ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਜਿਥੇ ਲੁੱਟ-ਖੋਹ ,ਚੋਰੀ ਠੱਗੀ ਅਤੇ ਤਸਕਰੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਜਿਸ ਸਦਕਾ ਅਪਰਾਧ ਨੂੰ ਵਧਣ ਤੋਂ ਰੋਕਿਆ ਜਾ ਸਕੇ। ਉਥੇ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੈਰ ਸਮਾਜਕ ਅਨਸਰਾਂ ਵੱਲੋਂ ਕੋਈ ਨਾ ਕੋਈ ਤਰੀਕਾ ਅਪਣਾਇਆ ਜਾਂਦਾ ਹੈ, ਜਿਸ ਜ਼ਰੀਏ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਸਕਣ। ਅਜਿਹੇ ਅਨਸਰ ਨੂੰ ਠੱਲ ਪਾਉਣ ਵਾਸਤੇ ਪੁਲਿਸ ਵੱਲੋਂ ਵੀ ਪੂਰੀ ਚੌਕਸੀ ਵਰਤੀ ਜਾਦੀ ਹੈ, ਜਿੰਨਾ ਨੂੰ ਮੌਕਾ ਮਿਲਦੇ ਹੀ ਕਾਬੂ ਕਰ ਲਿਆ ਜਾਂਦਾ ਹੈ। ਅਜਿਹੇ ਅਨਸਰਾਂ ਵੱਲੋਂ ਜਿਥੇ ਵਿਦੇਸ਼ਾਂ ਤੋਂ ਭਾਰਤ ਵਿੱਚ ਆਉਣ ਜਾਣ ਦੌਰਾਨ ਕਈ ਤਰਾਂ ਦੀ ਤਸਕਰੀ ਕੀਤੀ ਜਾਂਦੀ ਹੈ, ਅਜਿਹੇ ਅਪਰਾਧੀਆਂ ਨੂੰ ਕਸਟਮ ਵਿਭਾਗ ਵੱਲੋਂ ਹਵਾਈ ਅੱਡੇ ਤੋਂ ਹੀ ਕਾਬੂ ਕਰ ਲਿਆ ਜਾਂਦਾ ਹੈ।

ਹੁਣ ਅੰਮ੍ਰਿਤਸਰ ਏਅਰਪੋਰਟ ਤੇ ਬੈਗ ਦੇ ਪਹੀਏ ਵਿਚ ਲੁਕੋ ਕੇ ਇਹ ਕੰਮ ਕੀਤਾ ਜਾ ਰਿਹਾ ਸੀ ਜਿਥੇ ਕਾਬੂ ਕੀਤੇ ਜਾਣ ਤੇ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਸਾਹਮਣੇ ਆਈ ਹੈ। ਜਿੱਥੇ ਕਸਟਮ ਵਿਭਾਗ ਵੱਲੋਂ ਇਕ ਵਿਅਕਤੀ ਕੋਲੋਂ ਦੁਬਈ ਤੋਂ ਲਿਆਂਦਾ ਹੋਇਆ 200 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਅਜਿਹੀਆਂ ਘਟਨਾਵਾਂ ਅੰਮ੍ਰਿਤਸਰ ਹਵਾਈ ਅੱਡੇ ਤੇ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਜਿਸ ਕਾਰਨ ਇਹ ਹਵਾਈ ਅੱਡਾ ਹਮੇਸ਼ਾ ਚਰਚਾ ਵਿਚ ਬਣਿਆ ਰਹਿੰਦਾ ਹੈ। ਹੁਣ ਇਸ ਵਿਅਕਤੀ ਨੂੰ ਕਸਟਮ ਵਿਭਾਗ ਵੱਲੋਂ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਉਡਾਨ ਵਿੱਚ ਆਏ 1 ਯਾਤਰੀ ਦੇ ਬੈਗ ਦੇ ਪਹੀਏ ਵਿੱਚ ਸੋਨਾ ਲੁਕੋਇਆ ਹੋਇਆ ਬਰਾਮਦ ਕੀਤਾ ਗਿਆ। ਵਿਭਾਗ ਵੱਲੋਂ ਇਸ ਵਿਅਕਤੀ ਤੇ ਸ਼ੱਕ ਹੋਣ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਅਤੇ ਕੁਝ ਸਖਤੀ ਨਾਲ ਪੁੱਛ ਪੜਤਾਲ ਕਰਨ ਤੋਂ ਬਾਅਦ ਉਸਦੇ ਬੈਗ ਦੇ ਪਹੀਏ ਵਿਚ ਲੁਕੋਏ ਹੋਏ ਇਸ ਸੋਨੇ ਨੂੰ ਬਰਾਮਦ ਕੀਤਾ ਗਿਆ ਹੈ ਜੋ ਕਿ 200 ਗ੍ਰਾਮ ਦੇ ਕਰੀਬ ਹੈ।

ਉੱਥੇ ਹੀ ਇਸ ਸੋਨੇ ਦੀ ਕੀਮਤ ਕਸਟਮ ਵਿਭਾਗ ਵੱਲੋਂ 9.63 ਲੱਖ ਰੁਪਏ ਦੱਸੀ ਗਈ ਹੈ। ਇਸ ਸੋਨੇ ਦਾ ਪਤਾ ਲਗਾਉਣ ਲਈ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ, ਇਸ ਵਿਅਕਤੀ ਕੋਲੋਂ ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਅੰਮ੍ਰਿਤਸਰ ਏਅਰਪੋਰਟ ਚ ਬੈਗ ਦੇ ਪਹੀਏ ‘ਚ ਲੁਕੋ ਕੇ ਲਿਆ ਰਿਹਾ ਸੀ ਇਹ ਚੀਜ – ਕੀਤਾ ਗਿਆ ਕਾਬੂ ਸਾਰੇ ਪਾਸੇ ਹੋ ਗਈ ਚਰਚਾ
                                                      
                              ਤਾਜਾ ਖ਼ਬਰਾਂ                               
                              ਅੰਮ੍ਰਿਤਸਰ ਏਅਰਪੋਰਟ ਚ ਬੈਗ ਦੇ ਪਹੀਏ ‘ਚ ਲੁਕੋ ਕੇ ਲਿਆ ਰਿਹਾ ਸੀ ਇਹ ਚੀਜ – ਕੀਤਾ ਗਿਆ ਕਾਬੂ ਸਾਰੇ ਪਾਸੇ ਹੋ ਗਈ ਚਰਚਾ
                                       
                            
                                                                   
                                    Previous Postਪੀਜੇ ਦਾ ਕਰਕੇ ਪਿਤਾ ਨੇ 6 ਮਹੀਨੇ ਦੇ ਬੱਚੇ ਨੂੰ ਏਦਾਂ ਦਿੱਤੀ ਖੌਫਨਾਕ ਮੌਤ – ਸੁਣ ਸਭ ਦੀ ਕੰਬੀ ਰੂਹ
                                                                
                                
                                                                    
                                    Next Postਅੰਤਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਆ ਗਈ ਇਹ ਵੱਡੀ ਮਾੜੀ ਖਬਰ ਓਮੀਕਰੋਨ ਦੇ ਕਾਰਨ
                                                                
                            
               
                            
                                                                            
                                                                                                                                            
                                    
                                    
                                    




