ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਸੋਸ਼ਲ ਮੀਡੀਆ ਇਕ ਅਜਿਹੀ ਜਾਣਕਾਰੀ ਦਾ ਸਾਧਨ ਬਣ ਚੁੱਕੀ ਹੈ ਜਿਸ ਤੇ ਸਾਨੂੰ ਦੁਨੀਆਂ ਦੀ ਹਰ ਖਬਰ ਮਿਲ ਜਾਂਦੀ ਹੈ। ਜਿੱਥੇ ਦੇਸ਼-ਵਿਦੇਸ਼ ਵਿਚ ਵਾਪਰਨ ਵਾਲੀ ਹਰ ਘਟਨਾ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਉਪਰ ਆ ਜਾਂਦੀ ਹੈ। ਅੱਜ ਦੇ ਸਮੇਂ ਵਿਚ ਲੋਕਾਂ ਵੱਲੋਂ ਜਿੱਥੇ ਹੋਂਦ ਵਿਚ ਆਈਆਂ ਇਨ੍ਹਾਂ ਤਕਨੀਕਾਂ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ। ਉਥੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਦੀ ਵਰਤੋਂ ਕੀਤੇ ਜਾਣ ਨਾਲ ਬਹੁਤ ਸਾਰੇ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕੁਝ ਅਜਿਹੇ ਅਨਸਰਾਂ ਵੱਲੋਂ ਕੁੱਝ ਖਬਰਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਜਿਸ ਦਾ ਪਰਚਾਰ ਹੀ ਗ਼ਲਤ ਹੋ ਜਾਂਦਾ ਹੈ।

ਉੱਥੇ ਹੀ ਸੱਚ ਪਤਾ ਲੱਗਣ ਤੇ ਇਨਸਾਨ ਨੂੰ ਆਪਣੀ ਗਲਤੀ ਦਾ ਪਤਾ ਲੱਗਦਾ ਹੈ। ਆਪਣੇ ਤੋਂ ਅੱਧੀ ਉਮਰ ਦੀ ਕੁੜੀ ਨਾਲ ਵਿਆਹ ਕਰਨ ਵਾਲੇ ਪੰਜਾਬੀ ਬਜ਼ੁਰਗ ਦਾ ਸੱਚ ਹੁਣ ਸਾਹਮਣੇ ਆਇਆ ਹੈ। ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਇੱਕ ਵਿਆਹ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਬਜ਼ੁਰਗ ਉਮਰ ਦਾ ਵਿਅਕਤੀ ਆਪਣੀ ਨਵੀਂ ਨਵੇਲੀ ਦੁਲਹਨ ਨਾਲ ਗੱਡੀ ਵਿਚੋਂ ਉੱਤਰ ਕੇ ਆਪਣੇ ਘਰ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਪਰ ਇੰਨੀ ਵਾਇਰਲ ਹੋ ਰਹੀ ਹੈ ਕੇ ਲੋਕ ਇਸ ਉਪਰ ਆਪਣੀ ਆਪਣੀ ਰਾਇ ਦੇ ਰਹੇ ਹਨ।

ਹੁਣ ਇਸ ਘਟਨਾ ਦੀ ਸਾਰੀ ਸੱਚਾਈ ਸਾਹਮਣੇ ਆ ਗਈ ਹੈ ਜਿੱਥੇ ਇਸ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਤੇ ਉਨ੍ਹਾਂ ਦੱਸਿਆ ਕਿ ਇਹ ਵਿਆਹ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਗਿਆ ਹੈ। ਉਥੇ ਹੀ ਇਹ ਵੀਡੀਓ ਵਾਇਰਲ ਕਰਨ ਵਾਲੇ ਪਿੰਡ ਦੇ ਨੌਜਵਾਨ ਦੀ ਪਿੰਡ ਵਾਲਿਆਂ ਵੱਲੋਂ ਜੰਮਕੇ ਖਿਚਾਈ ਕੀਤੀ ਗਈ ਹੈ। ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਦੇ ਇਸ ਵਿਅਕਤੀ ਦਾ ਵਿਆਹ ਇਕ 45 ਸਾਲਾ ਦੀ ਔਰਤ ਨਾਲ ਕੀਤਾ ਗਿਆ ਹੈ।

ਜੋ ਕੇ ਘਰਦਿਆਂ ਦੀ ਸਹਿਮਤੀ ਨਾਲ ਹੋਇਆ ਹੈ। ਇਹ ਵਿਆਹ ਘਰ ਦੀ ਹਾਲਤ ਦੇ ਅਨੁਸਾਰ ਕੀਤਾ ਗਿਆ ਹੈ। ਜਿਸ ਨੂੰ ਲੋਕਾਂ ਵੱਲੋਂ ਗਲਤ ਦੱਸਿਆ ਜਾ ਰਿਹਾ ਹੈ, ਜਦ ਕਿ ਅਜਿਹਾ ਨਹੀਂ ਹੈ। ਇਸ ਸਾਰੀ ਖ਼ਬਰ ਦਾ ਸੱਚ ਸਾਹਮਣੇ ਆਉਣ ਤੇ ਵੀਡੀਉ ਬਾਰੇ ਕੁਮੈਂਟ ਕਰਨ ਵਾਲੇ ਲੋਕਾਂ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ।


                                       
                            
                                                                   
                                    Previous Post28, 29 ਅਤੇ 30 ਮਈ ਲਈ ਕਿਸਾਨਾਂ ਵਲੋਂ ਹੋ ਗਿਆ ਇਹ ਐਲਾਨ : ਜੋਗਿੰਦਰ ਉਗਰਾਹਾਂ ਵਲੋਂ ਆਈ ਵੱਡੀ ਖਬਰ
                                                                
                                
                                                                    
                                    Next Postਲੁਧਿਆਣੇ ਤੋਂ ਬਾਅਦ ਹੁਣ ਇਸ ਜਿਲ੍ਹੇ ਬਾਰੇ ਸਰਕਾਰ ਵਲੋਂ ਦੁਕਾਨਾਂ ਖੋਲਣ ਬਾਰੇ ਹੋ ਗਿਆ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



