BREAKING NEWS
Search

ਹੋ ਗਈ ਕਿਸਾਨਾਂ ਦੀ ਬੱਲੇ ਬੱਲੇ-ਪਹਿਲਾਂ ਨਾਲੋਂ ਵੀ ਜਿਆਦਾ ਇਕੱਠ ਹੋ ਗਿਆ ਬਾਡਰ ਤੇ ਇਕੱਠਾ,ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦਿੱਲੀ ਵਿਚ ਗਣਤੰਤਰਤਾ ਦਿਵਸ ਦੇ ਮੌਕੇ ਤੇ ਕਿਸਾਨ ਆਗੂਆਂ ਵੱਲੋਂ ਵੀ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਤਹਿਤ ਲੱਖਾਂ ਦੀ ਤਦਾਦ ਵਿੱਚ ਕਿਸਾਨ ਦੇਸ਼ ਦੇ ਸਭ ਸੂਬਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਆਪਣੇ ਟਰੈਕਟਰ ਸਮੇਤ ਪੁੱਜੇ ਸਨ। ਜਿਨ੍ਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਵਿਚ ਹਿੱਸਾ ਲਿਆ ਗਿਆ। ਇਸ ਦੌਰਾਨ ਹੀ ਕੁਝ ਕਿਸਾਨਾਂ ਵੱਲੋਂ ਲਾਲ ਕਿਲੇ ਉੱਪਰ ਜਾ ਕੇ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਨੇ ਕਿਸਾਨੀ ਸੰਘਰਸ਼ ਉਪਰ ਗਹਿਰਾ ਅਸਰ ਪਾਇਆ ਹੈ।

ਹੁਣ ਦਿੱਲੀ ਦੇ ਬਾਰਡਰ ਉਪਰ ਪਹਿਲਾਂ ਦੇ ਮੁਕਾਬਲੇ ਵਧੇਰੇ ਇਕੱਠ ਹੋਣ ਕਾਰਨ ਕਿਸਾਨਾਂ ਦੀ ਬੱਲੇ ਬੱਲੇ ਹੋ ਗਈ ਹੈ। 26 ਜਨਵਰੀ ਦੀ ਘਟਨਾ ਲਈ ਜਿੱਥੇ ਕਿਸਾਨ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਰਾਕੇਸ਼ ਟਿਕੈਤ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਸੀ। ਉਸ ਸਮੇਂ ਉਨ੍ਹਾਂ ਵੱਲੋਂ ਮੀਡੀਆ ਸਾਹਮਣੇ ਗੱਲ ਬਾਤ ਕਰਦੇ ਹੋਏ ਭਾਵੁਕ ਹੋਣ ਦੇ ਕਾਰਨ ਕਿਸਾਨਾਂ ਦੀ ਗਿਣਤੀ ਵਿੱਚ ਵਧੇਰੇ ਵਾਧਾ ਹੋਇਆ ਹੈ। ਦੋ ਤਿੰਨ ਦਿਨਾਂ ਤੋਂ ਚੱਲ ਰਿਹਾ ਤ-ਣਾ-ਅ ਪੂਰਨ ਮਾਹੌਲ ਪਹਿਲਾਂ ਵਾਂਗ ਆਮ ਹੋ ਚੁੱਕਾ ਹੈ ਅਤੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਪਰਤ ਚੁੱਕੀ ਹੈ।

ਜਿੱਥੇ ਭਾਰੀ ਪੁਲਸ ਨੂੰ ਤੈਨਾਤ ਕਰ ਕੇ ਧਰਨੇ ਨੂੰ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਕਿਸਾਨਾਂ ਦੀ ਗਿਣਤੀ ਵੀਹ ਹਜ਼ਾਰ ਤੋਂ ਵੀ ਪਾਰ ਹੋ ਚੁੱਕੀ ਹੈ। ਸਰਹੱਦਾਂ ਉਪਰ ਬਣੀ ਹੋਈ ਤ-ਣਾ-ਅ-ਪੂ-ਰ-ਨ ਸਥਿਤੀ ਨੂੰ ਵੇਖਦੇ ਹੋਏ ਸਭ ਕਿਸਾਨ ਆਗੂਆਂ ਵੱਲੋਂ ਦੇਸ਼ ਦੇ ਸਭ ਕਿਸਾਨਾਂ ਨੂੰ ਇਸ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਗਈ ਸੀ। ਜਿਸ ਨੂੰ ਵੇਖਦੇ ਹੋਏ ਸਹਾਰਨ ਪੁਰ ਜ਼ਿਲੇ ਦੇ ਜੋਗੀਪੁਰਾ ਤੋਂ ਆਏ ਸਲੀਮ ਚੌਧਰੀ ਨੇ ਦੱਸਿਆ ਹੈ, ਕਿ ਜਿਵੇਂ 25 ਜਨਵਰੀ ਨੂੰ ਸਰਹੱਦ ਉੱਪਰ ਇਕੱਠ ਦੱਸ ਰਿਹਾ।

ਉਹ ਮਾਹੌਲ ਹੁਣ ਮੁੜ ਸਰਹੱਦ ਤੇ ਹੋ ਚੁੱਕਾ ਹੈ। ਫਰਕ ਬਸ ਇੰਨਾ ਹੈ ਕਿ ਉਸ ਦਿਨ ਇਥੇ ਕਾਰਾਂ ਤੇ ਜੀਪਾਂ ਦੀ ਗਿਣਤੀ ਵਧ ਸੀ ਤੇ ਹੁਣ ਉਨ੍ਹਾਂ ਦੀ ਜਗ੍ਹਾ ਟਰੈਕਟਰਾਂ ਨੇ ਲੈ ਲਈ ਹੈ। ਜਿੱਥੇ ਆਮ ਆਦਮੀ ਪਾਰਟੀ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ। ਉਥੇ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਸ਼ਟਰੀ ਲੋਕ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਐਮਪੀ ਜਯੰਤ ਚੌਧਰੀ, ਉਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ, ਅਤੇ ਦਿੱਲੀ ਕਾਂਗਰਸ ਦੇ ਆਗੂ ਅਲਕਾ ਲਾਂਬਾ ਤੇ ਕਈ ਹੋਰ ਸਿਆਸੀ ਆਗੂ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲਣ ਲਈ ਖਾਸ ਤੌਰ ਤੇ ਪਹੁੰਚੇ ਹੋਏ ਸਨ। ਉੱਤਰਾਖੰਡ ਤੋਂ ਵੀ ਭਾਰੀ ਗਿਣਤੀ ਵਿੱਚ ਕਿਸਾਨ ਰਾਕੇਸ਼ ਟਿਕੈਤ ਦੀ ਹਮਾਇਤ ਲਈ ਪੁੱਜੇ ਹਨ। ਇਸ ਤੋਂ ਬਿਨਾਂ ਮੁਜ਼ੱਫਰ. ਨਗਰ, ਸਹਾਰਨਪੁਰ, ਦੇਉਬੰਦ , ਸਰਸਾਵਾ, ਬਾਗ਼ਪਤ ਅਤੇ ਬਾਰੋਟ ਤੋਂ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਦਿੱਲੀ ਪਹੁੰਚ ਚੁੱਕੇ ਹਨ।