ਆਈ ਤਾਜਾ ਵੱਡੀ ਖਬਰ

ਦੁਨੀਆ ਦੇ ਵੱਖ-ਵੱਖ ਦੇਸ਼ਾਂ ਅਤੇ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਅਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਵਿਗਿਆਨ ਵਿਚ ਅੱਜ ਇਥੇ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਉੱਥੇ ਹੀ ਡਾਕਟਰਾਂ ਨੂੰ ਦੂਜਾ ਰੱਬ ਆਖਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ। ਕੁੱਝ ਜਗਾ ਤੇ ਕੁਝ ਲੋਕਾਂ ਦੀ ਅਣਗਹਿਲੀ ਵੀ ਸਾਹਮਣੇ ਆਉਂਦੀ ਹੈ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਿਉਂਕਿ ਅਕਸਰ ਹੀ ਅਸੀਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਪਿੱਛੇ ਹਨ ਜਿਥੇ ਹਸਪਤਾਲ ਦੀ ਅਣਗਹਿਲੀ ਦੇ ਕਾਰਨ ਕਈ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪੈਂਦਾ ਹੈ ਤੇ ਕਈ ਚਮਤਕਾਰ ਵੀ ਹੋ ਜਾਂਦੇ ਹਨ।

ਹੁਣ ਅੰਤਿਮ ਸੰਸਕਾਰ ਲਈ ਲਿਜਾ ਰਹੀ ਔਰਤ ਅਚਾਨਕ ਉੱਠ ਖੜੋਤੀ ਹੈ ਜਿਸ ਨੂੰ ਡਾਕਟਰ ਵੱਲੋਂ ਮ੍ਰਿਤਕ ਐਲਾਨਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਆਇਓਵਾ ਸ਼ਹਿਰ ਵਿਚ ਉਸ ਸਮੇਂ ਸਾਰੇ ਲੋਕ ਹੈਰਾਨ ਰਹਿ ਗਏ ਜਦੋਂ ਇਕ ਔਰਤ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਕਰਨ ਤੇ ਅੰਤਿਮ ਸੰਸਕਾਰ ਲਈ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਵੀ ਔਰਤ ਦੇ ਜਿੰਦਾ ਹੋਣ ਦੀ ਪੁਸ਼ਟੀ ਹੋਈ।

ਦੱਸਿਆ ਗਿਆ ਹੈ ਕਿ ਜਿੱਥੇ ਇੱਕ ਔਰਤ ਹਸਪਤਾਲ ਵਿਚ ਜੇਰੇ ਇਲਾਜ ਸੀ। ਜਿਸ ਨੂੰ ਸਿਹਤ ਸੰਬੰਧੀ ਸਮੱਸਿਆ ਹੋਣ ਤੇ ਹਸਪਤਾਲ ਦਾਖ਼ਲ ਕੀਤਾ ਗਿਆ ਸੀ ਜਿਥੇ ਉਸ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਅਤੇ ਹੋਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਉਸ ਹਸਪਤਾਲ ਵਿਚ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਤੋਂ ਬਾਅਦ ਕੱਪੜੇ ਦੇ ਬੈਗ ਵਿੱਚ ਰੱਖ ਕੇ ਬਕਸੇ ਵਿੱਚ ਸੀਲ ਕਰ ਦਿੱਤਾ ਅਤੇ ਅੰਤਿਮ ਸੰਸਕਾਰ ਵਾਸਤੇ ਘਰ ਜਾਣ ਲਈ ਆਖ ਦਿੱਤਾ।

ਜਿਸ ਤੋਂ ਬਾਅਦ ਉਸ ਦੇ ਸੰਸਕਾਰ ਵਾਸਤੇ ਜਦੋਂ ਕਰਮਚਾਰੀਆਂ ਵੱਲੋਂ ਬੈਗ ਦੀ ਜਿਪ ਖੋਲ੍ਹੀ ਗਈ ਤਾਂ ਉਸ ਔਰਤ ਦੇ ਸਾਹ ਚੱਲ ਰਹੇ ਸਨ ਜਿਸ ਕਾਰਨ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪਰ ਦੋ ਦਿਨ ਦੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਜਿੱਥੇ ਹਸਪਤਾਲ ਦੀ ਅਣਗਹਿਲੀ ਦੇ ਕਾਰਨ ਹਸਪਤਾਲ ਨੂੰ 10 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ ਕਿਉਂਕਿ ਉਸ ਔਰਤ ਦੀ ਹਾਲਤ ਵਿੱਚ ਦੋ ਦਿਨਾਂ ਦੌਰਾਨ ਸੁਧਾਰ ਹੋਇਆ ਸੀ।


                                       
                            
                                                                   
                                    Previous Postਸਿੱਧੂ ਮੂਸੇ ਵਾਲਾ ਤੋਂ ਬਾਅਦ ਹੁਣ ਇਸ ਕਲਾਕਾਰ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ
                                                                
                                
                                                                    
                                    Next Postਇਸ ਪਿੰਡ ਚ ਹੋਣ ਵਾਲੇ ਬੱਚਿਆਂ ਦਾ ਨਾਮ ਰੱਖਿਆ ਜਾਂਦਾ ਹੈ ਫ਼ਿਲਮਾਂ ਦੇ ਐਕਟਰਾਂ ਦੇ ਨਾਮ ਤੇ
                                                                
                            
               
                            
                                                                            
                                                                                                                                            
                                    
                                    
                                    




