ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬੱਨਵੇ ਸੀਟਾਂ ਹਾਸਲ ਕਰਕੇ ਜਿੱਤ ਦੀ ਕੁਰਸੀ ਆਪਣੇ ਨਾਮ ਕੀਤੀ । ਇਸ ਵਾਰ ਦੀਆਂ ਵਿਧਾਨ ਸਭਾ ਚੋਣਾ ਪੰਜਾਬ ਵਿੱਚ ਕਾਫ਼ੀ ਅਹਿਮ ਰਹੀਆਂ, ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਜੋ ਇੱਕ ਨਵੀਂ ਪਾਰਟੀ ਹੈ ਉਸ ਪਾਰਟੀ ਨੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ । ਆਮ ਆਦਮੀ ਪਾਰਟੀ ਦੇ ਵੱਲੋਂ ਸੋਲ਼ਾਂ ਮਾਰਚ ਨੂੰ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ ਹੈ । ਜਿੱਥੇ ਆਮ ਆਦਮੀ ਪਾਰਟੀ ਸਹੁੰ ਚੁੱਕੇਗੀ ਤੇ ਫਿਰ ਉਨ੍ਹਾਂ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲੀ ਜਾਵੇਗੀ ।

ਪਰ ਇਸ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਇਕ ਅਜਿਹਾ ਵੱਡਾ ਐਕਸ਼ਨ ਕੀਤਾ ਹੈ। ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ । ਦਰਅਸਲ ਆਮ ਆਦਮੀ ਪਾਰਟੀ ਇਸ ਵਾਰ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਤੇ ਇਸੇ ਤਹਿਤ ਜ਼ੀਰਾ ਦੇ ਆਪ ਵਿਧਾਇਕ ਨਰੇਸ਼ ਕਟਾਰੀਆ ਨੇ ਸਿਵਲ ਹਸਪਤਾਲ ਮੱਖੂ ਵਿਖੇ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ ਹਸਪਤਾਲ ਦੇ ਵਿੱਚ 10.40 ਦੇ ਸਮੇਂ ਤਕ ਕੋਈ ਵੀ ਐੱਸ ਐੱਮ ਓ ਹਸਪਤਾਲ ਵਿੱਚ ਹਾਜ਼ਰ ਨਹੀਂ ਸਨ । ਇੰਨਾ ਹੀ ਨਹੀਂ ਸਗੋਂ ਹਸਪਤਾਲ ਵਿੱਚ ਸਫ਼ਾਈ ਦਾ ਬਹੁਤ ਹੀ ਬੁਰਾ ਹਾਲ ਸੀ ।

ਜਿਸ ਤੇ ਕਟਾਰੀਆ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਤੇ ਹਸਪਤਾਲ ਦੇ ਕਮਰੇ ਅਤੇ ਹੋਰ ਥਾਵਾਂ ਦੀਆਂ ਛੱਤਾਂ ਚਾੜ੍ਹਿਆ ਨਾਲ ਭਰੀਆਂ ਹੋਈਆਂ ਸਨ । ਜਿਸ ਦੇ ਚਲਦੇ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋ ਸਫ਼ਾਈ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਇਸ ਹਸਪਤਾਲ ਵਿੱਚ ਸਫ਼ਾਈ ਕਰਮਚਾਰੀਆਂ ਦੀਆਂ ਕਾਫ਼ੀ ਪੋਸਟਾਂ ਖਾਲੀ ਹਨ ਤੇ ਹਸਪਤਾਲ ਦੇ ਵਿੱਚ ਕੇਵਲ ਦੋ ਹੀ ਸਫ਼ਾਈ ਕਰਮਚਾਰੀ ਹਨ, ਜਿਸ ਕਾਰਨ ਇਸ ਹਸਪਤਾਲ ਦੀ ਚੰਗੀ ਤਰ੍ਹਾਂ ਨਾਲ ਸਫ਼ਾਈ ਨਹੀਂ ਹੋ ਪਾ ਰਹੀ ।

ਇੰਨਾ ਹੀ ਨਹੀਂ ਸਗੋਂ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਚੌਕੀਦਾਰ ਦੀ ਪੋਸਟ ਖਾਲੀ ਹੈ ਜਿਸ ਵਜ੍ਹਾ ਕਾਰਨ ਲੋਕਾਂ ਦੇ ਬਹੁਤ ਸਾਰੇ ਮੋਟਰਸਾਈਕਲ ਅਤੇ ਸਾਈਕਲ ਚੋਰੀ ਹੋ ਰਹੇ ਹਨ ਤੇ ਹੁਣ ਲੋਕ ਆਪਣੇ ਵਾਹਨਾਂ ਨੂੰ ਅੰਦਰ ਕਮਰਿਆਂ ਤੱਕ ਲਿਜਾਣ ਲਈ ਮਜਬੂਰ ਹੋ ਰਹੇ ਹਨ ।


                                       
                            
                                                                   
                                    Previous Postਯੂਕਰੇਨ ਤੋਂ ਆਈ ਵੱਡੀ ਮਾੜੀ ਖਬਰ ਹੁਣ ਅਚਾਨਕ ਰੂਸ ਨੇ ਕਰਤੀ ਇਹ ਵੱਡੀ ਕਾਰਵਾਈ – ਤਾਜਾ ਵੱਡੀ ਖਬਰ
                                                                
                                
                                                                    
                                    Next Postਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਬਾਰੇ ਆਈ ਆਈ ਵੱਡੀ ਖਬਰ – ਫਸਿਆ ਕਸੂਤਾ
                                                                
                            
               
                            
                                                                            
                                                                                                                                            
                                    
                                    
                                    



