ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਵਿੱਚ ਜਿਸ ਤਰਾਂ ਦੇ ਨਾਲ ਨੌਜਵਾਨਾਂ ਦਾ ਰੁਝਾਨ ਵਿਦੇਸ਼ੀ ਧਰਤੀ ਤੇ ਜਾਨ ਵਲ ਲਗਾਤਾਰ ਵੱਧ ਰਿਹਾ ਹੈ l ਉਸਦੇ ਚਲਦੇ ਓਹਨਾ ਦੇ ਵਲੋਂ ਵੱਖ ਵੱਖ ਤਰੀਕਿਆਂ ਦੇ ਨਾਲ ਵਿਦੇਸ਼ੀ ਧਰਤੀ ਤੇ ਜਾਣ ਦੀਆਂ ਰਾਹਾਂ ਅਪਣਾਈਆਂ ਜਾਂਦੀਆਂ ਹੈ l ਕਈ ਨੌਜਵਾਨ ਤਾਂ ਵਿਦੇਸ਼ੀ ਧਰਤੀ ‘ਤੇ ਜਾਣ ਦੇ ਲਈ IELTS ਪਾਸ ਲੜਕੀ ਦੇ ਨਾਲ ਵਿਆਹ ਤੱਕ ਕਰਵਾ ਕੇ ਵਿਦੇਸ਼ੀ ਧਰਤੀ ‘ਤੇ ਪਹੁੰਚਣ ਦੇ ਸੁਪਨੇ ਵੇਖਦੇ ਹਨ l ਪਰ ਕਈ ਵਾਰ ਅਜਿਹੇ ਰਸਤੇ ਅਪਣਾਉਦੇ ਹੋਏ ਉਹ ਨੌਜਵਾਨ ਠੱਗੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ l ਬੀਤੇ ਕੁਝ ਦਿਨਾਂ ਤੋਂ ਅਸੀਂ ਲਗਾਤਾਰ ਹੋ ਅਜਿਹੀਆਂ ਖਬਰਾਂ ਵੇਖ ਰਹੇ ਹਾਂ ਜਿਥੇ ielts ਪਾਸ ਲੜਕੀਆਂ ਦੇ ਨਾਲ ਵਿਆਹ ਕਰਵਾ ਕੇ ਕਈ ਮੁੰਡੇ ਠੱਗੀਆਂ ਦਾ ਸ਼ਿਕਾਰ ਹੋਏ ਹਨ l

ਓਥੇ ਹੀ ਬੀਤੇ ਕੁਝ ਦਿਨਾਂ ਤੋਂ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਸੀ l ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਚੁਕਾ ਹੈ l ਕਿ ਹੁਣ ਲਵਪ੍ਰੀਤ ਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ l ਇਸ ਪੋਸਟਮਾਰਟਮਰਿਪੋਰਟ ਦੇ ਵਿਚ ਲਵਪ੍ਰੀਤ ਦੀ ਮੌਤ ਦੇ ਪਿੱਛੇ ਦਾ ਅਸਲ ਕਾਰਨ ਪਤਾ ਲੱਗ ਗਿਆ ਹੈ l ਇਸ ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਹੁਣ ਬੇਅੰਤ ਕੌਰ ਦੀਆਂ ਮੁਸ਼ਕਿਲਾਂ ਦੇ ਵਿੱਚ ਹੋਰ ਵਾਧਾ ਹੋ ਗਿਆ ਹੈ l

ਦਰਅਸਲ ਲਵਪ੍ਰੀਤ ਪੋਸਟਮਾਰਟਮ ਰਿਪੋਰਟ ‘ਚ ਇਹ ਸਾਬਿਤ ਹੋ ਗਿਆ ਹੈ ਕਿ ਲਵਪ੍ਰੀਤ ਦੀ ਮੌਤ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਹੈ lਪਿੱਛਲੇ ਦੋ ਸਾਲਾਂ ਤੋਂ ਕੈਨੇਡਾ ਦੇ ਵਿਚ ਰਹਿ ਰਹੀ ਬੇਅੰਤ ਕੌਰ ਹੁਣ ਬੁਰੀ ਤਰਾਂ ਦੇ ਨਾਲ ਫੱਸ ਚੁੱਕੀ ਹੈ l ਅਤੇ ਹੁਣ ਉਸਦੇ ਕੈਨੇਡਾ ਤੋਂ ਡਿਪੋਰਟ ਹੋਣ ਦੀਆਂ ਸੰਭਾਵਨਾਵਾਂ ਲਗਾਤਾਰ ਹੀ ਵਧ ਗਈਆਂ ਹਨ।

ਹੁਣ ਲਵਪ੍ਰੀਤ ਦੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਦੇ ਵਲੋਂ ਬੇਅੰਤ ਕੌਰ ਦੇ ਉਪਰ ਲਵਪ੍ਰੀਤ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ ਪਰਚਾ ਦਰਜ ਕਰ ਲਿਆ ਹੈ l ਓਥੇ ਹੀ ਲਵਪ੍ਰੀਤ ਦੇ ਪਰਿਵਾਰਕ ਮੈਬਰਾਂ ਦੇ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੇਅੰਤ ਕੌਰ ਦੇ ਪਰਿਵਾਰ ਤੇ ਵੀ ਇਸ ਸਾਜਿਸ਼ ਵਿਚ ਮਿਲੇ ਹੋਣ ਦਾ ਪਰਚਾ ਦਰਜ ਕੀਤਾ ਜਾਵੇ l

Home  ਤਾਜਾ ਖ਼ਬਰਾਂ  ਆਖਰ ਲਵਪ੍ਰੀਤ ਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਸਾਹਮਣੇ ਇਸ ਕਾਰਨ ਹੋਈ ਸੀ ਮੌਤ – ਹੋ ਗਿਆ ਵੱਡਾ ਖੁਲਾਸਾ
                                                      
                                       
                            
                                                                   
                                    Previous Postਹੁਣੇ ਹੁਣੇ ਪੰਜਾਬ ਚ ਇਥੇ ਵਿਆਹਾਂ ਸ਼ਾਦੀਆਂ ਤਿਉਹਾਰਾਂ ਬਾਰੇ ਜਾਰੀ ਹੋਇਆ ਹੁਕਮ  – ਲੱਗੀ ਇਹ ਰੋਕ
                                                                
                                
                                                                    
                                    Next Postਅਚਾਨਕ 17 ਸਤੰਬਰ ਤੱਕ ਲਈ ਤਾਲਾਬੰਦੀ ਦਾ ਹੋ ਗਿਆ ਇਥੇ ਐਲਾਨ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




