ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੋਰ ਵਿੱਚ ਜਿੱਥੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਥੇ ਮਾਪੇ ਕੁਮਾਪੇ ਬਣ ਜਾਂਦੇ ਹਨ ਅਤੇ ਪੁੱਤ ਕਪੁੱਤ ਬਣ ਜਾਂਦੇ ਹਨ। ਜਿਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਥੇ ਆਪਸੀ ਰਿਸ਼ਤੇ ਵੀ ਤਾਰ-ਤਾਰ ਹੋ ਜਾਂਦੇ ਹਨ। ਕਿਉਂਕਿ ਹਰ ਰੋਜ਼ ਰਿਸ਼ਤਿਆਂ ਦੇ ਨਾਲ ਜੁੜੀਆਂ ਹੋਈਆਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਉਥੇ ਕੁਝ ਮਾਪਿਆ ਵੱਲੋਂ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਕੁਝ ਬੱਚਿਆਂ ਵੱਲੋਂ ਆਪਣੇ ਮਾਪਿਆਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਬੱਚੇ ਵੀ ਹੁੰਦੇ ਹਨ ਜੋ ਆਪਣੇ ਮਾਪਿਆਂ ਦੀ ਇੱਕ ਖੁਸ਼ੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੇ ਹਨ। ਹੁਣ ਅੱਜ ਦਾ ਸ਼ਰਵਣ ਕੁਮਾਰ 20 ਸਾਲਾਂ ਤੋਂ ਆਪਣੀ ਅੰਨੀ ਮਾਂ ਨੂੰ ਮੋਢਿਆਂ ਤੇ ਚੁੱਕ ਕੇ ਦਰਸ਼ਨ ਕਰਵਾ ਰਿਹਾ ਹੈ ਜਿਸ ਬਾਰੇ ਅਨੁਪਮ ਖੇਰ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਅਭਿਨੇਤਾ ਅਨੁਪਮ ਖੈਰ ਵੱਲੋਂ ਸੋਸ਼ਲ ਮੀਡੀਆ ਤੇ ਇਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਇੱਕ ਕੈਲਾਸ਼ ਗਰੀਬ ਬ੍ਰਹਮਚਾਰੀ ਨਾਮ ਦਾ ਨੌਜਵਾਨ ਆਪਣੇ ਨੇਤਰਹੀਣ ਮਾਂ ਨੂੰ ਮੋਢਿਆਂ ਤੇ ਚੁੱਕ ਕੇ ਵਿਸ਼ਵ ਦੇ ਸਾਰੇ ਧਾਰਮਿਕ ਮੰਦਰਾਂ ਦੇ ਦਰਸ਼ਨ ਕਰਵਾ ਰਿਹਾ ਹੈ । ਜਿੱਥੇ ਉਨ੍ਹਾਂ 20 ਸਾਲਾਂ ਦੇ ਦੌਰਾਨ ਆਪਣੀ 80 ਸਾਲਾ ਨੇਤਰਹੀਣ ਮਾਂ ਨੂੰ ਹੁਣ ਤੱਕ ਭਾਰਤ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਦਰਸ਼ਨ ਕਰਵਾ ਚੁੱਕਾ ਹੈ।

ਜਿੱਥੇ ਅਨੁਪਮ ਖੇਰ ਵੱਲੋਂ ਟਵੀਟਰ ਉਪਰ ਸਾਂਝੀ ਕੀਤੀ ਗਈ ਇੱਕ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਉਸ ਇਨਸਾਨ ਵੱਲੋਂ ਆਪਣੇ ਮੋਢਿਆਂ ਤੇ ਦੋ ਬਾਂਸ ਦੀਆਂ ਟੋਕਰੀਆਂ ਬੰਨੀਆ ਹੋਈਆਂ ਹਨ ਜਿਨ੍ਹਾਂ ਵਿੱਚ ਇਕ ਵਿੱਚ ਮਾਂ ਅਤੇ ਦੂਜੀ ਵਿੱਚ ਸਮਾਨ ਰੱਖਿਆ ਹੋਇਆ ਹੈ। ਕਿਉਂਕਿ ਇਸ ਵਿਅਕਤੀ ਦੀ ਮਾਂ ਦੀ ਇੱਛਾ ਸੀ ਕਿ ਉਹ ਸਾਰੀਆਂ ਧਾਰਮਿਕ ਥਾਵਾਂ ਉਪਰ ਦਰਸ਼ਨ ਕਰੇ।

ਉਥੇ ਹੀ ਅਨੁਪਮ ਖੈਰ ਵੱਲੋਂ ਇਸ ਇਨਸਾਨ ਪ੍ਰਤੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਆਖਿਆ ਗਿਆ ਹੈ ਕਿ ਅਗਰ ਕਿਸੇ ਨੂੰ ਵੀ ਇਸ ਵਿਅਕਤੀ ਦੀ ਤੀਰਥ ਯਾਤਰਾ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਉਨ੍ਹਾਂ ਵੱਲੋਂ ਉਸ ਵਿਅਕਤੀ ਨੂੰ ਸਨਮਾਨਤ ਕੀਤਾ ਜਾਵੇਗਾ। ਜਿਸ ਵੱਲੋਂ ਆਪਣੀ ਮਾਂ ਨੂੰ ਇਸ ਤਰ੍ਹਾਂ ਸਨਮਾਨ ਦਿੱਤਾ ਗਿਆ ਹੈ ਅਤੇ ਅੱਜ ਦੇ ਸਮੇਂ ਵਿੱਚ ਉਹ ਸ਼ਰਵਣ ਕੁਮਾਰ ਹੈ।

Home  ਤਾਜਾ ਖ਼ਬਰਾਂ  ਅੱਜ ਦਾ ‘ਸ਼ਰਵਣ ਕੁਮਾਰ’ 20 ਸਾਲਾਂ ਤੋਂ ਅੰਨੀ ਮਾਂ ਨੂੰ ਮੋਢਿਆਂ ਤੇ ਚੁੱਕ ਕਰਾ ਰਿਹਾ ਦਰਸ਼ਨ, ਅਨੁਪਮ ਖੇਰ ਨੇ ਵੀ ਦਿਤੀ ਪ੍ਰੀਕ੍ਰਿਆ
                                                      
                              ਤਾਜਾ ਖ਼ਬਰਾਂ                               
                              ਅੱਜ ਦਾ ‘ਸ਼ਰਵਣ ਕੁਮਾਰ’ 20 ਸਾਲਾਂ ਤੋਂ ਅੰਨੀ ਮਾਂ ਨੂੰ ਮੋਢਿਆਂ ਤੇ ਚੁੱਕ ਕਰਾ ਰਿਹਾ ਦਰਸ਼ਨ, ਅਨੁਪਮ ਖੇਰ ਨੇ ਵੀ ਦਿਤੀ ਪ੍ਰੀਕ੍ਰਿਆ
                                       
                            
                                                                   
                                    Previous Postਪੰਜਾਬ ਚ ਅਗਲੇ 5 ਦਿਨਾਂ ਚ ਭਾਰੀ ਮੀਹ ਦਾ ਜਾਰੀ ਹੋਇਆ ਐਲਰਟ, ਮੌਸਮ ਵਿਭਾਗ ਨੇ ਜਾਰੀ ਕਰਤੀ ਭਵਿੱਖਬਾਣੀ
                                                                
                                
                                                                    
                                    Next Post70 ਰੁਪਏ ਪਿੱਛੇ ਕੀਤਾ ਸੀ ਕੇਸ, 17 ਸਾਲ ਬਾਅਦ ਕੇਸ ਚਲਿਆ – ਖਰਚ ਹੋਏ 20 ਹਜਾਰ, ਦੇਖੋ ਅਨੋਖਾ ਕੇਸ
                                                                
                            
               
                            
                                                                            
                                                                                                                                            
                                    
                                    
                                    




