ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਦੇ ਵਿੱਚ ਹਰੇਕ ਮਨੁੱਖ ਦੇ ਲਈ ਇੰਟਰਨੈਟ ਬਹੁਤ ਜਿਆਦਾ ਜਰੂਰੀ ਹੋ ਚੁੱਕਿਆ ਹੈ l ਇੰਟਰਨੈਟ ਤੋਂ ਬਿਨਾਂ ਜ਼ਿੰਦਗੀ ਅਧੂਰੀ ਜਿਹੀ ਜਾਪਦੀ ਦਿਖਾਈ ਦਿੰਦੀ ਹੈ l ਇੱਕ ਮਿੰਟ ਵੀ ਇੰਟਰਨੈਟ ਤੋਂ ਬਿਨਾਂ ਲੰਘਾਉਣਾ ਮੁਸ਼ਕਿਲ ਹੋ ਜਾਂਦਾ ਹੈ l ਬਹੁਤ ਸਾਰੇ ਕਾਰੋਬਾਰ ਇੰਟਰਨੈਟ ਉੱਪਰ ਪੂਰੀ ਤਰਹਾਂ ਨਿਰਭਰ ਹੋ ਚੁੱਕੇ ਹਨ l ਇਸੇ ਵਿਚਾਲੇ ਹੁਣ ਇੰਟਰਨੈਟ ਸੇਵਾਵਾਂ ਬੰਦ ਹੋਣ ਸਬੰਧੀ ਖਬਰ ਸਾਹਮਣੇ ਆਈ ਹੈ, ਜਿੱਥੇ ਪੂਰੇ ਪੰਜ ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ l ਜਿਸ ਨੂੰ ਲੈ ਕੇ ਇਹ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ l ਦਰਅਸਲ ਮਣੀਪੁਰ ਸਰਕਾਰ ਨੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਪੂਰੇ ਰਾਜ ‘ਚ ਪੰਜ ਦਿਨਾਂ ਲਈ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ l ਜਿਸ ਸਬੰਧੀ ਹੁਕਮ ਦੀ ਜਾਰੀ ਹੋ ਚੁੱਕੇ ਹਨ l ਰਾਜ ਦੇ ਗ੍ਰਹਿ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ l ਜਿਸ ਵਿੱਚ ਕਿਹਾ ਕਿ ਇਹ ਫ਼ੈਸਲਾ ਤਸਵੀਰਾਂ, ਨਫ਼ਰਤ ਭਰੇ ਭਾਸ਼ਣ ਤੇ ਨਫ਼ਰਤ ਵਾਲੇ ਵੀਡੀਓ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਰੋਕਣ ਲਈ ਲਿਆ ਗਿਆ l ਜਿਸ ਕਾਰਨ ਮਨੀਪੁਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ l ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ”ਮਣੀਪੁਰ ਰਾਜ ਦੇ ਖੇਤਰੀ ਅਧਿਕਾਰ ਖੇਤਰ ਵਿੱਚ 10 ਸਤੰਬਰ ਨੂੰ ਦੁਪਹਿਰ 3 ਵਜੇ ਤੋਂ 15 ਸਤੰਬਰ ਨੂੰ ਦੁਪਹਿਰ 3 ਵਜੇ ਤੱਕ ਪੰਜ ਦਿਨਾਂ ਲਈ ਲੀਜ਼ਡ ਲਾਈਨ, VSAT, ਬਰਾਡਬੈਂਡ ਅਤੇ VPN ਸੇਵਾਵਾਂ ਸਮੇਤ ਇੰਟਰਨੈਟ ਅਤੇ ਮੋਬਾਈਲ ਡਾਟਾ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ/ਰੋਕਣ ਦੇ ਹੁਕਮ ਦਿੱਤੇ ਗਏ ਹਨ।” ਜਿਸ ਦੇ ਚਲਦੇ ਇੰਟਰਨੈਟ ਦੀ ਵਰਤੋਂ ਪੂਰੀ ਤਰਹਾਂ ਬੰਦ ਹੋ ਜਾਵੇਗੀ l ਉਧਰ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਕਿਉਂਕਿ ਵਿਦਿਆਰਥੀ ਤੇ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਉਹਨਾਂ ਨਾਲ ਝੜਪ ਹੋ ਗਈ ਸੀ। ਜਿਸ  ਸਭ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮਣੀਪੁਰ ਸਰਕਾਰ ਦੇ ਵੱਲੋਂ ਹੁਣ ਇੰਟਰਨੈਟ ਸੇਵਾਵਾਂ ਬੰਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਫਿਲਹਾਲ ਇਹ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਵਧ ਸਕਦੇ ਹਨ l

                                       
                            
                                                                   
                                    Previous Postਖਿੱਚੋ ਤਿਆਰੀ : ਪੰਜਾਬ ਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ
                                                                
                                
                                                                    
                                    Next Postਫਿਲਮ ਇੰਡਸਟਰੀ ਨੂੰ ਲਗਿਆ ਵੱਡਾ ਝਟਕਾ , ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ
                                                                
                            
               
                            
                                                                            
                                                                                                                                            
                                    
                                    
                                    



