ਆਈ ਤਾਜਾ ਵੱਡੀ ਖਬਰ
ਬੀਤੇ ਦਿਨੀਂ ਕਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਮਾਹੌਲ ਪਹਿਲਾਂ ਵਰਗਾ ਹੋ ਸਕੇ ਅਤੇ ਲੋਕਾਂ ਦਾ ਵਪਾਰ ਮੁੜ ਆਪਣੇ ਪੈਰਾਂ ਉਪਰ ਆ ਸਕੇ। ਪਰ ਕਈ ਲੋਕ ਜਲਦੀ ਅਮੀਰ ਹੋਣ ਦੇ ਚੱਕਰ ਵਿੱਚ ਕੁਝ ਗ਼ਲਤ ਰਸਤਿਆਂ ਨੂੰ ਅਪਣਾ ਲੈਂਦੇ ਹਨ। ਜਿਸ ਦਾ ਨਤੀਜਾ ਹਮੇਸ਼ਾ ਗਲਤ ਹੀ ਹੁੰਦਾ ਹੈ। ਬੀਤੇ ਦਿਨੀਂ ਅਸੀਂ ਇੱਕ ਖ਼ਬਰ ਸੁਣੀ ਸੀ ਜਿਸ ਵਿੱਚ ਇੱਕ ਮਹਿਲਾ ਨੂੰ ਹੀਥ੍ਰੋ ਏਅਰਪੋਰਟ ‘ਤੇ 15 ਕਰੋੜ ਰੁਪਏ ਦੇ ਕਾਲੇ ਧਨ ਦੀ ਰਾਸ਼ੀ ਦੇ ਨਾਲ ਫੜਿਆ ਸੀ ਜੋ ਇਸ ਨੂੰ ਦੁਬਈ ਜਾ ਕੇ ਸਫੈਦ ਕਰਨ ਦੀ ਕੋਸ਼ਿਸ਼ ਵਿੱਚ ਸੀ।
ਇਹੋ ਜਿਹੀ ਹੀ ਇੱਕ ਕੋਸ਼ਿਸ਼ ਇੱਕ ਹੋਰ ਯਾਤਰੀ ਵੱਲੋਂ ਕੀਤੀ ਗਈ ਪਰ ਉਹ ਪੈਸੇ ਦੀ ਜਗ੍ਹਾ ‘ਤੇ ਕਿਸੇ ਹੋਰ ਮਹਿੰਗੀ ਵਸਤੂ ਦੇ ਨਾਲ ਕਾਬੂ ਕੀਤਾ ਗਿਆ। ਇਹ ਘਟਨਾ ਪੰਜਾਬ ਦੇ ਜਿਲ੍ਹੇ ਅੰਮ੍ਰਿਤਸਰ ਵਿੱਚ ਬਣੇ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਆ ਰਹੀ ਹੈ। ਜਿੱਥੇ ਇੱਕ ਸ਼ਖ਼ਸ ਨੂੰ 400 ਗ੍ਰਾਮ ਸੋਨੇ ਸਮੇਤ ਗ੍ਰਿਫਤਾਰ ਕੀਤਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਏਅਰਲਾਈਨ ਸਪਾਈਸਜੈੱਟ ਰਾਹੀਂ ਇਕ ਵਿਅਕਤੀ ਭਾਰਤ ਤੋਂ ਦੁਬਈ ਜਾ ਰਿਹਾ ਸੀ।
ਜਦੋਂ ਉਹ ਦੁਬਈ ਏਅਰਪੋਰਟ ‘ਤੇ ਪਹੁੰਚਿਆ ਤਾਂ ਕਸਟਮ ਵਿਭਾਗ ਵੱਲੋਂ ਲਈ ਉਸ ਦੀ ਤਲਾਸ਼ੀ ਦੌਰਾਨ 400 ਗ੍ਰਾਮ ਸੋਨਾ ਬਰਾਮਦ ਹੋਇਆ। ਜਿਸ ਦਾ ਉਕਤ ਵਿਅਕਤੀ ਕੋਈ ਵਾਜਬ ਬਿੱਲ ਜਾਂ ਸਬੂਤ ਨਹੀਂ ਦਿਖਾ ਪਾਇਆ। ਜਿਸ ਸਬੰਧੀ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮ ਦੀ ਪਹਿਚਾਣ ਫਾਰੂਕਾਬਾਦ ਵਜੋਂ ਹੋਈ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮੰਦੀ ਦੇ ਦੌਰ ਵਿਚ ਜਲਦ ਅਮੀਰ ਹੋਣ ਲਈ ਇਹ ਕੋਈ ਪਹਿਲੀ ਖ਼ਬਰ ਨਹੀਂ ਹੈ ਜਿਸ ਵਿੱਚ ਇਨਸਾਨ ਵੱਲੋਂ ਗਲਤ ਰਸਤੇ ਦੀ ਚੋਣ ਕੀਤੀ ਗਈ ਹੋਵੇ।
Previous Postਪੰਜਾਬ : ਅੰਤਿਮ ਸੰਸਕਾਰ ਕਰਨ ਤੋਂ 10 ਮਿੰਟ ਪਹਿਲਾਂ ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼
Next Postਪੰਜਾਬ:ਤੋਬਾ ਤੋਬਾ ਪ੍ਰੇਮ ਵਿਆਹ ਕਰਵਾਉਣ ਵਾਲੀ ਕੁੜੀ ਸੋਹਰੇ ਘਰ ਅਗੇ ਬੈਠੀ 2 ਮਹੀਨਿਆਂ ਤੋਂ ਕਰ ਰਹੀ ਇਹ ਕੰਮ