ਆਈ ਤਾਜਾ ਵੱਡੀ ਖਬਰ 

ਡੋਨਾਲਡ ਟਰੰਪ ਨੇ ਅਮਰੀਕਾ ਦਾ 45ਵਾਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ ਸੀ ਅਤੇ ਇਸ ਦੁਨੀਆਂ ਦੇ ਵਿਚ ਕਾਫ਼ੀ ਨਾਮਣਾ ਖੱਟਿਆ ਹੈ। ਪਰ ਹਾਲ ਹੀ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਵੱਲੋਂ ਕੀਤੀਆਂ ਗਈਆਂ ਕੁਝ ਹਰਕਤਾਂ ਕਾਰਨ ਉਹ ਇਕ ਵਾਰ ਫਿਰ ਤੋਂ ਪੂਰੇ ਸੰਸਾਰ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਕੋਰੋਨਾ ਕਾਲ ਦੌਰਾਨ ਕਰਵਾਈਆਂ ਗਈਆਂ ਸਨ ਜਿਸ ਦੀ ਗਿਣਤੀ ਕੀਤੇ ਜਾਣ ਤੋਂ ਬਾਅਦ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੂੰ ਜਿੱਤ ਪ੍ਰਾਪਤ ਹੋਈ ਸੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਇਨ੍ਹਾਂ ਚੋਣਾਂ ਵਿੱਚ ਹਾਰ ਚੁੱਕੇ ਸਨ।

ਪਰ ਡੋਨਾਲਡ ਟਰੰਪ ਵੱਲੋਂ ਹਾਲੇ ਤੱਕ ਇਨ੍ਹਾਂ ਚੋਣਾਂ ਵਿੱਚ ਹੋਈ ਆਪਣੀ ਹਾਰ ਨੂੰ ਸਵੀਕਾਰ ਨਹੀਂ ਕੀਤਾ ਗਿਆ।  ਰਾਸ਼ਟਰਪਤੀ ਟਰੰਪ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਕਿ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਦੀਆਂ ਚੋਣਾਂ ਦੌਰਾਨ ਵਿਰੋਧੀ ਧਿਰ ਵੱਲੋਂ ਧੋਖਾਧੜੀ ਕੀਤੀ ਗਈ ਹੈ। ਹੁਣ ਅਮਰੀਕਾ ਵਿੱਚ ਉਹ ਹੀ ਗੱਲ ਹੋ ਗਈ ਹੈ ਜਿਸ ਬਾਰੇ ਸਭ ਲੋਕ ਸੋਚ ਰਹੇ ਸਨ। ਅਮਰੀਕਾ ਤੋਂ ਆਈ ਇਸ ਤਾਜਾ ਵੱਡੀ ਖਬਰ ਨੇ ਸਭ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਚੁਣੇ ਗਏ 46 ਵੇਂ ਰਾਸ਼ਟਰਪਤੀ ਜੋਅ ਬਾਈਡਨ ਨਾਲ ਗੈਰ ਜਿੰਮੇਵਾਰਾਨਾ ਰੱਵਈਆ ਅਪਣਾ ਰਹੇ ਹਨ।

ਜੋ ਕੌਮੀ ਸੁਰੱਖਿਆ ਲਈ ਖਤਰਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੇ ਦੋਸ਼ ਲਾਇਆ ਹੈ ਕਿ, ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਨੂੰ ਕੌਮੀ ਸੁਰੱਖਿਆ ਨਾਲ ਜੁੜੇ ਅਹਿਮ ਖੇਤਰਾਂ ਬਾਰੇ ਜਾਣਕਾਰੀ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਸਾਨੂੰ ਅਹੁਦਾ ਛੱਡ ਰਹੀ ਟਰੰਪ ਸਰਕਾਰ ਕੋਲੋਂ ਅਹਿਮ ਸੁਰੱਖਿਆ ਖੇਤਰਾਂ ਨਾਲ ਜੁੜੀਆਂ ਜਾਣਕਾਰੀ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਚੌਕਸ ਕੀਤਾ ਹੈ ਕਿ ਸਾਨੂੰ ਰੱਖਿਆ ਵਿਭਾਗ ਦੇ ਬਜਟ ਦੀ

ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ ਚਾਹੀਦੀ ਹੈ। ਡੇਲਾਵੇਅਰ ਦੇ ਵਿਲਮਿੰਗਟਨ ਵਿਖੇ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਆਖਿਆ ਹੈ ਕਿ ਉਹਨਾਂ ਦੀ ਟੀਮ ਨੂੰ ਸੱਤਾ ਦੀ ਤਬਦੀਲੀ ਲਈ ਲੋੜੀਂਦੀ ਜਾਣਕਾਰੀ ਹਾਸਲ ਕਰਨ ਲਈ ਰੱਖਿਆ ਮੰਤਰਾਲਾ ਅਤੇ ਹੋਰ ਮੰਤਰਾਲਿਆਂ ਵੱਲੋਂ ਪੈਦਾ ਕੀਤੀਆਂ ਗਈਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਦੇਸ਼ ਦੀ ਸੁਰੱਖਿਆ ਲਈ ਸਹੀ ਨਹੀਂ ਹੈ।।


                                       
                            
                                                                   
                                    Previous Postਕਰਲੋ ਘਿਓ ਨੂੰ ਭਾਂਡਾ – ਆਖਰ ਚੀਨ ਦੀ ਲੁਕੋਈ ਹੋਈ ਇਹ ਸਚਾਈ ਆ ਗਈ ਲੋਕਾਂ ਦੇ ਸਾਹਮਣੇ
                                                                
                                
                                                                    
                                    Next Postਹੁਣੇ ਹੁਣੇ ਸਾਬਕਾ ਮੁਖ ਮੰਤਰੀ ਬਾਰੇ ਆਈ ਮਾੜੀ ਖਬਰ ਅਚਾਨਕ ਚੰਡੀਗੜ ਕਰਾਇਆ ਗਿਆ ਦਾਖਲ, ਹੋ ਰਹੀਆਂ ਦੁਆਵਾਂ
                                                                
                            
               
                            
                                                                            
                                                                                                                                            
                                    
                                    
                                    




