ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਪਹਿਲਾਂ ਹੀ ਕਰੋਨਾ ਦੇ ਚਲਦੇ ਹੋਏ ਹੋ ਚੁੱਕੀ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਅਜਿਹੇ ਦੁਖਦਾਈ ਹਾਦਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਵਿਦੇਸ਼ਾਂ ਵਿਚ ਜਿੱਥੇ ਸਰਕਾਰਾਂ ਵੱਲੋਂ ਬਹੁਤ ਸਾਰੇ ਸੜਕੀ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਪਾਲਣਾ ਵੀ ਕੀਤੀ ਜਾਂਦੀ ਹੈ ਜਿਸ ਕਾਰਨ ਭਿਆਨਕ ਸੜਕ ਹਾਦਸੇ ਵਾਪਰਣ ਦਾ ਖਤਰਾ ਟਲ ਜਾਂਦਾ ਹੈ। ਪਰ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਅਜਿਹੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।

ਹੁਣ ਹੁਣ ਆਸਟ੍ਰੇਲੀਆ ਤੋਂ ਇੱਕ ਖਬਰ ਸਾਹਮਣੇ ਆਈ ਹੈ। ਜਿਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਦੱਖਣੀ ਕੋਰੀਆ ਦੀਆਂ ਚਾਰ ਔਰਤਾਂ ਦੀ ਦੁਖਦਾਈ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਨ੍ਹਾਂ ਔਰਤਾਂ ਦੇ ਨਾਲ ਉਸ ਸਮੇਂ ਵਾਪਰਿਆ ਜਦੋਂ ਇਹ ਚਾਰੇ ਔਰਤਾਂ ਛੁੱਟੀਆਂ ਮਨਾਉਣ ਵਾਸਤੇ ਆਸਟਰੇਲੀਆ ਆਈਆਂ ਹੋਈਆਂ ਸਨ ਅਤੇ ਚਾਰੇ ਔਰਤਾਂ ਹੀ ਦੱਖਣੀ ਕੋਰੀਆ ਦੀਆਂ ਸਨ।

ਇਹ ਚਾਰੇ ਔਰਤਾਂ ਐਸਯੂਵੀ ਗੱਡੀ ਵਿਚ ਸਵਾਰ ਹੋ ਕੇ ਜਾ ਰਹੀਆਂ ਸਨ। ਉਸ ਸਮੇਂ ਜਿੱਥੇ ਮੌਸਮ ਦੀ ਖਰਾਬੀ ਹੋ ਰਹੀ ਸੀ, ਤੇ ਪੈ ਰਹੇ ਮੀਂਹ ਦੇ ਦੌਰਾਨ ਕਾਰ ਸਵਾਰ ਔਰਤ ਵੱਲੋਂ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਰਸਤਾ ਨਹੀਂ ਦਿੱਤਾ ਗਿਆ ਜਿਸ ਕਾਰਨ ਦੋਹਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਐਸਯੂਵੀ ਗੱਡੀ ਦੇ ਪਰਖੱਚੇ ਉੱਡ ਗਏ। ਅਤੇ ਟਰੱਕ ਦੀ ਟੱਕਰ ਦੇ ਨਾਲ ਇਹ ਐੱਸ ਯੂ ਵੀ ਗੱਡੀ 150 ਮੀਟਰ ਤੱਕ ਘਸੀਟ ਹੁੰਦੇ ਹੋਏ ਚਲੀ ਗਈ। ਇਸ ਹਾਦਸੇ ਵਿਚ ਮਾਰੀਆਂ ਗਈਆਂ ਸਾਰੀਆਂ ਔਰਤਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।

ਇਹ ਹਾਦਸਾ ਜਿੱਥੇ ਬੁੱਧਵਾਰ ਸ਼ਾਮ ਨੂੰ ਵਾਪਰਿਆ ਹੈ ਉਥੇ ਹੀ ਪੁਲਿਸ ਵੱਲੋਂ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪਰ ਇਹ ਜਾਣਕਾਰੀ ਦਿੰਦੇ ਹੋਏ ਸਹਾਇਕ ਪੁਲਸ ਕਮਿਸ਼ਨਰ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਕੁਈਨਜ਼ਲੈਂਡ ਦੇ ਸਟੈਨਥੋਰਪ ਨੇੜੇ ਨਿਊ ਹਾਈਵੇ ਤੇ ਵਾਪਰਿਆ ਹੈ।


                                       
                            
                                                                   
                                    Previous Postਯੂਕਰੇਨ ਅਤੇ ਰੂਸ ਵਿਚਕਾਰ ਚਲ ਰਹੀ ਜੰਗ ਵਿਚ ਅਮਰੀਕਾ ਵਲੋਂ ਆਈ ਇਹ ਖਬਰ, ਰਾਸ਼ਟਪਤੀ ਜੋ ਬਾਇਡਨ ਨੇ ਕਰਤਾ ਵੱਡਾ ਐਲਾਨ
                                                                
                                
                                                                    
                                    Next Postਪੰਜਾਬ ਚ ਇਥੇ ਵਿਸਾਖੀ ਵਾਲੇ ਦਿਨ ਵਾਪਰੀ ਵੱਡੀ ਵਾਰਦਾਤ ,ਦੇਖ  ਉਡੇ ਲੋਕਾਂ ਦੇ ਹੋਸ਼- ਮੌਕੇ ਤੇ ਪਹੁੰਚੀ ਪੁਲਿਸ
                                                                
                            
               
                            
                                                                            
                                                                                                                                            
                                    
                                    
                                    



