BREAKING NEWS
Search

ਅਫਗਾਨਿਸਤਾਨ ਚ ਔਰਤਾਂ ਲਈ ਹੁਣ ਹੋ ਗਿਆ ਵੱਡਾ ਐਲਾਨ – ਸੜਕਾਂ ਤੇ ਲਗਾਏ ਗਏ ਇਹ ਪੋਸਟਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਜਿੱਥੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਅਧਿਕਾਰ ਦਿੱਤੇ ਜਾ ਰਹੇ ਹਨ। ਉਥੇ ਹੀ ਕੁਝ ਮੁਸਲਿਮ ਦੇਸ਼ਾਂ ਵਿਚ ਅਜੇ ਵੀ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ। ਅਫਗਾਨਿਸਤਾਨ ਵਿੱਚ ਜਿਥੇ 15 ਅਗਸਤ ਨੂੰ ਤਾਲਿਬਾਨ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ। ਉਥੇ ਹੀ ਤਾਲਿਬਾਨ ਦਾ ਰਾਜ ਹੁੰਦਾ ਦੇਖ ਕੇ ਬਹੁਤ ਸਾਰੇ ਲੋਕ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ। ਵੱਖ ਵੱਖ ਦੇਸ਼ਾਂ ਦੀਆਂ ਫ਼ੌਜਾਂ ਵੱਲੋਂ ਜਿੱਥੇ ਹਵਾਈ ਜਹਾਜ਼ਾਂ ਰਾਹੀਂ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਉਥੇ ਹੀ ਤਾਲੀਬਾਨ ਦੇ ਬਹੁਤ ਸਾਰੇ ਲੋਕ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਗਏ ਜਿਥੇ ਉਨ੍ਹਾਂ ਦੇਸ਼ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ। ਅਫ਼ਗ਼ਾਨਿਸਤਾਨ ਵਿਚ ਔਰਤਾਂ ਲਈ ਹੁਣ ਇਹ ਵੱਡਾ ਐਲਾਨ ਹੋ ਗਿਆ ਹੈ ਜਿਥੇ ਸੜਕਾਂ ਤੇ ਪੋਸਟਰ ਲਗਾਏ ਗਏ ਹਨ।

ਤਾਲਿਬਾਨ ਵੱਲੋਂ ਜਿੱਥੇ ਅਫਗਾਨਸਤਾਨ ਦੇ ਵਿੱਚ ਆਪਣਾ ਰਾਜ ਕਾਇਮ ਕੀਤਾ ਗਿਆ ਹੈ ਉਥੇ ਹੀ ਉਨ੍ਹਾਂ ਵੱਲੋਂ ਬਹੁਤ ਸਾਰੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਜਿੱਥੇ ਪਹਿਲੇ ਇੱਕ ਸੂਬੇ ਅੰਦਰ ਲੜਕੀਆਂ ਦੀ ਪੜ੍ਹਾਈ ਉਪਰ ਰੋਕ ਲਗਾ ਦਿਤੀ ਗਈ ਸੀ ਉਥੇ ਹੀ ਹੁਣ ਅਫਗਾਨਿਸਤਾਨ ਵਿਚ ਔਰਤਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ ਨੂੰ ਪਰਦੇ ਵਿਚ ਹੋਣਾ ਚਾਹੀਦਾ ਹੈ। ਜਿੱਥੇ ਹੁਣ ਇੱਕ ਔਰਤ ਦੀ ਚਿਹਰਾ ਢਕੇ ਹੋਏ ਦੀ ਤਸਵੀਰ ਵਾਲੇ ਪੋਸਟਰ ਲਗਾਏ ਗਏ ਹਨ।

ਇਹ ਪੋਸਟਰ ਰਾਜਧਾਨੀ ਕਾਬੁਲ ਦੇ ਆਲੇ-ਦੁਆਲੇ ਲਗਾਏ ਗਏ ਹਨ ਜਿੱਥੇ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਥੇ ਹੀ ਧਾਰਮਿਕ ਪੁਲਿਸ ਵੱਲੋਂ ਆਖਿਆ ਗਿਆ ਹੈ ਕਿ ਸ਼ਰੀਆ ਕ਼ਾਨੂਨ ਅਨੁਸਾਰ ਔਰਤਾਂ ਨੂੰ ਪਰਦੇ ਵਿਚ ਰਹਿਣਾ ਚਾਹੀਦਾ ਹੈ। ਉੱਥੇ ਹੀ ਤਾਲਿਬਾਨ ਵੱਲੋਂ ਇਹ ਵੀ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਤਾਂ ਜੋ ਮੁਸਲਿਮ ਔਰਤਾਂ ਨੂੰ ਸ਼ਰੀਆ ਕਾਨੂੰਨ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਜਿਸ ਵਾਸਤੇ ਪੋਸਟਰ ਲਗਾਏ ਗਏ ਹਨ।

ਇਸ ਦਾ ਇਹ ਮਤਲਬ ਨਹੀਂ ਕਿ ਪਾਲਣਾ ਨਾ ਕਰਨ ਤੇ ਸਜ਼ਾ ਦਿੱਤੀ ਜਾਵੇਗੀ। ਅਫਗਾਨਿਸਤਾਨ ਵਿੱਚ ਵਧੇਰੇ ਤਰ ਔਰਤਾਂ ਵੱਲੋਂ ਬੁਰਕਾ ਪਹਿਨਿਆ ਜਾਂਦਾ ਹੈ। ਕੁਝ ਔਰਤਾਂ ਵੱਲੋਂ ਪੱਛਮੀ ਪਹਿਰਾਵਾ ਪਹਿਨਿਆ ਜਾਂਦਾ ਹੈ। ਤਾਲਿਬਾਨ ਵੱਲੋਂ ਲਗਾਤਾਰ ਅਫਗਾਨਿਸਤਾਨ ਵਿੱਚ ਔਰਤਾਂ ਦੀ ਆਜ਼ਾਦੀ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।