ਹੋ ਗਿਆ ਇਹ ਵੱਡਾ ਬਦਲਾਵ ਮੋਟਰ ਵਾਹਨ ਐਕਟ ‘ਚ — ਇਹ ਅਸਰ ਪਵੇਗਾ ਤੁਹਾਡੇ ਤੇ

ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਨਾ ਕਿਸੇ ਯੋਜਨਾ ਦਾ ਐਲਾਨ ਕੀਤਾ ਜਾਂਦਾ ਹੈ। ਸੜਕ ਆਵਾਜਾਈ ਤੇ ਰਾਜ ਮੰਤਰਾਲੇ ਵੱਲੋਂ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁੱਝ ਬਦਲਾਅ ਹੋ ਰਹੇ ਹਨ। ਹੁਣ ਇਕ ਵਾਰ ਫਿਰ ਤੋਂ ਕੇਂਦਰ ਸਰਕਾਰ ਵੱਲੋਂ ਇਕ ਹੋਰ ਬਦਲਾਵ ਕੀਤਾ ਜਾ ਰਿਹਾ ਹੈ। ਇਹ ਬਦਲਾਵ ਮੋਟਰ ਵਾਹਨ ਐਕਟ ਵਿੱਚ ਕੀਤਾ ਗਿਆ ਹੈ। ਜਿਸ ਦਾ ਤੁਹਾਡੇ ਤੇ ਵੀ ਅਸਰ ਪਵੇਗਾ।

ਸੜਕ ਆਵਾਜਾਈ ਤੇ ਰਾਜ ਮੰਤਰਾਲੇ ਨੇ ਮੋਟਰ ਵਾਹਨ ਨਿਯਮਾਂ ਵਿੱਚ ਸੋਧ ਕੀਤੀ ਹੈ।ਮੰਤਰਾਲੇ ਵੱਲੋਂ ਇਹ ਨੋਟੀਫਿਕੇਸ਼ਨ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ। ਦਸ ਦਈਏ ਮੋਟਰ ਵਾਹਨ ਦੇ ਨਿਯਮਾਂ ਵਿਚ ਸੋਧ ਲੋਕਾਂ ਨੂੰ ਵੱਡੀ ਰਾਹਤ ਦੇਵੇਗੀ। ਅਪਾਹਜ ਲੋਕਾਂ ਨੂੰ ਮਿਲੇਗਾ ਸਰਕਾਰੀ ਯੋਜਨਾਵਾਂ ਦਾ ਲਾਭ। ਅਪਾਹਿਜ ਨਾਗਰਿਕਾਂ ਨੂੰ ਮੋਟਰ ਵਾਹਨ ਦੀ ਖ਼ਰੀਦਦਾਰੀ ਮਲਕੀਅਤ ਅਤੇ ਸੰਚਾਲਨ ਲਈ ਵੱਖ-ਵੱਖ ਯੋਜਨਾਵਾਂ ਦੇ ਤਹਿਤ ਜੀਐਸਟੀ ਅਤੇ ਹੋਰ ਛੋਟਾ ਮਿਲਦੀਆਂ ਹਨ।

ਇਸ ਸ਼ੋਧ ਦੇ ਬਾਅਦ ਹੁਣ ਮਲਕੀਅਤ ਵੇਰਵੇ ਸਹੀ ਢੰਗ ਨਾਲ ਦਰਜ ਹੋਣਗੇ ਅਤੇ ਅਪਾਹਿਜ ਨਾਗਰਿਕ ਯੋਜਨਾਵਾਂ ਦਾ ਲਾਭ ਲੈ ਸਕਣਗੇ। ਸੈਂਟਰਲ ਮੋਟਰ ਵਾਹਨ ਨਿਯਮਾਂ ਦੇ ਤਹਿਤ ਹੁਣ ਜਿਹੜੇ ਵੀ ਵੇਰਵੇ ਦਰਜ ਹੁੰਦੇ ਹਨ ਉਨ੍ਹਾਂ ਵਿੱਚ ਉਹ ਇਸ ਦਾ ਵੇਰਵਾ ਦਰਜ ਨਹੀਂ ਹੁੰਦਾ। ਇਸ ਕਾਰਨ ਅਪਾਹਿਜ਼ ਨਾਗਰਿਕ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਮੋਟਰ ਵਾਹਨ ਨਿਯਮ ਵਿੱਚ ਸੋਧ ਤੋਂ ਬਾਅਦ ਹੁਣ ਮਾਲਕੀ ਦੇ ਵੇਰਵੇ ਵਾਹਨਾਂ ਦੀ ਰਜਿਸਟਰੀਕਰਨ ਸਮੇਂ ਵੱਖ-ਵੱਖ ਸ਼੍ਰੇਣੀਆਂ ਵਿੱਚ ਦਰਜ ਕੀਤੇ ਜਾਣਗੇ।

ਜਿਵੇਂ ਕੇੰਦਰ ਸਰਕਾਰ,ਚੈਰੀਟੇਬਲ ਟਰੱਸਟ, ਡਰਾਈਵਿੰਗ ਟ੍ਰੇਨਿੰਗ ਸਕੂਲ ,ਲੋਕ ਨਿਰਮਾਣ ਵਿਭਾਗ ,ਵਿਦਿਅਕ ਸੰਸਥਾ, ਸਥਾਨਕ ਅਥਾਰਿਟੀ ,ਪੁਲਸ ਵਿਭਾਗ , ਆਟੋਨੋਮਸ ਬਾਡੀ, ਆਦਿ ਸ਼੍ਰੇਣੀਆਂ ਸ਼ਾਮਲ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਨੁਸਾਰ ਮੋਟਰ ਵਾਹਨ ਦੀ ਰਜਿਸਟਰੀਕਰਨ ਲਈ ਜਿਹੜੇ ਫਾਰਮ ਦਿੱਤੇ ਜਾਂਦੇ ਹਨ। ਉਨ੍ਹਾਂ ਵਿੱਚ ਵਾਹਨ ਦੀ ਮਲਕੀਅਤ ਦੇ ਵੇਰਵੇ ਸਪਸ਼ਟ ਤੌਰ ਤੇ ਦਰਜ ਨਹੀਂ ਕੀਤੇ ਜਾਂਦੇ ਸਨ। ਜਿਸ ਨੂੰ ਕੇਂਦਰੀ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਫਾਰਮ 20 ਨੂੰ ਸੋਧਿਆ ਅਤੇ 22ਅਕਤੂਬਰ 2020 ਨੂੰ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ।ਇਸ ਸੋਧ ਤੋਂ ਬਾਅਦ ਹੁਣ ਵਾਹਨਾਂ ਦੀ ਰਜਿਸਟਰੀ ਕਰਨ ਵੇਲੇ ਮਾਲਕੀ ਦੇ ਵੇਰਵੇ ਦਰਜ ਕੀਤੇ ਜਾਣਗੇ।