ਆਈ ਤਾਜਾ ਵੱਡੀ ਖਬਰ 

ਪਿਛਲੇ 2 ਮਹੀਨਿਆਂ ਤੋਂ  ਕਿਸਾਨਾਂ ਵਲੋਂ ਨਵੇਂ ਲਿਆਂਦੇ ਖੇਤੀ ਬਿਲਾਂ ਦਾ ਲਗਾਤਾਰ ਵਿਰੋਧ ਜਾਰੀ ਹੈ ਇਸ ਕਰਕੇ ਪੰਜਾਬ ਅਤੇ ਇੰਡੀਆ ਬੰਦ ਵੀ ਕੀਤਾ ਗਿਆ ਸੀ।  ਪਰ ਕੇਂਦਰ  ਸਰਕਾਰ ਨੇ ਕਿਸਾਨਾਂ ਦੀ ਇਹ ਮੰਗ ਨਹੀਂ ਮੰਨੀ ਕੇ ਇਹਨਾਂ ਬਿੱਲਾਂ ਨੂੰ ਵਾਪਿਸ ਲਿਆ ਜਾਵੇ।  ਹੁਣ ਕਿਸਾਨਾਂ ਨੇ ਐਲਾਨ ਕੀਤਾ ਸੀ ਕੇ 26 ਅਤੇ 27 ਨਵੰਬਰ ਨੂੰ ਉਹ ਦਿੱਲੀ ਦੇ ਵਲ ਕੂਚ ਕਰਨਗੇ ਅਤੇ ਦਿੱਲੀ ਜਾ ਕੇ ਡੇਰਾ ਲਾਉਣਗੇ ਇਸ ਕਰਕੇ ਕਈ  ਕਿਸਾਨਾਂ ਦੀਆਂ ਟੋਲੀਆਂ ਅੱਜ ਹੀ ਰਵਾਨਾ ਹੋ ਗਈਆਂ ਸਨ।

ਪਰ ਪੁਲਸ ਪ੍ਰਸ਼ਾਸਨ ਵਲੋਂ ਓਹਨਾ ਨੂੰ ਰੋਕਿਆ ਗਿਆ ਸੀ , ਹੁਣ ਅੱਧੀ ਰਾਤ ਨੂੰ ਇੱਕ  ਹੈਰਾਨਗੀ ਵਾਲੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ।  ਹਰਿਆਣਾ ਸਰਕਾਰ ਨੇ ਕੇਂਦਰ  ਦੇ ਦਬਾਅ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਆਪਣੀ ਪੂਰੀ ਤਾਕਤ ਲਗਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਹੁਣੇ ਹੁਣੇ ਮਿੱਟੀ ਦੇ ਵੱਡੇ ਵੱਡੇ ਟਰੱਕ ਭਰ ਭਰ ਕੇ ਸੜਕਾਂ ਤੇ ਰੋਕਾਂ ਲਗਾਈਆਂ ਜਾ ਰਹੀਆਂ ਹਨ   ਤਾਂ ਜੋ ਕਿਸਾਨਾਂ ਨੂੰ ਦਿਲੀ ਦੇ ਵਲ ਜਾਣ ਤੋਂ ਰੋਕਿਆ ਜਾ ਸਕੇ।  ਓਧਰ ਕਿਸਾਨਾਂ ਨੇ ਨੇ ਵੀ

ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ ਅਤੇ ਸੈਂਕੜੇ ਹਜਾਰਾਂ ਕਿਸਾਨ ਦਿਲੀ ਨੂੰ ਜਾਣ  ਲਈ ਕੂਚ ਕਰ ਵੀ ਚੁਕੇ ਹਨ ਜੋ ਕੇ ਸੜਕਾਂ ਤੇ ਟਰਾਲੀਆਂ ਵਿਚ ਹਨ।  ਹੁਣ ਦੇਖਣਾ ਇਹ ਹੋਵੇਗਾ ਕੇ ਕੀ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ  ਤੋਂ ਰੋਕਣ ਵਿਚ ਕਾਮਯਾਬ ਹੋ ਪਾਉਂਦੀ ਹੈ ਕੇ ਨਹੀ। ਕਿਓਂ ਕੇ ਜਿਸ ਤਰਾਂ ਦੀਆਂ ਖਬਰਾਂ ਆ ਰਹੀਆਂ ਹਨ

ਕੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਜਾਣ ਦੀਆਂ ਤਿਆਰੀਆਂ ਕਰ ਚੁਕੇ ਹਨ। ਏਨੀ ਵੱਡੀ ਗਿਣਤੀ ਵਿਚ ਆ ਰਹੇ ਕਿਸਾਨਾਂ ਦੇ ਇਸ ਹਜੂਮ ਨੂੰ ਹਰਿਆਣਾ ਦੀ ਪੁਲਸ ਕਿੰਨਾ ਸਮਾਂ ਰੋਕ ਸਕੇਗੀ।  ਹੋਰ ਤਾਜਾ ਅਪਡੇਟ ਲਈ ਤੁਸੀ ਪੰਜਾਬ ਨਿਊਜ਼ ਨਾਲ ਜੁੜੇ ਰਹੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕੇ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ।


                                       
                            
                                                                   
                                    Previous Postਹੋ ਗਿਆ ਐਲਾਨ 1 ਜਨਵਰੀ ਤੋਂ ਇਹ ਨੰਬਰ ਲਗਾ ਕੇ ਹੀ ਹੋ ਸਕੇਗੀ ਮੋਬਾਈਲ ਤੇ ਕਾਲ – ਤਾਜਾ ਵੱਡੀ ਖਬਰ
                                                                
                                
                                                                    
                                    Next Postਭਾਰਤੀ ਸਿੰਘ ਨੇ ਜੇਲ ਤੋਂ ਬਾਹਰ ਨਿਕਲ ਕੇ ਕੀਤੀ ਪਹਿਲੀ ਅਜਿਹੀ ਪੋਸਟ ਕੇ ਲੋਕੀ ਰਹਿ ਗਏ ਹੈਰਾਨ
                                                                
                            
               
                            
                                                                            
                                                                                                                                            
                                    
                                    
                                    




