ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਜਾਣਾ ਪਸੰਦ ਕਰਦੇ ਹਨ । ਬਹੁਤ ਸਾਰੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਹੈ। ਜਿਥੋਂ ਦਾ ਸ਼ਾਂਤਮਈ ਤੇ ਸਾਫ਼-ਸੁਥਰਾ ਵਾਤਾਵਰਨ , ਤੇ ਕੈਨੇਡਾ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਾਨੂੰਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਬਹੁਤ ਲੋਕ ਰੋਜ਼ੀ-ਰੋਟੀ ਦੀ ਚਾਹਤ ਵਿੱਚ ਵਿਦੇਸ਼ ਜਾਂਦੇ ਹਨ, ਹੁਣ ਭਾਰਤ ਦੇ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਵਿੱਚ ਪੜ੍ਹਾਈ ਕਰਨ ਵਿਚ ਜ਼ਿਆਦਾ ਹੋ ਚੁੱਕਾ ਹੈ। ਉਥੇ ਜਾਕੇ ਵਿਦਿਆਰਥੀ ਉੱਚ ਵਿਦਿਆ ਹਾਸਲ ਕਰਦੇ ਹਨ।

ਉੱਥੋਂ ਦਾ ਮਾਹੌਲ ਉਨ੍ਹਾਂ ਨੂੰ ਇਸ ਕਦਰ ਪਸੰਦ ਆ ਜਾਂਦਾ ਹੈ। ਜਿਸ ਕਾਰਨ ਉਹ ਉਥੇ ਪੱਕੇ ਤੌਰ ਤੇ ਵਸਣਾ ਪਸੰਦ ਕਰਦੇ ਹਨ। ਕਰੋਨਾ ਮਾਹਵਾਰੀ ਦੇ ਚਲਦੇ ਹੋਏ ਇਸ ਸਾਲ ਵਿੱਚ ਬਹੁਤ ਸਾਰੇ ਲੋਕ ਕੈਨੇਡਾ ਜਾਣ ਤੋਂ ਵਾਂਝੇ ਰਹਿ ਗਏ ਹਨ। ਹੁਣ ਕੈਨੇਡਾ ਜਾਣ ਵਾਲਿਆਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ।ਇਸ ਦੇਸ਼ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਹਰੀ ਝੰਡੀ ਮਿਲ ਗਈ ਹੈ।  ਕਰੋਨਾ ਮਾਹਵਾਰੀ ਦੇ ਚਲਦੇ ਹੋਏ ਆਰਥਿਕ ਤੰਗੀ ਦਾ ਸਾਹਮਣਾ ਸਭ ਦੇਸ਼ਾਂ  ਵੱਲੋਂ ਕੀਤਾ ਗਿਆ ਹੈ।

 ਕੈਨੇਡਾ ਸਰਕਾਰ ਨੇ ਆਰਥਿਕ ਸੁਧਾਰ ਅਤੇ ਵਿਕਾਸ ਨੂੰ ਰਫਤਾਰ ਦੇਣ ਲਈ ਦੇਸ਼ ਦੇ ਵਿਚ ਇਮੀਗ੍ਰੇਸ਼ਨ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਦਿੱਤੀ ਜਾਣ ਲੱਗੀ ਹੈ। ਯੂ ਕੇ ਤੋਂ ਵੱਧ ਕੈਨੇਡਾ ਨੇ ਵੀ ਵਿਦਿਆਰਥੀਆਂ ਲਈ 20 ਅਕਤੂਬਰ ਤੋਂ ਬਾਰਡਰ ਖੋਲ੍ਹ ਦਿੱਤੇ ਹਨ। ਕੈਨੇਡਾ ਸਰਕਾਰ ਵੱਲੋਂ 20 ਅਕਤੂਬਰ ਨੂੰ ਕੈਨੇਡਾ ਦੇ ਵੱਖ ਵੱਖ ਸੂਬਿਆਂ ਦੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਨੂੰ ਲਿਸਟ ਜਾਰੀ ਕਰ ਦਿੱਤੀ ਗਈ ਹੈ।ਜੋਂ  ਲਿਸਟ ਇਨ੍ਹਾਂ ਵੱਲੋਂ ਕਰੋਨਾ ਇਹਤਿਆਤ ਯੋਜਨਾ ਬਣਾ ਕੇ ਆਪਣੇ ਸੂਬੇ ਦੀ ਸਰਕਾਰ ਨੂੰ ਦਿੱਤੀ ਸੀ। ਇਹ ਯੋਜਨਾ ਸੂਬਾ ਸਰਕਾਰ ਵੱਲੋਂ ਪ੍ਰਵਾਨ ਕਰਕੇ ਇੰਮੀਗਰੇਸ਼ਨ ਮਹਿਕਮੇ ਨੂੰ ਭੇਜੀ ਗਈ ਹੈ।

ਇਸ ਯੋਜਨਾ ਦੇ ਤਹਿਤ ਹੀ ਕਾਲਜ ਯੂਨੀਵਰਸਿਟੀ ਆਪਣੀਆਂ ਕਲਾਸਾਂ ਲਾਉਣਗੇ , ਤੇ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਵੀ ਕਰਨਗੇ। ਕਾਲਜ ਵਿੱਚ ਦਿੱਤੀ ਗਈ ਸੂਚੀ ਵਿਚ ਆਪਣਾ ਨਾਮ ਦੇਖਕੇ ਹੀ ਕੈਨੇਡਾ ਆਉਣ ਵਾਲੇ ਵਿਦਿਆਰਥੀ ਟਿਕਟ ਕਰਵਾ ਕੇ ਉਥੇ ਪਹੁੰਚ ਸਕਦੇ ਹਨ। ਉਹ ਵੀ ਵਿਦਿਆਰਥੀ ਕੈਨੇਡਾ ਜਾ ਸਕਦੇ ਹਨ ਜਿਨ੍ਹਾਂ ਨੂੰ ਇਸ ਸੂਚੀ ਵਿੱਚ ਕਾਲਜ ,

ਜਾ ਯੂਨੀਵਰਸਿਟੀ ਵਿਚ ਦਾਖਲ ਹੋਣ ਦੀ ਇਜਾਜ਼ਤ ਮਿਲੇਗੀ। ਨਾਲ ਹੀ ਉਸ ਵਿਦਿਆਰਥੀ ਦੇ ਪਾਸਪੋਰਟ ਤੇ ਵੀਜ਼ਾ ਸਟੈਂਪ ਲੱਗਾ ਹੋਵੇ, ਉਸ ਕੋਲ ਸਟੱਡੀ ਪਰਮਿਟ ਮਨਜ਼ੂਰ ਹੋਣ ਵਾਲੀ ਚਿੱਠੀ ਵੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਨ੍ਹਾਂ ਦਾ ਨਾਮ ਸੂਚੀ ਵਿਚ ਨਹੀਂ ਹੋਵੇਗਾ ,ਉਹ ਕੈਨੇਡਾ ਨਹੀਂ ਜਾ ਸਕਦੇ। ਇਸ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੀ ਸੁਵਿਧਾ ਦਿੱਤੀ ਗਈ ਸੀ। ਕੁਝ ਵਿਦਿਆਰਥੀਆਂ ਦਾ ਨਾਮ ਸੂਚੀ ਵਿਚ ਨਹੀਂ ਹੋਣ ਤੇ ਧਿਆਨਦੇਣਯੋਗ ਗੱਲਾਂ

ਜਿਨ੍ਹਾਂ ਵਿਦਿਆਰਥੀਆਂ ਦਾ ਨਾਮ ਸੂਚੀ ਵਿੱਚ ਸ਼ਾਮਲ ਨਹੀਂ ਹੋਏਗਾ । ਉਨ੍ਹਾਂ ਲਈ 15 ਦਿਨ ਬਾਅਦ ਇਹ ਸੂਚੀ ਅਪਡੇਟ ਕੀਤੀ ਜਾਇਆ ਕਰੇਗੀ। ਇਸ ਸੂਚੀ ਵਿੱਚ ਨਾਮ ਦਰਜ ਨਾ ਹੋਣ ਦਾ ਕਾਰਨ ਕੋਰੋਨਾ ਕਾਰਨ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਹਨ। ਜਿਸ ਕਾਰਨ ਨਾਮ ਸੂਚੀ ਵਿੱਚ ਦਰਜ ਨਹੀਂ ਹੋਵੇਗਾ। ਬਹੁਤ ਸਾਰਿਆਂ ਦੇ ਨਾਮ ਸੂਚੀ ਵਿੱਚ ਸ਼ਾਮਲ ਨਾ ਹੋਣ ਦੀ ਸੂਰਤ ਵਿੱਚ ਵੀ ਆਖਰ ਤੇ ਜਾ ਕੇ ਨਾਮ ਸੂਚੀ ਵਿੱਚ ਸ਼ਾਮਲ ਕਰਵਾਏ ਹਨ। 5 ਨਵੰਬਰ ਨੂੰ ਜਦੋਂ ਸੂਚੀ update ਕੀਤੀ ਜਾਵੇਗੀ ਤਾਂ ਬਹੁਤ ਸਾਰੇ ਨਾਮ ਇਸ ਸੂਚੀ ਵਿਚ ਸ਼ਾਮਲ ਹੋ ਜਾਣਗੇ।


                                       
                            
                                                                   
                                    Previous Postਕੀ ਮੋਦੀ ਸਰਕਾਰ ਕੈਪਟਨ ਨੂੰ ਦਬਾਉਣਾ ਚਾਹੁੰਦੀ ਹੈ,  ਕੈਪਟਨ ਨੇ ਕੀਤਾ ਇਹ ਦਾਵਾ ਦਸੀ ਇਹ ਗਲ੍ਹ
                                                                
                                
                                                                    
                                    Next Postਹੁਣ ਪੰਜਾਬ ਦੇ ਸਕੂਲਾਂ ਲਈ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    




