ਆਈ ਤਾਜਾ ਵੱਡੀ ਖਬਰ 

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਇਹਨਾਂ ਕੁਝ ਹੀ ਦਿਨਾਂ ਦੇ ਵਿਚ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਉਥੇ ਹੀ ਸਾਹਮਣੇ ਆਉਣ ਵਾਲੇ ਕਈ ਹਵਾਈ ਹਾਦਸਿਆ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ।ਹੁਣ ਅਮਰੀਕਾ ਚ ਵਾਪਰਿਆ ਹਵਾਈ ਹਾਦਸਾ, ਹੋਈ ਏਨੇ ਲੋਕਾਂ ਦੀ ਮੌਤ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਕਾਰਨ 4 ਲੋਕਾਂ ਦੀ ਮੌਤ ਹੋਈ ਹੈ।

ਦੱਸ ਦਈਏ ਕਿ ਮਰਨ ਵਾਲਿਆਂ ਦੀ ਪਹਿਚਾਣ ਟੈਨੇਸੀ ਚਰਚ ਦੇ ਚਾਰ ਮੈਂਬਰਾਂ ਵਜੋਂ ਹੋਈ ਹੈ ਇਹ ਹਾਦਸਾ ਮੰਗਲਵਾਰ ਨੂੰ ਉਸ ਸਮੇਂ ਅਮਰੀਕਾ ਦੇ ਟੈਕਸਾਸ ਸੂਬੇ ਦੇ ਯੋਕਮ ਸ਼ਹਿਰ ਦੇ ਹਵਾਈ ਅੱਡੇ ਤੇ ਵਾਪਰਿਆ ਹੈ ਜਦੋਂ ਸਿੰਗਲ ਇੰਜਣ ਵਾਲਾ ਪਾਈਪਰ ਪੀਏ-46 ਜਹਾਜ਼ ਯੋਕਮ ਵਿੱਚ ਸਥਿਤ ਇੱਕ ਹਵਾਈ ਅੱਡੇ ਦੇ ਦੱਖਣ ਵਿੱਚ ਇੱਕ ਖੁੱਲੇ ਮੈਦਾਨ ਵਿੱਚ ਕਰੈਸ਼ ਹੋ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਜਹਾਜ ਵਿਚ ਜਿਥੇ ਚਰਚ ਦੇ ਮੈਂਬਰ ਮੌਜੂਦ ਸਨ ਉਥੇ ਹੀ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ 4 ਲੋਕਾਂ ਦੀ ਮੌਤ ਹੋਈ ਹੈ ਅਤੇ ਹਾਦਸੇ ਵਿੱਚ ਇਕ ਪ੍ਰਮੁੱਖ ਪਾਦਰੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ।

ਜਰਮਨਟਾਊਨ ਦੇ ਮੈਮਫ਼ਿਸ ਉਪਨਗਰ ਵਿੱਚ ਸਥਿਤ ਹਾਰਵੈਸਟ ਚਰਚ ਨੇ ਕਿਹਾ ਕਿ ਪ੍ਰੈਸਬੀਟਰ ਕੇਨਨ ਵੌਨ ਨੂੰ ਟੈਕਸਾਸ ਵਿੱਚ ਹਸਪਤਾਲ ਵਿੱਚ ਦਾਖਲ kਕਰਵਾਇਆ ਗਿਆ ਸੀ ਅਤੇ ਉਸਦੀ ਹਾਲਤ ਸਥਿਰ ਦੱਸੀ ਗਈ ਸੀ। ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਚਰਚ ਨੇ ਚਾਰ ਪੀੜਤਾਂ ਦੀ ਪਛਾਣ ਕਾਰਜਕਾਰੀ ਉਪ ਪ੍ਰਧਾਨ ਬਿਲ ਗਾਰਨਰ ਅਤੇ ਚਰਚ ਦੇ ਮੈਂਬਰ ਸਟੀਵ ਟਕਰ, ਟਾਈਲਰ ਪੈਟਰਸਨ ਅਤੇ ਟਾਈਲਰ ਸਪ੍ਰਿੰਗਰ ਵਜੋਂ ਕੀਤੀ ਹੈ।

ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਲੋਕਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਦੱਸ ਦਈਏ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਸਮੇਂ ਇੱਕ ਛੋਟਾ ਜਹਾਜ਼ ਸੈਨ ਐਂਟੋਨੀਓ ਤੋਂ ਲਗਭਗ 160 ਕਿਲੋਮੀਟਰ ਪੂਰਬ ਵਿੱਚ ਸਥਿਤ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਸਾਰਜੈਂਟ ਰੂਬੇਨ ਸੈਨ ਮਿਗੁਏਲ ਨੇ ਦੱਸਿਆ ਕਿ ਜਹਾਜ਼ ‘ਤੇ ਸਵਾਰ ਪੰਜ ਲੋਕਾਂ ‘ਚੋਂ ਇਕ ਜਹਾਜ਼ ਤੋਂ ਬਾਹਰ ਨਿਕਲਣ ‘ਚ ਕਾਮਯਾਬ ਰਿਹਾ ਅਤੇ ਉਸ ਨੂੰ ਵਿਕਟੋਰੀਆ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ।


                                       
                            
                                                                   
                                    Previous Postਪੰਜਾਬ ਚ ਇਥੇ ਲੁਟੇਰਿਆਂ ਵਲੋਂ ਦੁਕਾਨ ਚ ਲੁੱਟੇ 1 ਕਰੋੜ ਦੇ ਗਹਿਣੇ, ਨਾਲ ਲੈ ਗਏ CCTV ਦੀ ਡੀਵੀਆਰ
                                                                
                                
                                                                    
                                    Next Postਪੰਜਾਬ: 88 ਸਾਲਾਂ ਬਜ਼ੁਰਗ ਦੀ ਰਾਤੋ ਰਾਤ ਕਿਸਮਤ ਨੇ ਮਾਰੀ ਪਲਟੀ, ਨਿਕਲੀ 5 ਕਰੋੜ ਦੀ ਲਾਟਰੀ
                                                                
                            
               
                            
                                                                            
                                                                                                                                            
                                    
                                    
                                    



