ਹੋ ਗਿਆ ਇਹ ਵੱਡਾ ਐਲਾਨ – ਕਨੇਡਾ ਜਾਣ ਵਾਲਿਆਂ ਲਈ ਆਈ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਹਰ ਇੱਕ ਵਿਦੇਸ਼ ਜਾਣ ਦਾ ਸੁਪਨਾ ਵੇਖਦਾ ਹੈ। ਜਿੱਥੇ ਜਾ ਕੇ ਉਹ ਇਨਸਾਨ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ। ਪਰ ਕਰੋਨਾ ਵਾਇਰਸ ਮਾਹਵਾਰੀ ਦੇ ਚਲਦੇ ਹੋਏ, ਇਹ ਸਭ ਕੁਝ ਕਰਨਾ ਬਹੁਤ ਮੁ-ਸ਼-ਕਿ-ਲ ਹੋ ਗਿਆ ਹੈ। ਹੁਣ ਕੈਨੇਡਾ ਜਾਣ ਵਾਲਿਆਂ ਲਈ ਇਕ ਹੋਰ ਚੰਗੀ ਖਬਰ ਆਈ ਹੈ। ਜਿਸ ਲਈ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ।ਹੁਣ ਕੈਲਗਰੀ ਕੌਮਾਂਤਰੀ ਹਵਾਈ ਅੱਡੇ ਤੇ ਉਤਰਣ ਵਾਲੇ ਹਵਾਈ ਮੁਸਾਫਰਾਂ ਨੂੰ ਇਕਾਂਤਵਾਸ ਵਿੱਚ ਨਹੀਂ ਰਹਿਣਾ ਪਵੇਗਾ।

ਇਹ ਪਾਇਲਟ ਪ੍ਰੋਜੈਕਟ ਫੈਡਰਲ ਸਰਕਾਰ ਤੇ ਟਰੈਵਲ ਇੰਡਸਟਰੀ ਦੀ ਭਾਈਵਾਲੀ ਨਾਲ ਸ਼ੁਰੂ ਕੀਤਾ ਜਾਵੇਗਾ । ਇਸ ਪ੍ਰੋਗਰਾਮ ਦੀ ਸ਼ੁਰੂਆਤ ਨਵੰਬਰ ਦੇ ਵਿੱਚ ਕੀਤੀ ਜਾਵੇਗੀ ।ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਦੀ ਜਾਣਕਾਰੀ ਐਲਬਰਟਾ ਸਰਕਾਰ ਨੇ ਮੰਗਲਵਾਰ ਨੂੰ ਦਿੱਤੀ ਹੈ। ਸੂਬੇ ਦੇ ਮੁੱਖ ਮੰਤਰੀ ਨੇ ਬਾਹਰੋਂ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ।ਇੰਟਰਨੈਸ਼ਨਲ ਟਰੈਵਲਰਜ਼ ਲਈ ਕੈਨੇਡਾ ਵਿੱਚ 14 ਦਿਨ ਦੇ ਲਾਜ਼ਮੀ ਕੁਆਰਨਟੀਨ ਪੀਰੀਅਡ ਵਿੱਚ ਢਿੱਲ ਦੇਣ ਲਈ ਪਹਿਲਾ ਕਦਮ ਅਲਬਰਟਾ ਵੱਲੋੱ ਚੁੱਕਿਆ ਗਿਆ ਹੈ।

ਇਹ ਪਾਇਲਟ ਪ੍ਰੋਜੈਕਟ 2 ਨਵੰਬਰ ਤੋੱ ਸ਼ੁਰੂ ਹੋਵੇਗਾ ਤੇ ਕੌਮਾਂਤਰੀ ਪੈਸੈੱਜਰ, ਜੋ ਅਲਬਰਟਾ ਆਉਣਗੇ, ਉਨ੍ਹਾਂ ਨੂੰ ਉੱਥੇ ਪਹੁੰਚਣ ਉੱਤੇ ਆਈਸੋਲੇਸ਼ਨ ਵਿੱਚ ਭੇਜਣ ਤੋੱ ਪਹਿਲਾਂ ਰੈਪਿਡ ਕੋਵਿਡ-19 ਟੈਸਟ ਕਰਵਾਉਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਜੇ ਇਹ ਸ਼ੁਰੂਆਤੀ ਟੈਸਟ ਨੈਗੇਟਿਵ ਆਉੱਦਾ ਹੈ, ਤਾਂ ਟਰੈਵਲਰਜ਼ ਛੇ ਜਾਂ ਸੱਤ ਦਿਨ ਬਾਅਦ ਦੂਜੇ ਟੈਸਟ ਦੇ ਨੈਗੇਟਿਵ ਆਉਣ ਉੱਤੇ ਆਪਣੀ ਆਈਸੋਲੇਸ਼ਨ ਖਤਮ ਕਰ ਸਕਣਗੇ। ਇਸ ਤੋੱ ਭਾਵ ਇਹ ਹੈ ਕਿ ਕੁੱਝ ਟਰੈਵਲਰਜ਼ ਲਈ ਆਈਸੋਲੇਸ਼ਨ ਦਾ ਸਮਾਂ ਸਿਰਫ ਇੱਕ ਹਫਤਾ ਹੀ ਰਹਿ ਜਾਵੇਗਾ।

ਪ੍ਰੀਮੀਅਰ ਜੇਸਨ ਕੇਨੀ ਦੀ ਸਰਕਾਰ ਨੇ ਇਹ ਐਲਾਨ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੀਤਾ। ਇਹ ਉਨ੍ਹਾਂ ਦੋ ਲੋਕੇਸ਼ਨਾਂ ਵਿੱਚੋੱ ਇੱਕ ਹੈ । ਜਿੱਥੇ ਇਹ ਰੈਪਿਡ ਟੈਸਟ ਕਰਵਾਏ ਜਾਣਗੇ। ਦੂਜੀ ਲੋਕੇਸ਼ਨ ਕੂਟਸ, ਅਲਬਰਟਾ ਵਿੱਚ ਲੈੱਡ ਬਾਰਡਰ ਕਰੌਸਿੰਗ ਹੈ। ਇਸ ਪਲੈਨ ਨੂੰ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਵੀ ਲਾਗੂ ਕਰਨ ਦੀ ਯੋਜਨਾ ਹੈ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਵੀ ਇਸ ਪ੍ਰੋਜੈਕਟ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ

ਤੇ ਇਸ ਨੂੰ ਅਪਨਾਉਣ ਲਈ ਸਾਰੇ ਪੱਖ ਖੁੱਲ੍ਹੇ ਰੱਖ ਕੇ ਚੱਲ ਰਹੇ ਹਨ। ਪਰ ਉਨ੍ਹਾਂ ਨਾਲ ਹੀ ਇਹ ਵੀ ਆਖਿਆ ਕਿ ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਕੈਲਗਰੀ ਨਾਲੋੱ ਦੁਨੀਆਂ ਭਰ ਦੀਆਂ ਵੱਖ ਵੱਖ ਥਾਂਵਾਂ ਤੋੱ ਕਿਤੇ ਜ਼ਿਆਦਾ ਕੌਮਾਂਤਰੀ ਪੈਸੈੱਜਰ ਆਉੱਦੇ ਹਨ ਤੇ ਇੱਥੇ ਇਸ ਤਰ੍ਹਾਂ ਦਾ ਪ੍ਰੋਜੈਕਟ ਲਾਗੂ ਕੀਤਾ ਜਾਣਾ ਸੁਖਾਲਾ ਨਹੀੱ ਹੈ।