ਆਈ ਤਾਜਾ ਵੱਡੀ ਖਬਰ 

ਆਏ ਦਿਨ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿਸ ਨਾਲ ਕਈ ਪਰਿਵਾਰ ਉੱ-ਜ-ੜ ਜਾਂਦੇ ਨੇ ਅਤੇ ਆਪਣੀਆਂ ਤੋਂ ਦੂਰ ਹੋ ਜਾਂਦੇ ਨੇ | ਵਿਦੇਸ਼ੀ ਧਰਤੀ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਅਜਿਹਾ ਹਾਦਸਾ ਵਾਪਰ ਗਿਆ ਹੈ, ਜਿਸਦੇ ਵਾਪਰਨ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ | ਇਸ ਹਾਦਸੇ ਦੇ ਵਾਪਰਨ ਨਾਲ ਲਾਸ਼ਾਂ ਦੇ ਢੇਰ ਲੱਗ ਗਏ ਨੇ | ਅਮਰੀਕਾ ਚ ਇਹ ਭਿਆਨਕ ਕਹਿਰ ਵਾਪਰਿਆ ਹੈ ਜਿੱਥੇ ਇੱਕ ਭਿਆਨਕ ਹਾਦਸੇ ਨੇ ਜਨਮ ਲਿਆ ਅਤੇ ਲਾਸ਼ਾਂ ਦੇ ਢੇਰ ਲੱਗ ਗਏ | ਤਾਜਾ ਵੱਡੀ ਖ਼ਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ |

ਜੇਕਰ ਅਸੀ ਵਿਦੇਸ਼ਾਂ ਦੀ ਗੱਲ ਕਰੀਏ ਤੇ ਇੱਥੇ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤੇ ਉਸਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ | ਵਿਦੇਸ਼ਾਂ ਚ ਟ੍ਰੈਫਿਕ ਨਿਯਮ ਦੀ ਪਾਲਣਾ ਨਾ ਕਰਨ ਵਾਲੇ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਉਸਨੂੰ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਦਿੱਤੀ ਜਾਂਦੀ ਹੈ | ਇਹ ਜਿਹੜੀ ਘਟਨਾ ਵਾਪਰੀ ਹੈ, ਇਸ ਚ ਇੱਕ ਪਿਕਅਪ ਗੱਡੀ ਚਾਲਕ ਨੇ ਇਹਨਾਂ ਟ੍ਰੈਫਿਕ ਨਿਯਮ ਦੀ ਉਲੰਘਣਾ ਕੀਤੀ ਅਤੇ ਉਸਦੇ ਪਿੱਛੇ ਪੁਲਿਸ ਪੈ ਗਈ | ਜਿਕਰ ਯੋਗ ਹੈ ਕਿ ਪੁਲਸ ਵਲੋਂ ਜੱਦ ਉਸਦਾ ਪਿੱਛਾ ਕੀਤਾ ਗਿਆ ਤੇ ਉਹ ਆਪਣਾ ਬਚਾਅ ਕਰਦਾ ਹੋਇਆ ਉਥੋਂ ਦੀ ਭੱਜਿਆ ਪਰ ਰਸਤੇ ਚ ਉਸਨੇ ਦੂਜੇ ਟਰੱਕ ਨੂੰ ਟੱ-ਕ-ਰ ਦਿੱਤੀ ਅਤੇ ਲਾਸ਼ਾਂ ਦੇ ਢੇਰ ਲਗ ਗਏ |

ਦਰਅਸਲ ਇਹ ਸਾਰਾ ਮਾਮਲਾ ਟੈਕਸਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਡੇਲ ਰਿਓ ਸ਼ਹਿਰ ਚ ਇਸ ਸਾਰੀ ਘਟਨਾ ਨੇ ਅੰਜਾਮ ਲਿਆ | ਇਸ ਭਿਆਨਕ ਹਾਦਸੇ ਚ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜਖ਼ਮੀ ਵੀ ਹੋਏ ਨੇ | ਇਸ ਪੂਰੇ ਮਾਮਲੇ ਤੇ ਟੈਕਸਾਸ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਇੱਕ ਸ਼ਖ਼ਸ ਪੁਲਿਸ ਤੋਂ ਆਪਣਾ ਬਚਾਅ ਕਰ ਰਿਹਾ ਸੀ ਜਿਸ ਦੌਰਾਨ ਇਹ ਘਟਨਾ ਵਾਪਰ ਗਈ | ਅਮਰੀਕਾ ਦੇ ਹਾਈਵੇਅ 277 ‘ਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੇ ਇੱਕ ਪਿੱਕਅਪ ਟਰੱਕ ਦਾ ਪਿੱਛਾ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਇਹ ਪਿੱਕਅਪ ਟਰੱਕ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟ-ਕ-ਰਾ ਗਿਆ ਅਤੇ ਇਸ ਹਾਦਸੇ ਚ ਅੱਠ ਲੋਕਾਂ ਦੀ ਮੌਤ ਹੋ ਗਈ |

ਦਸਣਯੋਗ ਹੈ ਕਿ ਪਿੱਕਅਪ ਟਰੱਕ ਵਿੱਚ ਸਵਾਰ 8 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਅਤੇ ਦੂਜੇ ਟਰੱਕ ਵਿੱਚ ਸਵਾਰ ਇੱਕ ਬੱਚਾ ਤੇ ਟਰੱਕ ਡਰਾਈਵਰ  ਜ਼ਖਮੀ ਹੋ ਗਏ ਹਨ, ਜਿਹਨਾਂ ਦਾ ਇਲਾਜ ਚਲ ਰਿਹਾ ਹੈ | ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਸਾਰੇ ਲੋਕ ਗੈਰ ਕਾਨੂੰਨੀ ਪ੍ਰਵਾਸੀ ਸਨ ਅਤੇ ਇਹ ਸਾਰੇ ਮ੍ਰਿਤਕ ਮੈਕਸੀਕੋ ਦੇ ਰਹਿਣ ਵਾਲੇ ਸਨ ਜਿਹਨਾਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ | ਫਿਲਹਾਲ ਬਾਕੀ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ |


                                       
                            
                                                                   
                                    Previous Post20 ਦਿਨ ਪਹਿਲਾ ਸਟੱਡੀ ਵੀਜੇ ਤੇ ਗਏ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ – ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਸਾਵਧਾਨ : ਹਵਾਈ ਯਾਤਰਾ ਕਰਨ ਵਾਲਿਆਂ ਬਾਰੇ ਹੁਣ ਆਈ ਇਹ ਵੱਡੀ ਤਾਜਾ ਖਬਰ
                                                                
                            
               
                            
                                                                            
                                                                                                                                            
                                    
                                    
                                    



