ਆਈ ਤਾਜਾ ਵੱਡੀ ਖਬਰ 

ਕੇਂਦਰ ਦੀ ਮੋਦੀ ਸਰਕਾਰ ਖੇਤੀ ਕਨੂੰਨਾਂ ਦਾ ਕਰਕੇ ਹੁਣ ਪੰਜਾਬ ਅਤੇ ਦੇਸ਼ ਦੁਨੀਆਂ ਵਿਚ ਸੁਰਖੀਆਂ  ਚ ਛਾਈ ਹੋਈ ਹੈ ਦੇਸ਼ ਦੇ ਕਿਸਾਨ ਲੱਖਾਂ ਦੀ ਗਿਣਤੀ ਦੇ ਵਿਚ ਧਰਨੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਕੇ ਖੇਤੀ ਕਨੂੰਨਾਂ  ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।  ਪਰ ਕੇਂਦਰ ਸਰਕਾਰ ਆਪਣੇ ਅੜੀਅਲ ਸੁਭਾ ਕਰਕੇ ਅਜਿਹਾ ਨਹੀਂ ਕਰ ਰਹੀ।  ਇਥੋਂ ਤੱਕ ਕੇ ਇੰਡੀਆ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਿਸਾਨਾਂ ਦੇ ਬਾਰੇ ਵਿਚ ਕੋਈ ਗਲ੍ਹ ਤੱਕ ਨਹੀ ਕਰ ਰਹੇ ਅਤੇ ਕਿਸੇ ਵੀ ਮੀਟਿੰਗ ਵਿਚ ਖੁਦ ਕਿਸਾਨਾਂ ਨਾਲ ਸਾਹਮਣਾ ਨਹੀ ਕਰ ਰਹੇ।

ਪਰ ਹੋਰਾਂ ਕੰਮਾਂ  ਦੇ ਲਈ ਪ੍ਰਧਾਨ ਮੰਤਰੀ ਸਮਾਂ ਕੱਢ ਰਹੇ ਹਨ।  ਹੁਣ ਇੱਕ ਵੱਡੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆ ਰਹੀ ਹੈ ਜਿਸ ਦੀ ਜਾਣਕਾਰੀ ਓਹਨਾ ਨੇ ਖੁਦ ਆਪਣੇ ਟਵੀਟਰ ਅਕਾਊਂਟ ਤੋਂ ਟਵੀਟ ਕਰ ਕੇ ਦਿੱਤੀ ਹੈ ਜਿਸ ਵਿਚ ਓਹਨਾ ਨੇ ਜਾਣਕਾਰੀ ਦਿੱਤੀ ਹੈ ਕੇ ਉਹ ਅੱਜ ਇੱਕ ਵੱਡਾ ਕੰਮ ਕਰਨ ਜਾ ਰਹੇ ਹਨ।  ਪ੍ਰਧਾਨ ਮੰਤਰੀ ਅੱਜ ਵੀਡੀਓ  ਕਾਨਫਰੈਂਸਿੰਗ ਦੇ  ਰਾਹੀਂ ਸਟੈਚੂ ਆਫ਼ ਯੂਨਿਟੀ, ਕੇਵੜੀਆ ਨੂੰ ਇੰਡੀਆ ਦੇ ਵੱਖ ਵੱਖ ਸ਼ਹਿਰਾਂ ਨੂੰ ਜੋੜਨ ਦੇ ਲਈ 8 ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ। ਕੇਵਡੀਆ ਦੇ ਵਿਚ ਜੋ ਰੇਲਵੇ ਸਟੇਸ਼ਨ ਬਣ ਰਿਹਾ ਹੈ

ਉਸ ਦੇ ਬਾਰੇ ਵਿਚ ਪੀ.ਐੱਮ.ਓ.  ਨੇ ਜਾਣਕਾਰੀ ਦਿੱਤੀ ਹੈ ਕੇ ਇਸ ਵਿਚ ਅਤੀ ਆਧੁਨਿਕ ਸੁਵਿਧਾਵਾਂ ਹੋਣਗੀਆਂ ਅਤੇ ਇਹ ਰੇਲਵੇ ਸਟੇਸ਼ਨ ਗਰੀਨ ਬਿਲਡਿੰਗ ਸਰਟੀਫਿਕੇਟ ਵਾਲਾ ਸਾਡੇ  ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ ਹੋਵੇਗਾ। ਜਿਸਦੀ ਖੂਬਸੂਰਤੀ ਵੀ ਦੇਖਣ ਵਾਲੀ ਹੋਵੇਗੀ ਇਸ ਸਾਰੇ ਪ੍ਰੋਗਰਾਮ ਦੇ ਬਾਰੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟਰ ਅਕਾਊਂਟ ਤੇ ਜਾਣਕਾਰੀ ਸਾਂਝੀ ਕੀਤੀ ਹੈ।  ਇਸ ਦੇ ਬਾਰੇ ਵਿਚ ਹੋਰ ਜਾਣਕਾਰੀ ਦਿੰਦੇ ਹੋਏ ਪੀ.ਐੱਮ.ਓ ਨੇ ਦੱਸਿਆ

ਹੈ ਕੇ ਸਭ ਤੋਂ ਵੱਡੀ ਦੇਸ਼ ਦੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਇਸ ਦੇ ਨਾਲ ਹੀ ਭਾਰਤੀ ਰੇਲਵੇ ਦੇ ਨਕਸ਼ੇ ਤੇ ਜਗ੍ਹਾ ਮਿਲ ਜਾਵੇਗੀ।  ਅਤੇ ਇਹਨਾਂ ਰੇਲਾਂ ਦੇ ਸ਼ੁਰੂ ਹੋ ਜਾਂ ਦੇ ਨਾਲ ਟੂਰਿਸਟ ਪ੍ਰੋਗਰਾਮ ਨੂੰ ਵੀ ਕਾਫੀ ਫਾਇਦਾ ਪਹੁੰਚੇਗਾ  ਅਤੇ ਯਾਤਰੀਆਂ ਨੂੰ ਹੋਰ ਵੀ ਵਧੀਆ ਸੁਖ ਸਹੂਲਤਾਂ ਮੁਹਈਆ ਹੋ ਜਾਂ ਗੀਆਂ।


                                       
                            
                                                                   
                                    Previous Postਆਖਰ ਕਿਸਾਨਾਂ ਦੇ ਸੰਘਰਸ਼ ਦੇ 53 ਵੇਂ ਦਿਨ ਰੱਖਿਆ ਮੰਤਰੀ ਰਾਜਨਾਥ ਵਲੋਂ ਹੁਣੇ ਹੁਣੇ ਆਈ ਇਹ ਵੱਡੀ ਖਬਰ
                                                                
                                
                                                                    
                                    Next Postਆਖਰ ਹੋ ਹੀ ਗਿਆ ਇਹ ਐਲਾਨ ਗੈਸ ਸਿਲੰਡਰਾਂ ਦੇ ਬਾਰੇ ਚ-ਲੋਕਾਂ ਚ ਛਾ  ਗਈ ਖੁਸ਼ੀ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    




