ਆਈ ਤਾਜ਼ਾ ਵੱਡੀ ਖਬਰ 

ਕਾਂਗਰਸ ਪਾਰਟੀ ਵਿੱਚ ਜਿੱਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਉਥੇ ਹੀ ਅਸਤੀਫੇ ਦਿੱਤੇ ਜਾਣ ਦੇ ਫੈਸਲੇ ਤੋਂ ਬਾਅਦ ਸਾਰਿਆਂ ਦੀ ਨਜ਼ਰ ਹੁਣ ਕਾਂਗਰਸ ਪਾਰਟੀ ਉੱਪਰ ਟਿਕੀ ਹੋਈ ਹੈ। ਉੱਥੇ ਹੀ ਕਾਂਗਰਸ ਪਾਰਟੀ ਵਿੱਚ ਹੋ ਰਹੀ ਇਸ ਉਥਲ-ਪੁਥਲ ਨੂੰ ਲੈ ਕੇ ਵੱਖ ਵੱਖ ਸਿਆਸਤਦਾਨਾਂ ਵੱਲੋਂ ਆਪਣੀ-ਆਪਣੀ ਰਾਇ ਦਿੱਤੀ ਜਾ ਰਹੀ ਹੈ। ਜਿੱਥੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਹੈ। ਉਸ ਨੂੰ ਲੈ ਕੇ ਹਾਈ ਕਮਾਨ ਵੀ ਹੈਰਾਨ ਹੈ। ਉਥੇ ਹੀ ਨਵਜੋਤ ਸਿੱਧੂ ਤੋਂ ਬਾਅਦ ਰਜੀਆ ਸੁਲਤਾਨਾ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ।

ਜਿਸ ਕਾਰਨ ਕਾਂਗਰਸ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ਕਾਂਗਰਸ ਪਾਰਟੀ ਵਿਚ ਆਏ ਇਸ ਭੂਚਾਲ ਨੂੰ ਦੇਖਦੇ ਹੋਏ ਜਿੱਥੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਟਵੀਟ ਕਰਕੇ ਤੰਜ ਕੱਸੇ ਗਏ ਹਨ। ਉੱਥੇ ਹੀ ਕਾਂਗਰਸ ਦੇ ਵਿਧਾਇਕਾਂ ਵੱਲੋਂ ਵੀ ਇਸ ਉੱਪਰ ਆਪਣਾ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਵਿਧਾਇਕ ਸੁਨੀਲ ਜਾਖੜ ਵਲੋਂ ਵੀ ਇਹ ਵੱਡੀ ਖਬਰ ਸਾਹਮਣੇ ਆਈ ਹੈ।

ਜਿੱਥੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਨਵਜੋਤ ਸਿੱਧੂ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਅਤੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕੀਤੀ ਗਈ ਹੈ। ਉੱਥੇ ਹੀ ਹੁਣ ਸਿੱਧੂ ਉੱਪਰ ਸੁਨੀਲ ਜਾਖੜ ਵੱਲੋਂ ਵੀ ਤੰਜ ਕੱਸੇ ਗਏ ਹਨ। ਉਨ੍ਹਾਂ ਨੇ ਵੀ ਟਵੀਟ ਕਰਦੇ ਹੋਏ ਨਵਜੋਤ ਸਿੱਧੂ ਬਾਰੇ ਆਖਿਆ ਹੈ ਕਿ ਰਾਜਨੀਤੀ ਕੋਈ ਕ੍ਰਿਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਕੀਤੇ ਗਏ ਇਸ ਧੋਖੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਿੱਧੂ ਵੱਲੋਂ ਚੁੱਕੇ ਗਏ ਇਸ ਕਦਮ ਦੇ ਨਾਲ ਕਾਂਗਰਸ ਹਾਈਕਮਾਂਡ ਦਾ ਭਰੋਸਾ ਪੂਰੀ ਤਰਾਂ ਟੁੱਟ ਗਿਆ ਹੈ।

ਹੁਣ ਚਾਹੇ ਸਿੱਧੂ ਜਿੰਨਾ ਮਰਜ਼ੀ ਉੱਪਰ ਉੱਠ ਕੇ ਵਿਖਾ ਦੇਵੇਂ, ਉਹ ਸਹੀ ਸਾਬਤ ਨਹੀਂ ਹੋ ਸਕਦਾ। ਉਨ੍ਹਾਂ ਵੱਲੋਂ ਟਵੀਟ ਕਰਦੇ ਹੋਏ ਇਹ ਇਹ ਤੰਜ਼ ਕੱਸੇ ਗਏ ਹਨ। ਕਾਂਗਰਸ ਪਾਰਟੀ ਵਿਚ ਇਕ ਤੋਂ ਬਾਅਦ ਇਕ ਹੋਰ ਰਹੇ ਇਸ ਸਿਲਸਿਲੇ ਨੂੰ ਦੇਖਦੇ ਹੋਏ ਸਾਰੇ ਲੋਕਾਂ ਦੀ ਨਜ਼ਰ ਕਾਂਗਰਸ ਉਪਰ ਟਿਕੀ ਹੋਈ ਹੈ।


                                       
                            
                                                                   
                                    Previous Postਚੋਟੀ ਦੀ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੂੰ ਆਇਆ ਅਟੈਕ – ਪ੍ਰਸੰਸਕ ਕਰ ਰਹੇ ਦੁਆਵਾਂ
                                                                
                                
                                                                    
                                    Next Postਹੁਣੇ ਹੁਣੇ ਪ੍ਰਗਟ ਸਿੰਘ ਵਲੋਂ ਸਿੱਧੂ ਦੇ ਬਾਰੇ ਆਈ ਇਹ ਵੱਡੀ ਖਬਰ – ਚੰਨੀ ਲਈ ਜਾਗੀ ਆਸ ਦੀ ਕਿਰਨ
                                                                
                            
               
                            
                                                                            
                                                                                                                                            
                                    
                                    
                                    



