ਆਈ ਤਾਜ਼ਾ ਵੱਡੀ ਖਬਰ 

ਇਕ ਵਾਰ ਫਿਰ ਵਿਦੇਸ਼ੀ ਧਰਤੀ ਤੋਂ ਮਾੜੀ ਖਬਰ ਸਾਹਮਣੇ ਆਈ ਹੈ। ਅਜਿਹੀ ਤਬਾਹੀ ਮਚੀ ਹੈ ਕਿ ਹਰ ਪਾਸੇ ਗੰਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋੰ ਬਾਅਦ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਅਜਿਹਾ ਤੂਫਾਨ ਆਇਆ ਜਿਸਨੇ ਕਈ ਜਾਨਾਂ ਲੈ ਲਾਈਆਂ। ਇਸ ਮੰਦਭਾਗੀ ਖਬਰ ਦੇ ਸਾਹਮਣੇ ਆਉਣ ਤੋੰ ਬਾਅਦ ਹਰ ਕੋਈ ਸਦਮੇ ਦੇ ਵਿਚ ਹੈ।

ਜਿਕਰਯੋਗ ਹੈ ਕਿ ਅਮਰੀਕਾ ਦੇ ਨਿਊ ਯਾਰਕ ਸੂਬੇ ਵਿਚ ਤੂਫਾਨ ਨੇ ਬੇਹੱਦ ਭਿਆਨਕ ਤਬਾਹੀ ਮਚਾ ਦਿੱਤੀ ਹੈ,ਜਿਸ ਕਾਰਨ ਨਿਊ ਯਾਰਕ ਸਿਟੀ ਵਿਚ ਇਥੋਂ ਦੇ ਮੇਅਰ ਨੇ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕਰ ਦਿੱਤਾ ਹੈ।’ ਇਡਾ’ ਤੂਫ਼ਾਨ ਅਜਿਹਾ ਆਇਆ ਕਿ ਉਸਨੇ ਨਿਊ ਯਾਰਕ ਵਿਚ ਸਥਿਤੀ ਬੇਹੱਦ ਖਰਾਬ ਕਰ ਦਿੱਤੀ ਹੈ। ਹਾਲਾਤ ਬੇਹੱਦ ਮਾੜੇ ਹੋ ਗਏ ਹਨ। ਲੋਕਾਂ ਨੂੰ ਘਰੋਂ ਬਾਹਰ ਆਉਣ ਲਈ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਦਸਣਾ ਬੇਹੱਦ ਜਰੂਰੀ ਬਣ ਜਾਂਦਾ ਹੈ ਕਿ ਇਸ ਤੂਫ਼ਾਨ ਦੀ ਵਜਿਹ ਨਾਲ ਹੁਣ ਤੱਕ ਜਿਹੜਾ ਅੰਕੜਾ ਸਾਹਮਣੇ ਆਇਆ ਹੈ ਉਸ ਹਿਸਾਬ ਨਾਲ ਹੁਣ ਤੱਕ ਸੱਤ ਲੋਕਾਂ ਦੀ ਘਟੋ- ਘੱਟ ਮੌਤ ਹੋ ਗਈ ਹੈ।

ਇਡਾ ਤੂਫਾਨ ਦੀ ਵਜਿਹ ਨਾਲ ਉੱਤਰ – ਪੂਰਬੀ ਅਮਰੀਕਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਫਿਲਹਾਲ ਪੁਲਿਸ ਵਲੋਂ ਵੀ ਰਾਹਤ ਬਚਾਅ ਕਾਰਜ ਕੀਤੇ ਜਾ ਰਹੇ ਹਨ, ਪਰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਜੋ ਮੌਤਾਂ ਹੋਈਆਂ ਹਨ ਇਹ ਕਿਸ ਵਜਿਹ ਨਾਲ ਹੋਈਆਂ ਹਨ। ਦੂਜੇ ਪਾਸੇ ਇਡਾ ਤੂਫ਼ਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੇ ਲੂਈ ਸਿਆਨਾ ਸੂਬੇ ਨੂੰ ਪੂਰੀ ਤਰ੍ਹਾਂ ਨਾਲ ਹਿਲਾ ਦਿੱਤਾ ਹੈ। ਤੂਫਾਨ ਦੇ ਚਲਦੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ।

ਜਿੱਥੇ ਮੇਅਰ ਵਲੋਂ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕੀਤੀ ਗਈ ਹੈ ਉੱਥੇ ਹੀ ਨਿਊ ਯਾਰਕ ਦੇ ਗਵਰਨਰ ਨੇ ਵੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰੋੜਾਂ ਉੱਤੇ ਪਾਣੀ ਭਰ ਚੁੱਕਾ ਹੈ। ਕਈਆਂ ਦੇ ਘਰ ਬਰਬਾਦ ਹੋ ਗਏ ਹਨ। ਜਿਸ ਕਰਕੇ ਅਧਿਕਾਰੀ ਵੀ ਚਿੰਤਾ ਵਿਚ ਹਨ। ਲੋਕਾਂ ਨੂੰ ਇਹਤਿਆਤ ਵਰਤਣ ਲਈ ਕਿਹਾ ਜਾ ਰਿਹਾ ਹੈ।

Home  ਤਾਜਾ ਖ਼ਬਰਾਂ  ਅਮਰੀਕਾ ਤੋਂ ਆਈ ਮਾੜੀ ਖਬਰ ਮੱਚੀ ਇਹ ਭਾਰੀ ਤਬਾਹੀ ਹੋਈਆਂ ਏਨੀਆਂ ਮੌਤਾਂ ,  ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਅਮਰੀਕਾ ਤੋਂ ਆਈ ਮਾੜੀ ਖਬਰ ਮੱਚੀ ਇਹ ਭਾਰੀ ਤਬਾਹੀ ਹੋਈਆਂ ਏਨੀਆਂ ਮੌਤਾਂ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
                                       
                            
                                                                   
                                    Previous Postਅਮਰੀਕਾ ਚ ਬਾਈਡੇਨ ਨੇ ਦਸੀ ਵਿੱਚਲੀ ਗਲ੍ਹ ਜਿਸ ਕਾਰਨ ਤਾਲੀਬਾਨ ਦੀ ਹੋਈ ਹੈ ਜਿੱਤ – ਤਾਜਾ ਵੱਡੀ ਖਬਰ
                                                                
                                
                                                                    
                                    Next Postਯੂਰਪ ਤੋਂ ਆਈ ਇਹ ਵੱਡੀ ਮਾੜੀ ਖਬਰ ,ਪੰਜਾਬ ਚ ਵਿਛੇ ਸੱਥਰ ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    




