BREAKING NEWS
Search

ਹੋ ਜਾਵੋ ਸਾਵਧਾਨ-ਇਸ ਦੇਸ਼ ਨੇ ਕਰਤਾ ਆਪਣੇ ਦੇਸ਼ ਚ ਬਾਹਰੋਂ ਆਉਣ ਵਾਲਿਆਂ ਲਈ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਦੁਨੀਆ ਦੇ ਤਕਰੀਬਨ ਸਾਰੇ ਦੇਸ਼ ਇਸ ਸਮੇਂ ਕਾਫੀ ਨਾਜ਼ੁਕ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਜਿਥੇ ਇਸ ਦਾ ਸਭ ਤੋਂ ਵੱਡਾ ਕਾਰਨ ਪੂਰੀ ਦੁਨੀਆ ਵਿੱਚ ਛਾਈ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ ਹੈ। ਇਸ ਬਿਮਾਰੀ ਦੇ ਕਾਰਨ ਹੁਣ ਤੱਕ ਪੂਰੇ ਵਿਸ਼ਵ ਦੇ ਵਿਚ 9 ਕਰੋੜ 88 ਲੱਖ ਤੋਂ ਵੱਧ ਲੋਕ ਸੰਕ੍ਰਮਿਤ ਹੋ ਚੁੱਕੇ ਹਨ। ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਸੰਕ੍ਰਮਿਤ ਹੋਏ ਢਾਈ ਕਰੋੜ ਲੋਕਾਂ ਦਾ ਸੰਬੰਧ ਅਮਰੀਕਾ ਨਾਲ ਹੈ। ਮੌਜੂਦਾ ਸਮੇਂ ਅੰਦਰ ਅਮਰੀਕਾ ਵਿਚ ਇਸ ਬਿਮਾਰੀ ਦੇ ਨਾਲ ਗ੍ਰਸਤ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਜਾ ਰਹੀ ਹੈ।

ਪਰ ਹੁਣ ਇਨ੍ਹਾਂ ਸਾਰੇ ਹਾਲਾਤਾਂ ਤੋਂ ਨਿਜਾਤ ਪਾਉਣ ਵਾਸਤੇ ਦੇਸ਼ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਕਈ ਅਹਿਮ ਰਣਨੀਤੀਆਂ ਨੂੰ ਉਲੀਕਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਸ ਕਠਿਨ ਸਥਿਤੀ ਦੇ ਨਾਲ ਮੁਕਾਬਲਾ ਕਰਨ ਦੇ ਲਈ ਕਾਰਜਕਾਰੀ ਆਦੇਸ਼ਾਂ ਨੂੰ ਵੀ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਹੁਣ ਅਮਰੀਕਾ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਕੋਰੋਨਾ ਵਾਇਰਸ ਦੇ ਨੈਗੇਟਿਵ ਟੈਸਟ ਅਤੇ ਇਕਾਂਤਵਾਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਸ ਯੋਜਨਾ ਨੂੰ ਜੰਗੀ ਪੱਧਰ ਉਪਰ ਚਲਾਉਣ ਵਾਸਤੇ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਰਾਸ਼ਟਰਪਤੀ ਜੋਅ ਬਾਈਡਨ ਨੇ ਆਖਿਆ ਕਿ ਦੇਸ਼ ਦੇ ਵਿੱਚ ਮਾਸਕ ਪਹਿਨਣਾ, ਹੋਰਨਾਂ ਦੇਸ਼ਾਂ ਤੋਂ ਅਮਰੀਕਾ ਵਿੱਚ ਆਉਣ ਵਾਲੇ ਯਾਤਰੀਆਂ ਦੇ ਕੋਲ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਦਾ ਹੋਣਾ ਅਤੇ ਅਮਰੀਕਾ ਆ ਕੇ ਕੁਆਰੰਟੀਨ ਹੋਣ ਦੀਆਂ ਸ਼ਰਤਾਂ ਨੂੰ ਲਾਗੂ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਅਮਰੀਕਾ ਅੰਦਰ ਇਸ ਬਿਮਾਰੀ ਦੇ ਕਾਰਨ 4 ਲੱਖ 24 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ

ਅਤੇ ਆਉਣ ਵਾਲੇ ਅਗਲੇ ਮਹੀਨੇ ਤੱਕ ਇਹ ਗਿਣਤੀ ਵਧ ਕੇ 5 ਲੱਖ ਹੋ ਸਕਦੀ ਹੈ। ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀ ਵਾਸੀਆਂ ਨੂੰ ਹੌਸਲਾ ਦਿੰਦੇ ਹੋਏ ਆਖਿਆ ਕਿ ਇਸ ਸਥਿਤੀ ਦੇ ਨਾਲ ਰਾਤੋ ਰਾਤ ਨਹੀਂ ਨਿਪਟਿਆ ਜਾ ਸਕਦਾ। ਪਰ ਜੇਕਰ ਅਸੀਂ ਇਸ ਦੇ ਪ੍ਰਤੀ ਸਖ਼ਤੀ ਨਾਲ ਕਦਮ ਉਠਾਉਣਗੇ ਤਾਂ ਅਸੀਂ ਜਲਦ ਹੀ ਇਸ ਬਿਮਾਰੀ ਉਪਰ ਕਾਬੂ ਪਾ ਸਕਦੇ ਹਾਂ। ਇਸਦੇ ਨਾਲ ਹੀ ਉਨ੍ਹਾਂ ਆਖਿਆ ਕਿ ਅਸੀਂ ਆਪਣੇ ਪ੍ਰਸਾਸ਼ਨ ਦੇ ਪਹਿਲੇ 100 ਦਿਨਾਂ ਅੰਦਰ 10 ਕਰੋੜ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੀ ਵੈਕਸਿਨ ਦੇਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਜੰਗੀ ਪੱਧਰ ਉਪਰ ਕੰਮ ਕਰ ਰਹੇ ਹਾਂ।