ਅੱਜ ਪੰਜਾਬ ‘ਚ ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਬਿਜਲੀ ਦਾ ਲੰਬਾ ਕੱਟ

ਸਰਹਾਲੀ ਕਲਾਂ : ਉਪ ਮੰਡਲ ਅਫਸਰ ਜਸਵਿੰਦਰ ਸਿੰਘ ਛੱਜਲਵੱਡੀ ਨੇ ਦੱਸਿਆ ਕਿ 66 ਕੇ.ਵੀ ਸਬ ਸਟੇਸ਼ਨ ਸਰਹਾਲੀ ਤੋਂ ਚੱਲਣ ਵਾਲੇ ਸਾਰੇ ਘਰੇਲੂ ਤੇ ਮੋਟਰਾਂ ਨਾਲ ਸਬੰਧਤ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਕੱਲ੍ਹ 28 ਅਕਤੂਬਰ 2025 (ਮੰਗਲਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤਕ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਫਿਰੋਜ਼ਪੁਰ : ਐੱਸ.ਡੀ.ਓ. ਇੰਜੀ. ਮਨਦੀਪ ਸਿੰਘ ਢੋਟ (ਸਬ ਡਿਵੀਜ਼ਨ ਕੈਂਟ ਨੰਬਰ 2) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਰੱਖ-ਰਖਾਅ ਕਾਰਨ 28 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 2 ਵਜੇ ਤਕ ਇਲਾਕੇ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਹ ਬੰਦੋਬਸਤ ਮੋਗਾ ਰੋਡ ਅਤੇ ਬੀਐੱਸਐੱਫ ਫੀਡਰਾਂ ਨਾਲ ਜੁੜੇ ਖੇਤਰਾਂ ‘ਚ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੈਂਟੀਨੈਂਸ ਭਵਿੱਖ ਵਿੱਚ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਜ਼ਰੂਰੀ ਹੈ, ਇਸ ਲਈ ਖਪਤਕਾਰ ਆਪਣੀਆਂ ਲੋੜਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲੈਣ।

ਸ੍ਰੀ ਮੁਕਤਸਰ ਸਾਹਿਬ : ਸਹਾਇਕ ਇੰਜੀਨੀਅਰ ਇੰਜੀ. ਬਲਜੀਤ ਸਿੰਘ (ਸਬ ਡਿਵੀਜ਼ਨ ਬਰੀਵਾਲਾ) ਨੇ ਦੱਸਿਆ ਕਿ 132 ਕੇਵੀ ਸਬ ਸਟੇਸ਼ਨ ਸਰਾਏਨਾਗਾ ਵਿਖੇ 28 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ਟਡਾਊਨ ਰਹੇਗਾ। ਇਸ ਦੌਰਾਨ 132 ਕੇਵੀ ਸਰਾਏਨਾਗਾ ਤੋਂ ਚੱਲਦੇ ਸਾਰੇ 11 ਕੇਵੀ ਫੀਡਰਾਂ — ਜਿਵੇਂ ਵਾੜ ਸਾਹਿਬ ਏਪੀ, ਹਰੀਕੇ ਕਲਾਂ ਯੂਪੀਐਸ/ਏਪੀ, ਫਿੱਡੇ ਕਲਾਂ ਏਪੀ, ਬਾਜਾ ਮਰਾੜ ਏਪੀ, ਇੰਡਸਟਰੀਅਲ ਜੀਐਸ, ਬਰੀਵਾਲਾ ਜੀਐਸ, ਮਰਾੜ ਕਲਾਂ ਯੂਪੀਐਸ, ਖੋਖਰ ਏਪੀ, ਵੜਿੰਗ ਏਪੀ ਅਤੇ ਸਰਾਏਨਾਗਾ ਜੀਐਸ — ਦੀ ਸਪਲਾਈ ਪ੍ਰਭਾਵਿਤ ਰਹੇਗੀ।

ਨੂਰਪੁਰਬੇਦੀ : ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ (ਪਾਵਰਕਾਮ ਉਪ ਦਫਤਰ ਤਖਤਗੜ੍ਹ) ਵੱਲੋਂ ਜਾਰੀ ਬਿਆਨ ਅਨੁਸਾਰ 28 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ 11 ਕੇਵੀ ਝਾਂਡੀਆਂ ਫੀਡਰ ਨਾਲ ਜੁੜੇ ਪਿੰਡਾਂ — ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬਾਹਮਣਮਾਜਰਾ ਆਦਿ — ਦੀ ਬਿਜਲੀ ਸਪਲਾਈ ਦਰੱਖਤਾਂ ਦੀ ਕਟਾਈ ਤੇ ਲਾਈਨਾਂ ਦੀ ਮੁਰੰਮਤ ਕਾਰਨ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਕੰਮ ਦੇ ਅਨੁਸਾਰ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਇਸ ਲਈ ਖਪਤਕਾਰ ਪਹਿਲਾਂ ਹੀ ਬਦਲਵਾਂ ਪ੍ਰਬੰਧ ਕਰ ਲੈਣ।