ਆਈ ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਦੇਸ਼ ਵਿਆਪੀ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਕਿਸਾਨੀ ਸੰਘਰਸ਼ ਵਿਚ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਅਤੇ ਪੰਜਾਬੀਆਂ ਵੱਲੋਂ ਵੀ ਇਸ ਸ਼ੰਘਰਸ਼ ਨੂੰ ਨੇਪਰੇ ਚਾੜਨ ਲਈ ਹਰੇਕ ਤਰ੍ਹਾਂ ਦੇ ਕਿਸਾਨਾਂ ਨੂੰ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ। ਭਾਰਤ ਦੇ ਹਰ ਵਰਗ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਹੱਦਾਂ ਤੇ ਕਿਸਾਨੀ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।

30 ਦਸੰਬਰ ਨੂੰ ਕਿਸਾਨ ਜਥੇ ਬੰਦੀਆਂ ਦੀ ਕੇਂਦਰ ਸਰਕਾਰ ਨਾਲ ਕੀਤੀ ਗਈ ਮੀਟਿੰਗ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਕਾਰ ਹੋਈ ਮੀਟਿੰਗ ਵਿਚ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਹੁਣ 4 ਜਨਵਰੀ  ਨੂੰ ਦੁਬਾਰਾ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਮੀਟਿੰਗ ਕੀਤੀ ਜਾਵੇਗੀ। ਹੁਣ ਕਿਸਾਨ ਜਥੇ ਬੰਦੀਆਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸਦਾ ਮੋਦੀ ਸਰਕਾਰ ਨੂੰ ਡਰ ਸੀ।

ਕਿਸਾਨ ਜਥੇ ਬੰਦੀਆਂ ਵੱਲੋਂ 26 ਜਨਵਰੀ ਲਈ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਕਿਸਾਨ ਜਥੇ ਬੰਦੀਆਂ ਵੱਲੋਂ ਦਿੱਲੀ 26 ਜਨਵਰੀ ਨੂੰ ਲੈ ਕੇ ਦਿੱਲੀ ਦੇ ਰਾਜਪੱਥ ਵਿਖੇ ਟਰੈਕਟਰ ਪਰੇਡ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਪਰੇਡ ਵਿੱਚ ਟਰੈਕਟਰ ਟਰਾਲੀਆਂ ਨੂੰ ਔਰਤਾਂ ਚਲਾ ਕੇ ਇਸ ਪਰੇਡ ਵਿਚ ਹਿੱਸਾ ਲੈਣਗੀਆਂ। ਇਸ ਲਈ ਔਰਤਾਂ ਨੂੰ ਟਰੈਕਟਰ ਟਰਾਲੀਆਂ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਤਾਂ ਜੋ ਇਹ ਔਰਤਾਂ ਟਰੈਕਟਰ ਟਰਾਲੀਆਂ ਚਲਾ ਕੇ 26 ਜਨਵਰੀ ਨੂੰ ਰਾਜ ਪੱਥ ਨੂੰ ਚਾਰੋਂ ਪਾਸਿਓਂ ਘੇਰਾ ਪਾ ਸਕਣ।

ਇਸ ਲਈ ਔਰਤਾਂ ਨੂੰ ਸਿਖਲਾਈ ਜੀਂਦ ਤੋਂ ਪੰਜਾਬ ਜਾਣ ਵਾਲੇ ਰਾਸ਼ਟਰੀ ਰਾਜ ਮਾਰਗ ਤੇ ਚਲ ਰਹੀ ਹੈ। ਟੌਲ ਪਲਾਜ਼ਾ ਨੇੜੇ ਸਿਖਲਾਈ ਦਿੰਦਿਆਂ ਹੋਇਆਂ ਔਰਤਾਂ ਦੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ। ਔਰਤਾਂ ਨੂੰ ਇਸ ਟਰੈਕਟਰ ਸਿਖਲਾਈ ਦੇ ਵਿੱਚ ਤੰਗ ਸੜਕਾਂ ਤੋਂ ਟਰੈਕਟਰ ਕੱਢਣ ਬਾਰੇ ਸਿਖਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ਤੇ ਚਾਰੇ ਪਾਸਿਆਂ ਤੋਂ ਟਰੈਕਟਰ ਟਰੈਕਟਰ ਨਜ਼ਰ ਆਉਣਗੇ। 26 ਜਨਵਰੀ

ਦੀ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਮੁੱਖ ਮਹਿਮਾਨ ਵੀ ਇਹ ਦੇਖ ਸਕਣਗੇ ਕਿ ਇਸ ਦੇਸ਼ ਦੀ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ। ਉਸ ਦਿਨ ਫੌਜ ਨੂੰ ਵੀ ਪਰੇਡ ਕਰਨ ਲਈ ਜਗਾ ਨਹੀ ਮਿਲੇਗੀ।ਇਸ ਸਿਖ਼ਲਾਈ ਵਿੱਚ ਸ਼ਾਮਲ ਔਰਤਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀਆਂ ਧੀਆਂ ਹਨ ਤੇ ਉਹ ਆਪਣੇ ਫੈਸਲੇ ਤੋਂ ਪਿਛੇ ਨਹੀਂ ਹਟਣਗੇ , ਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਆਪਣੇ ਘਰਾਂ ਨੂੰ ਪਰਤਣਗੇ।


                                       
                            
                                                                   
                                    Previous Postਲਵੋ ਜੀ ਅੰਬਾਨੀ  ਨੂੰ ਤਾਂ ਨਵਾਂ ਸਾਲ ਪੈ ਗਿਆ ਮਹਿੰਗਾ ਆ ਗਈ ਹੁਣ ਅੱਜ ਇਹ ਵੱਡੀ ਖਬਰ
                                                                
                                
                                                                    
                                    Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                            
               
                            
                                                                            
                                                                                                                                            
                                    
                                    
                                    



