ਤਾਜਾ ਵੱਡੀ ਖਬਰ 

ਬਹੁਤ ਸਾਰੇ ਅਦਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ।  ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ ।   ਫਿਲਮ ਜਗਤ ਤੋਂ ਬਹੁਤ ਹੀ ਦੁਖਦਾਈ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸ ਸਾਲ ਦੇ ਵਿੱਚ ਅਜਿਹੀਆਂ ਖਬਰਾਂ ਦਾ ਅੰਤ ਹੁੰਦਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਹੁਣ ਸਭ ਦੀ ਚਹੇਤੀ, ਸਦਾ ਬਹਾਰ ਤੇ ਮਸ਼ਹੂਰ ਅਦਾਕਾਰਾ  ਤੇ ਸੰਸਦ ਮੈਂਬਰ ਕਿਰਨ ਖੇਰ ਬਾਰੇ ਵੀ ਇਕ ਮਾੜੀ ਖਬਰ ਆਈ ਸੀ।

ਕਲ ਮਸ਼ਹੂਰ ਫਿਲਮੀ ਅਦਾਕਾਰ ਅਨੁਪਮ ਖੇਰ ਦੀ ਪਤਨੀ ਤੇ ਸੰਸਦ ਮੈਂਬਰ ਕਿਰਨ ਖੇਰ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਖਬਰ ਸਾਹਮਣੇ ਆਈ ਸੀ। ਮਿਲੀ ਜਾਣਕਾਰੀ ਅਨੁਸਾਰ ਅਦਾਕਾਰਾ ਕਿਰਨ ਖੇਰ ਜਦੋਂ ਵੀਰਵਾਰ ਸਵੇਰ ਨੂੰ ਆਪਣੇ ਬਿਸਤਰ ਤੋਂ ਉਠ ਰਹੀ ਸੀ ਤਾਂ, ਅਚਾਨਕ ਹੀ ਉਨ੍ਹਾਂ ਦੇ ਹੱਥ ਉਪਰ ਸੱਟ ਲੱਗ ਗਈ। ਜਿਸ ਕਾਰਨ ਉਨ੍ਹਾਂ ਦੇ ਹੱਥ ਤੇ ਫਰੈਕਚਰ ਹੋ ਗਿਆ ਸੀ। ਇਸ ਤੋਂ ਤੁਰੰਤ ਬਾਦ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ ।

ਇਸ ਵਕਤ ਉਨ੍ਹਾਂ ਨੂੰ ਸੈਕਟਰ 32 ਸਥਿਤ ਜੀ. ਐਮ. ਸੀ. ਐਚ. ਦੇ ਵੀ. ਆਈ. ਪੀ. ਵਾਰਡ  ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੇ ਹੱਥ ਦੀ ਡਾਕਟਰਾਂ ਵੱਲੋਂ ਸਰਜਰੀ ਕਰ ਦਿੱਤੀ ਗਈ ਸੀ।  ਉਸ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਰੂਮ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜਿੱਥੇ ਅੱਜ ਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਿਦੇਵ ਸਲਾਰੀਆ ਵੱਲੋਂ ਨਰਸਿੰਗ ਸਟਾਫ਼ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ  ਕਿਰਨ ਖੇਰ ਤੇ ਰੂਮ ਵਿਚ ਮੌਜੂਦ ਦੂਸਰੇ ਮਰੀਜ ਕਮਲ ਰਾਮ ਔਰਤ ਨਾਲ ਸਟਾਫ਼ ਵਲੋ ਜਦੋਂ ਦਵਾਈਆਂ ਸਬੰਧੀ ਗੱਲ ਕੀਤੀ ਗਈ , ਉਸ ਨੂੰ ਦੱਸਿਆ ਗਿਆ ਕਿ ਉਹ ਦਵਾਈਆਂ ਨੂੰ ਬਾਹਰ ਤੋਂ ਖਰੀਦ ਲੈਣ। ਇਸ ਤੋਂ ਬਾਅਦ  ਨਰਸਿੰਗ ਸਟਾਫ਼ ਵਾਪਸ ਆਪਣੇ ਨਰਸਿੰਗ ਕਾਊਂਟਰ ਤੇ ਆ ਗਈ।  ਉਸ ਤੋਂ ਬਾਅਦ ਕਿਰਨ ਖੇਰ ਦੇ ਕਰੀਬੀ ਸਹਿਦੇਵ ਸਲਾਰੀਆ ਵੀ ਨਰਸਿੰਗ ਸਟੇਸ਼ਨ ਦੇ ਬਾਹਰ ਆ ਕੇ ਸਟਾਫ਼ ਨੂੰ ਬਾਹਰ ਆਉਣ ਲਈ ਆਖਣ ਲੱਗੇ ਤੇ ਉਨ੍ਹਾਂ ਵੱਲੋਂ ਸਟਾਫ ਨਾਲ ਬਦਤਮੀਜ਼ੀ ਕੀਤੀ ਗਈ।

ਇਸ ਦੌਰਾਨ ਹੀ ਉਨ੍ਹਾਂ ਵੱਲੋਂ ਸ਼ਾਮ ਨੂੰ ਘਰ ਤੋਂ ਬਾਹਰ ਖਿੱਚਿਆ ਗਿਆ ਤੇ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ।ਸਟਾਫ਼ ਵੱਲੋਂ ਦੱਸਿਆ ਗਿਆ ਹੈ ਕਿ ਇਸ ਦੌਰਾਨ ਹੀ  ਹਸਪਤਾਲ ਦੇ ਸਟਾਫ ਅਤੇ ਲੋਕਾਂ ਵਲੋ ਆ ਕੇ ਉਸ ਨੂੰ ਬਚਾਇਆ ਗਿਆ। ਘਟਨਾ ਤੋਂ ਬਾਅਦ ਨਰਸਿੰਗ ਸਟਾਫ਼ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਜਿਸ ਦੇ ਉਪਰ ਨਰਸਿਜ਼ ਵੈਲਫੇਅਰ ਐਸੋਸੀਏਸ਼ਨ ਦੇ ਅਧਿਕਾਰੀ ਮੀਟਿੰਗ ਵਿੱਚ ਇਸ ਤੇ ਫੈਸਲਾ ਕਰਨਗੇ। ਨਰਸਿੰਗ ਸਟਾਫ਼ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ।


                                       
                            
                                                                   
                                    Previous Postਆਪਣੇ ਪੁੱਤ ਦੀ ਤਸਵੀਰ ਟ੍ਰਾਈਸਾਈਕਲ ਤੇ ਰੱਖ ਕੇ ਭਾਲ ਕਰ ਰਿਹਾ ਅਪਾਹਜ ਬੁੱਢਾ ਬਾਪ ,ਦਸੀ ਇਹ ਕਹਾਣੀ ਕਿਹਾ ਲੱਭਣ ਚ ਕਰੋ ਮਦਦ
                                                                
                                
                                                                    
                                    Next Postਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ,ਇਸ ਕਾਰਨ ਮਸ਼ਹੂਰ ਐਕਟਰ ਨੇ ਦਿੱਤੀ ਆਪਣੀ ਜਾਨ
                                                                
                            
               
                            
                                                                            
                                                                                                                                            
                                    
                                    
                                    



