਸ ਮੁਲਕ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਈਰਾਨ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਕ 26 ਸਾਲਾ ਮੁਕੇਬਾਜ਼ ਨੂੰ ਇਸ ਲਈ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਕਿਉਂਕਿ ਉਸ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ। ਇਸ 26 ਸਾਲਾ ਮੁੱਕੇਬਾਜ਼ ਚੈਂਪੀਅਨ ਮੁਹੰਮਦ ਜਵਾਦ ਨੂੰ ਭਰਿਸ਼ਟਾਚਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਾ ਮਹਿੰਗਾ ਪਿਆ ਹੈ। ਇਰਾਨ ਵਿੱਚ ਇਸ ਤੋਂ ਪਹਿਲਾਂ ਹੋਰ ਵੀ 2 ਅਥਲੀਟਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ ਪਹਿਲਵਾਨ ਮੇਹਦੀ ਅਲੀ ਹੁਸੈਨੀ ਨੂੰ ਵੀ ਫਾਂਸੀ ਦੀ ਸਜ਼ਾ ਪਿਛਲੇ ਸਾਲ ਦਿੱਤੀ ਗਈ। ਮੁੱਕੇਬਾਜ਼ ਅਲੀ ਮੁਤੇਰੀ ਨੂੰ ਵੀ ਅਜਿਹੇ ਤਸੀਹੇ ਜੇਲ੍ਹ ਵਿਚ ਦਿੱਤੇ ਗਏ।

ਹੁਣ ਦੇਸ਼ ਦੇ ਬਿਹਤਰੀਨ ਮੁੱਕੇਬਾਜ਼ 26 ਸਾਲਾ ਮੁਹੰਮਦ ਜਵਾਦ ਨੂੰ ਇਰਾਨ ਵਿੱਚ ਨਵੰਬਰ 2019 ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਕਾਰਣ ਇਹ ਮੌਤ ਦੀ ਸਜ਼ਾ ਹੋ ਸਕਦੀ ਹੈ। ਉੱਥੇ ਹੀ ਇਸ ਨੌਜਵਾਨ ਨੂੰ ਬਚਾਉਣ ਵਾਸਤੇ ਹੁਣ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਪੱਤਰਕਾਰ ਮਸੀਹ ਅਲੀਨਜਾਦ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ।

ਜਿਸ ਬਾਰੇ ਉਨ੍ਹਾਂ ਵੱਲੋਂ ਸਾਰੀ ਦੁਨੀਆਂ ਨੂੰ ਦੱਸਿਆ ਗਿਆ ਹੈ ਅਤੇ ਇਸ ਨੌਜਵਾਨ ਤੋਂ ਇਲਾਵਾ ਪਹਿਲਾਂ ਵੀ ਬਹੁਤ ਸਾਰੇ ਖਿਡਾਰੀਆਂ ਨੂੰ ਇਸ ਤਰਾਂ ਦੀਆਂ ਸਜ਼ਾ ਸੁਣਾਈਆਂ ਗਈਆਂ ਹਨ। ਇਰਾਨ ਵਿੱਚ ਜਿੱਥੇ ਕੋੜਿਆਂ ਦੀ ਵਰਖਾ ਕੀਤੀ ਜਾਂਦੀ ਹੈ ਉੱਥੇ ਹੀ ਬੇਰਹਿਮੀ ਨਾਲ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ। ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਢਾਈ ਸੌ ਲੋਕਾਂ ਨੂੰ ਈਰਾਨ ਵਿੱਚ ਹਰ ਸਾਲ ਫ਼ਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ।