ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਜਿੱਥੇ ਆਏ ਦਿਨ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉਥੇ ਵੀ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਬਹੁਤ ਸਾਰੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਹੋ ਰਹੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਨੂੰ ਨਸਲੀ ਵਿਤਕਰਿਆਂ ਅਤੇ ਹੋਰ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਵਾਪਰਨ ਵਾਲੇ ਹਾਦਸਿਆਂ ਦਾ ਸ਼ਿਕਾਰ ਵੀ ਬਹੁਤ ਸਾਰੇ ਪੰਜਾਬੀ ਹੋ ਰਹੇ ਹਨ। ਜਿਥੇ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਗਈ ਹੈ।

ਉਥੇ ਹੀ ਵਿਦੇਸ਼ਾਂ ਵਿੱਚ ਬੜੀ ਮਿਹਨਤ ਮੁਸ਼ੱਕਤ ਤੋਂ ਬਾਅਦ ਪੰਜਾਬੀਆਂ ਵੱਲੋਂ ਆਪਣੇ ਘਰ ਬਣਾਏ ਜਾਂਦੇ ਹਨ। ਜਿਸ ਨੂੰ ਬਣਾਉਣ ਲਈ ਉਨ੍ਹਾਂ ਦੀ ਬਹੁਤ ਸਾਲਾਂ ਦੀ ਭਾਰੀ ਮਿਹਨਤ ਲੱਗੀ ਹੁੰਦੀ ਹੈ। ਉਥੇ ਹੀ ਕਿਸੇ ਵਿਅਕਤੀ ਦੀ ਇੱਕ ਗਲਤੀ ਕਾਰਨ ਉਨ੍ਹਾਂ ਦਾ ਸੁਪਨਿਆਂ ਦਾ ਉਹ ਘਰ ਇਕ ਪਲ ਵਿਚ ਤਹਿਸ ਨਹਿਸ ਹੋ ਜਾਂਦਾ ਹੈ। ਹੁਣ ਆਸਟ੍ਰੇਲੀਆ ਵਿੱਚ ਵਸਦੇ ਇਕ ਭਾਰਤੀ ਪਰਿਵਾਰ ਨੂੰ ਉਸ ਸਮੇਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੀ ਗੁਆਂਢਣ ਵੱਲੋਂ ਹੀ ਉਹਨਾਂ ਦੇ ਘਰ ਵਿੱਚ ਗੱਡੀ ਮਾਰ ਦਿੱਤੀ ਗਈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਪਰਿਵਾਰ ਆਪਣੇ ਘਰ ਵਿੱਚ ਹੀ ਮੌਜੂਦ ਸੀ। ਉਸ ਸਮੇਂ ਉਨ੍ਹਾਂ ਦੇ ਨਾਲ ਦੇ ਘਰ ਵਿੱਚ ਵਸਣ ਵਾਲੀ ਇੱਕ ਗੁਆਂਢਣ ਵੱਲੋਂ ਆਪਣੀ ਕਾਰ ਉਪਰ ਕੰਟਰੋਲ ਨਹੀਂ ਰੱਖਿਆ ਗਿਆ, ਜਿਸ ਕਾਰਨ ਉਹ ਭਾਰਤੀ ਪਰਿਵਾਰ ਦੇ ਘਰ ਦੀ ਗਿਰਾਜ ਵਿੱਚ ਪਹੁੰਚ ਗਈ। ਜਿੱਥੇ ਉਸ ਪਰਵਾਰ ਦੀ ਪਹਿਲਾਂ ਹੀ ਗੱਡੀ ਖੜ੍ਹੀ ਹੋਈ ਸੀ। ਗੁਆਂਢਣ ਵੱਲੋਂ ਉਸ ਗੱਡੀ ਨੂੰ ਏਨੀ ਜ਼ੋਰ ਦੀ ਟੱਕਰ ਮਾਰ ਦਿੱਤੀ ਗਈ। ਕੇ ਉਹ ਗੱਡੀ ਅੱਗੇ ਕੰਧ ਨੂੰ ਚੀਰਦੀ ਹੋਈ ਕਮਰੇ ਵਿਚ ਜਾ ਪਹੁੰਚੀ। ਪਰ ਸਭ ਦੀ ਚੰਗੀ ਕਿਸਮਤ ਰਹੀ ਕੇ ਉਸ ਕਮਰੇ ਵਿਚ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ।

ਜਿੱਥੇ ਘਰ ਵਿੱਚ ਸਾਰੇ ਮੈਂਬਰ ਮੌਜ਼ੂਦ ਸਨ। ਉੱਥੇ ਵੀ ਉਨ੍ਹਾਂ ਸਾਰਿਆਂ ਦਾ ਇਸ ਕਮਰੇ ਵਿਚ ਨਾ ਹੋਣ ਕਾਰਨ ਬਚਾਅ ਹੋ ਗਿਆ ਹੈ। ਪਰਿਵਾਰ ਬਿਲਕੁਲ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਪਰ ਗੁਆਂਢਣ ਦੀ ਇਸ ਗਲਤੀ ਕਾਰਨ ਇਸ ਭਾਰਤੀ ਪਰਿਵਾਰ ਦੀ ਨਵੀ ਗੱਡੀ ਨੁਕਸਾਨੀ ਗਈ ਹੈ ਅਤੇ ਉਸ ਤੋਂ ਇਲਾਵਾ ਘਰ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਇਹ ਹਾਦਸਾ ਮੈਲਬੋਰਨ ਦੇ ਵਿਚ ਬਹੁਤ ਚਰਚਿਤ ਸਬਰਬ ਟਾਰਨੇਟ ਵਿੱਚ ਅੱਜ ਸਵੇਰੇ ਲਗਭਗ ਸਾਢੇ ਚਾਰ ਵਜੇ ਦੇ ਕਰੀਬ ਹੋਇਆ ਹੈ। ਇਸ ਹਾਦਸੇ ਕਾਰਨ ਪਰਿਵਾਰ ਕਾਫ਼ੀ ਡਰ ਗਿਆ ਹੈ।


                                       
                            
                                                                   
                                    Previous Postਮਸ਼ਹੂਰ ਬੋਲੀਵੁਡ ਐਕਟਰ ਅਮਿਤਾਬ ਬਚਨ ਹੋਇਆ ਜਖਮੀ ਟੁੱਟੀ ਹੱਡੀ – ਤਾਜਾ ਵੱਡੀ ਖਬਰ
                                                                
                                
                                                                    
                                    Next Postਕਨੇਡਾ ਚ ਵਾਪਰਿਆ ਕਹਿਰ ਪੰਜਾਬੀ ਨੂੰ ਭੀੜ ਵਾਲੇ ਇਲਾਕੇ ਚ ਇਸ ਤਰਾਂ ਮਿਲੀ ਦਰਦਨਾਕ ਮੌਤ
                                                                
                            
               
                            
                                                                            
                                                                                                                                            
                                    
                                    
                                    




