ਨੂਰਪੁਰਬੇਦੀ ਖੇਤਰ ਵਿੱਚ ਬਿਜਲੀ ਸਪਲਾਈ ਬੰਦ ਰਹਿਣ ਦੀ ਸੂਚਨਾ ਮਿਲੀ ਹੈ। ਤਖ਼ਤਗੜ੍ਹ ਦੇ ਐਡਿਸ਼ਨਲ ਅਸਿਸਟੈਂਟ ਇੰਜੀਨੀਅਰ ਨੇ ਦੱਸਿਆ ਕਿ ਬੁੱਧਵਾਰ, 29 ਅਕਤੂਬਰ 2025 ਨੂੰ ਬੈਂਸ ਫੀਡਰ ਨਾਲ ਜੁੜੇ ਪਿੰਡਾਂ — ਸਰਥਲੀ, ਭੱਟਾਂ, ਟਪਰਿਆਂ, ਬੈਂਸ, ਤਖ਼ਤਗੜ੍ਹ, ਘਾਰੀਸਪੁਰ, ਢਾਹਾਂ, ਔਲਖ, ਅਸਾਲਤਪੁਰ ਅਤੇ ਲਹਿਰੀਆਂ — ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸ ਦੌਰਾਨ, ਪਿੰਡ ਟਪਰਿਆਂ ਦੇ ਘਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੇਗੀ। ਬਿਜਲੀ ਕੱਟ ਦਾ ਸਮਾਂ ਹਾਲਾਤਾਂ ਅਨੁਸਾਰ ਘੱਟ ਜਾਂ ਵੱਧ ਹੋ ਸਕਦਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਤੋਂ ਹੀ ਵਿਕਲਪਕ ਪ੍ਰਬੰਧ ਕਰ ਲੈਣ।
ਇਸ ਤੋਂ ਇਲਾਵਾ, ਗੁਰਦਾਸਪੁਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਵੀ ਬਿਜਲੀ ਸਪਲਾਈ ਰੁਕੀ ਰਹੇਗੀ। ਪਾਵਰਕਾਮ ਸਟੇਸ਼ਨ ਤੁਗਲਵਾਲਾ ਹਰਚੋਵਾਲ ਵਿੱਚ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ 66 ਕੇ.ਵੀ. ਲਾਈਨ ‘ਤੇ ਸਪਲਾਈ ਬੰਦ ਰਹੇਗੀ। 29 ਅਕਤੂਬਰ ਨੂੰ ਠੀਕਰੀਵਾਲ, ਢੀਂਢਸਾ, ਬੇਰੀ, ਭੱਟੀਆਂ, ਤੁਗਲਵਾਲ, ਔਲਖ, ਘੋਰਵਾਹ, ਹਰਚੋਵਾਲ, ਧੱਕਰ ਅਤੇ ਰਾਜਪੁਰਾ ਮੋਟਰ ਫੀਡਰਾਂ ਦੀ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਟਡਾਊਨ ਰਹੇਗਾ।






