ਆਈ ਤਾਜਾ ਵੱਡੀ ਖਬਰ 

ਹਰ ਸਾਲ ਪੰਜਾਬ ਤੋਂ ਨੌਜਵਾਨ ਮੁੰਡੇ ਕੁੜੀਆਂ ਆਪਣੇ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਹਨ l ਜਿੱਥੇ ਜਾ ਕੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸੀਬਤਾਂ ਦਾ ਜਿੱਥੇ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਉਹ ਆਪਣੇ ਪੰਜਾਬ ਰਹਿੰਦੇ ਪਰਿਵਾਰ ਨੂੰ ਬਹੁਤ ਜਿਆਦਾ ਯਾਦ ਕਰਦੇ ਹਨ। ਜਦੋਂ ਉਹ ਕਈ ਸਾਲ ਵਿਦੇਸ਼ ਵਿੱਚ ਬਿਤਾਉਣ ਤੋਂ ਬਾਅਦ ਘਰ ਵਾਪਸ ਪਰਤਦੇ ਹਨ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨਾਂ ਦੇ ਆਉਣ ਦੀ ਖੁਸ਼ੀ ਦਾ ਚਾਅ ਵਿਆਹਾਂ ਵਾਂਗੂ ਕੀਤਾ ਜਾਂਦਾ ਹੈl ਪਰ ਹੁਣ ਤੁਹਾਡੇ ਨਾਲ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਆਸਟਰੇਲੀਆ ਤੋਂ ਪੂਰੇ ਚਾਰ ਸਾਲ ਬਾਅਦ ਪੰਜਾਬ ਵਾਪਸ ਆਉਣ ਵਾਸਤੇ ਜਦੋਂ ਕੁੜੀ ਜਹਾਜ਼ ਵਿੱਚ ਬੈਠੀ ਤਾਂ ਉਸ ਨਾਲ ਕੁਝ ਅਜਿਹਾ ਵੱਡਾ ਹਾਦਸਾ ਵਾਪਰ ਗਿਆ ਕਿ ਉਸਦੀ ਮੌਤ ਹੋ ਗਈ ।

ਉਧਰ ਪਰਿਵਾਰ ਧੀ ਦੇ ਆਉਣ ਦੀਆਂ ਖੁਸ਼ੀਆਂ ਮਨਾ ਰਿਹਾ ਸੀ, ਪਰ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨਾਂ ਦੀ ਧੀ ਦੇ ਨਾਲ ਇਨਾ ਵੱਡਾ ਹਾਦਸਾ ਵਾਪਰ ਜਾਵੇਗਾ l ਆਸਟਰੇਲੀਆ ਦੇ ਮੈਲਬੌਰਨ ਤੋਂ ਪੰਜਾਬ ਆ ਰਹੀ ਪੰਜਾਬਣ ਨਾਲ ਰਸਤੇ ‘ਚ ਅਜਿਹਾ ਭਾਣਾ ਵਾਪਰਿਆ ਕਿ ਪਰਿਵਾਰ ਨਾਲ ਮਿਲਣ ਦਾ ਉਸ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਗਿਆ ।

ਦਰਅਸਲ, 20 ਜੂਨ ਨੂੰ ਨਵੀਂ ਦਿੱਲੀ ਦੇ ਰਸਤੇ ਪੰਜਾਬ ਜਾਣ ਵਾਲੀ ਫਲਾਈਟ ’ਚ ਸਵਾਰ ਹੋਣ ਤੋਂ ਥੋੜ੍ਹੀ ਦੇਰ ਬਾਅਦ ਭਾਰਤੀ ਮੂਲ ਦੀ ਇਕ ਲੜਕੀ ਦੀ ਮੌਤ ਹੋ ਗਈ। 24 ਸਾਲ ਦੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਅਪਣੇ ਪਰਵਾਰ ਨੂੰ ਮਿਲਣ ਲਈ ਘਰ ਜਾ ਰਹੀ ਸੀ। ਉਹ ਮੈਲਬੌਰਨ ਪੜ੍ਹਨ ਗਈ ਸੀ। ਉਥੇ ਹੀ ਜਦੋਂ ਇਹ ਬੁਰੀ ਖਬਰ ਮਾਪਿਆਂ ਤੱਕ ਪਹੁੰਚੀ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l

ਪਰਿਵਾਰ ਨੂੰ ਬਹੁਤ ਜਿਆਦੀਆਂ ਉਮੀਦਾਂ ਤੇ ਅੱਜ ਸੀ ਕਿ ਉਹਨਾਂ ਦੀ ਧੀ ਚਾਰ ਸਾਲਾਂ ਬਾਅਦ ਵਿਦੇਸ਼ ਤੋਂ ਪੰਜਾਬ ਆਵੇਗੀ ਤੇ ਉਹ ਆਪਣੇ ਸਾਰੇ ਚਾਅ ਪੂਰੇ ਕਰਨਗੇ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ l ਸੋ ਇਹ ਬੁਰੀ ਖਬਰ ਜਦੋਂ ਉਹਨਾਂ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਜਿੱਥੇ ਮਾਤਮ ਦਾ ਮਾਹੌਲ ਹੈ l ਉੱਥੇ ਹੀ ਇਲਾਕੇ ਭਰ ਦੇ ਵਿੱਚ ਸੋਭ ਦੀ ਲਹਿਰ ਪਾਈ ਜਾ ਰਹੀ ਹੈ।


                                       
                            
                                                                   
                                    Previous Postਪੰਜਾਬ ਚ ਇਥੇ ਵਾਪਰੀ ਵੱਡੀ ਖੌਫਨਾਕ ਵਾਰਦਾਤ , ਕੁੜੀ ਮੁੰਡੇ ਨੇ ਨਹਿਰ ਚ ਠਾਠਾਂ ਮਾਰਦੇ ਪਾਣੀ ਚ ਮਾਰੀ ਛਾਲ
                                                                
                                
                                                                    
                                    Next Postਚਲ ਰਹੇ ਸਤਸੰਗ ਚ ਅਚਾਨਕ ਵਾਪਰਿਆ ਦਰਦਨਾਕ ਹਾਦਸਾ , ਬੱਚਿਆਂ ਸਮੇਤ 122 ਲੋਕਾਂ ਦੀ ਹੋਈ ਮੌਤ
                                                                
                            
               
                            
                                                                            
                                                                                                                                            
                                    
                                    
                                    



