BREAKING NEWS
Search

ਅਮਰੀਕਾ ਚ ਵਾਪਰਿਆ ਕਹਿਰ 9 ਬੱਚਿਆਂ ਸਮੇਤ 19 ਜਾਣਿਆਂ ਦੀ ਇਸ ਤਰਾਂ ਹੋਈ ਦਰਦਨਾਕ ਮੌਤ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਜਿੱਥੇ ਕਰੋਨਾ ਨੇ ਪਹਿਲਾਂ ਹੀ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਦੇ ਇੱਕ ਤੋਂ ਬਾਅਦ ਇੱਕ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਹੁਣ ਇਸ ਸਾਲ ਦੀ ਸ਼ੁਰੁਆਤ ਵਿਚ ਪਹਿਲਾਂ 1 ਜਨਵਰੀ ਨੂੰ ਕੋਲੋਰਾਡੋ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਘਰ ਸੜ ਕੇ ਸੁਆਹ ਹੋ ਗਏ। ਉਸ ਤੋਂ ਬਾਅਦ ਬੀਤੇ ਦਿਨੀ ਅਮਰੀਕਾ ਦੇ ਪੂਰਬੀ ਸ਼ਹਿਰ ਫਿਲਾਡੇਲਫੀਆ ਵਿੱਚ ਲੱਗੀ ਇੱਕ ਤਿੰਨ ਮੰਜ਼ਲਾ ਇਮਾਰਤ ਨੂੰ ਅੱਗ ਵਿਚ 7 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਇਨ੍ਹਾਂ ਮੁਸ਼ਕਲਾਂ ਤੋਂ ਉਭਰ ਵੀ ਨਹੀਂ ਸਕਿਆ ਸੀ ਕਿ ਅਜਿਹੀਆਂ ਘਟਨਾਵਾਂ ਫਿਰ ਤੋਂ ਸਾਹਮਣੇ ਆ ਰਹੀਆਂ ਹਨ। ਜੋ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਰਹੀਆਂ ਹਨ। ਹੁਣ ਅਮਰੀਕਾ ਵਿੱਚ ਫਿਰ ਤੋਂ ਕਹਿਰ ਵਾਪਰਿਆ ਹੈ ਜਿੱਥੇ ,9 ਬੱਚਿਆਂ ਸਮੇਤ 19 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਵਾਪਰੇ ਇਸ ਹਾਦਸੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਿਊਯਾਰਕ ਸਿਟੀ ਦੇ ਬਰੌਕਸ ਵਿੱਚ ਇਕ ਅਪਾਰਟਮੈਂਟ ਤੋਂ ਸਾਹਮਣੇ ਆਈ ਹੈ।

ਜਿੱਥੇ ਇਕ 19 ਮੰਜ਼ਿਲਾ ਇਮਾਰਤ ਵਿੱਚ ਦੂਸਰੀ ਮੰਜ਼ਿਲ ਉਪਰ ਭਿਆਨਕ ਅੱਗ ਲੱਗ ਗਈ ਸੀ। ਜਿੱਥੋਂ ਇਹ ਫੈਲਦੀ ਹੋਈ ਦੂਸਰੀ ਮੰਜ਼ਲ ਤੇ ਆ ਗਈ ਅਤੇ ਇਸਦੇ ਧੂੰਏ ਨੇ ਪੂਰੀ ਇਮਾਰਤ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਦੋ ਸੌ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਬੂ ਪਾਇਆ ਗਿਆ ਅਤੇ ਇਮਾਰਤ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ। ਮਰਨ ਵਾਲੇ ਇਨ੍ਹਾਂ ਬੱਚਿਆਂ ਦੀ ਉਮਰ 16 ਸਾਲ ਜਾਂ ਇਸ ਤੋਂ ਘੱਟ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਕਮਿਸ਼ਨਰ ਡੇਨੀਅਲ ਨਿਗਰੋ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਬਹੁਤ ਸਾਰੇ ਲੋਕ ਇਸ ਲਈ ਪ੍ਰਭਾਵਤ ਹੋਏ ਹਨ ਜਿਨ੍ਹਾਂ ਦੇ ਅੰਦਰ ਸਾਹ ਲੈਂਦੇ ਸਮੇਂ ਧੂਆ ਚਲੇ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਇਸ ਸਮੇਂ 13 ਲੋਕ ਹਸਪਤਾਲ ਵਿਚ ਜੇਰੇ ਇਲਾਜ ਹਨ ਅਤੇ ਸਾਰਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਜਿੱਥੇ ਅੱਗ ਬਝਾਉ ਕਰਮਚਾਰੀਆਂ ਨੂੰ ਇਹ ਲੋਕ ਗੰਭੀਰ ਹਾਲਤ ਵਿੱਚ ਮਿਲੇ ਹਨ ਉੱਥੇ ਹੀ ਬਹੁਤ ਸਾਰਿਆਂ ਨੂੰ ਦਿਲ ਦਾ ਦੌਰਾ ਪਿਆ ਹੋਇਆ ਸੀ ਅਤੇ ਕੁਝ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਦੇਸ਼ ਵਿਚ 10 ਦਿਨਾਂ ਦੇ ਦੌਰਾਨ ਤੀਜੀ ਘਟਨਾ ਹੈ। ਜਿਸ ਵਿੱਚ ਇਨ੍ਹਾਂ ਜਿਆਦਾ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਇਕ ਘਟਨਾ 1989 ਵਿੱਚ ਟੈਨੇਸੀ ਦੇ ਇਕ ਅਪਾਰਟਮੈਂਟ ਦੀ ਬਿਲਡਿੰਗ ਵਿਚ ਵਾਪਰੀ ਸੀ ਜਿੱਥੇ 16 ਲੋਕਾਂ ਦੀ ਜਾਨ ਅੱਗ ਦੇ ਕਾਰਨ ਗਈ ਸੀ। ਇਸ ਸਾਲ ਦੇ ਵਿਚ ਅੱਗ ਦੀਆਂ ਤਿੰਨ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।