ਹੁਣੇ ਆਈ ਤਾਜਾ ਵੱਡੀ ਖਬਰ 

ਬੀਤੇ ਕਾਫੀ ਲੰਮੇਂ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਅੰਦਰ ਹੀ ਰੇਲਵੇ ਲਾਈਨ ਟੋਲ ਪਲਾਜ਼ਾ ਅਤੇ ਪੈਟਰੋਲ ਪੰਪ ਤੇ ਧਰਨੇ ਦਿੱਤੇ ਜਾ ਰਹੇ ਸਨ। ਹੁਣ ਕਨੂੰਨਾਂ ਖਿਲਾਫ਼ 26 ਤੇ 27 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਅੰਦੋਲਨ ਨੂੰ ਲੈ ਕੇ ਹਰਿਆਣਾ ਪੁਲਸ ਨੇ ਤਿਆਰੀ ਕੱਸ ਲਈ ਹੈ। ਹਰਿਆਣਾ ਪੰਜਾਬ ਸਰਹੱਦ ਤੇ ਪੁਲਸ ਫੋਰਸ ਤਾਇਨਾਤ ਹੋ ਗਈ ਹੈ। ਤਾਂ ਜੋ ਕਿਸਾਨ ਦਿੱਲੀ ਨਾ ਪਹੁੰਚ ਸਕਣ।

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਦਿੱਲੀ ਚ ਦਾਖਲ ਨਹੀਂ ਹੋਣ ਦਿੱਤਾ ਗਿਆ ਤਾਂ ਦਿੱਲੀ ਜਾਣ ਵਾਲੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਕਿਸਾਨਾਂ ਨੇ ਕਹਿ ਕੇ ਸਾਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਤਾਂ ਉਹ ਸੰਸਦ ਪਹੁੰਚਣਗੇ। ਹੁਣ ਉਹ ਹੀ ਗੱਲ ਹੋ ਗਈ ਹੈ ਜਿਸ ਬਾਰੇ ਕਿਸਾਨਾਂ ਨੂੰ ਪਹਿਲੇ ਹੀ ਪਤਾ ਸੀ। ਹਰਿਆਣਾ ਸੂਬੇ ਵੱਲੋਂ ਕਿਸਾਨਾਂ ਨੂੰ ਜਿੱਥੇ ਦਿੱਲੀ ਵਧਣ ਤੋਂ ਰੋਕਿਆ ਜਾ ਰਿਹਾ ਹੈ। ਉਥੇ ਹੀ ਅੰਬਾਲਾ-ਚੰਡੀਗੜ੍ਹ ਦਿੱਲੀ ਹਾਈਵੇਅ ਤੇ ਕਿਸਾਨਾਂ ਨੂੰ ਰੁਕਣ ਸਮੇਂ ਮਾਹੌਲ ਤ-ਣਾ-ਅ-ਪੂ-ਰ-ਨ ਹੋ ਗਿਆ।

ਪੰਜਾਬ ਤੋਂ ਦਿੱਲੀ ਵਧ ਰਹੇ ਕਿਸਾਨਾਂ ਦੇ ਉੱਪਰ ਪਾਣੀ ਦੀ ਬੁਛਾੜ ਕੀਤੀ ਗਈ ਹੈ। ਉਥੇ ਹੀ ਹਰਿਆਣਾ ਦੇ ਜੀਂਦ ਵਿੱਚ 144 ਧਾਰਾ ਵੀ ਲਾਗੂ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਵਿੱਚ ਰੈਪਿਡ ਐਕਸ਼ਨ ਫੋਰਸ, ਹਰਿਆਣਾ ਪੁਲਸ ,ਅਤੇ ਹੋਰ ਫੋਰਸ ਵੀ ਮੌਜੂਦ ਹੈ। ਇੱਥੇ ਹਰਿਆਣਾ ਪੁਲਸ ਵੱਲੋਂ ਬਾਰਡਰ ਤੇ ਨਾਕੇਬੰਦੀ ਕੀਤੀ ਗਈ ਹੈ। ਉਥੇ ਹੀ ਪੰਜਾਬ ਦੇ ਕਿਸਾਨ ਵੀ ਪੰਜਾਬ ਹਰਿਆਣਾ ਬਾਰਡਰ ਤੇ ਹੀ ਡਟੇ ਹੋਏ ਹਨ।

ਹਰਿਆਣਾ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ਵਿੱਚ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਸਵੇਰ ਹੁੰਦਿਆਂ ਹੀ ਕਿਸਾਨਾਂ ਨੇ ਆਪਣੇ ਕਦਮ ਦਿੱਲੀ ਵੱਲ ਵਧਾ ਲਏ ਹਨ। ਪੰਜਾਬ ਦੇ ਕਿਸਾਨ ਹਰਿਆਣਾ ਬਾਰਡਰ ਤੇ ਪੁੱਜ ਗਏ ਹਨ । ਕਿਸਾਨ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਜਿਵੇਂ ਸਬਜ਼ੀਆਂ ,ਵਾਟਰ ਟੈਂਕ, ਲੱਕੜਾਂ ਲੈ ਕੇ ਪੁੱਜੇ ,ਅਤੇ ਨਾਲ ਹੀ ਖਾਣਾ ਬਣਾਉਣ ਵਾਲੇ ਲੋਕ ਪਹੁੰਚੇ ਹਨ।

ਹਰਿਆਣਾ, ਪੰਜਾਬ ਬਾਰਡਰ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਪ੍ਰਦਰਸ਼ਨ ਕਾਰੀ ਕਿਸਾਨਾਂ ਲਈ ਦੁੱਧ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਪਹੁੰਚ ਰਹੇ ਹਨ। ਸਭ ਕਿਸਾਨਾਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਰੋਕ ਦਿੱਤਾ ਜਾਵੇਗਾ । ਓਥੇ ਹੀ ਧਰਨੇ ਤੇ ਬੈਠਣਗੇ। ਕਾਲ਼ੇ ਕਨੂੰਨਾਂ ਖਿਲਾਫ਼ ਕੁਝ ਵੀ ਕਰਨਾ ਪਵੇ, ਤਾਂ ਪਿਛੇ ਨਹੀਂ ਹਟਣਗੇ। ਉੱਧਰ ਹਰਿਆਣਾ ਸਰਕਾਰ ਵੱਲੋਂ ਯਾਤਰੀਆਂ  ਦੀ ਸਹੂਲਤ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿਚ 26 ਤੇ 27 ਨਵੰਬਰ ਨੂੰ ਦੋ ਦਿਨ ਦਿੱਲੀ ਸਰਹੱਦ ਜਾਣ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ ਹੈ।

Home  ਤਾਜਾ ਖ਼ਬਰਾਂ  ਹੋ ਗਈ ਓਹੀ ਗਲ੍ਹ  ਜੋ ਲੋਕ ਸੋਚ ਰਹੇ ਸੀ, ਹੁਣੇ ਹੁਣੇ ਆਈ ਕਿਸਾਨਾਂ ਦੇ ਦਿੱਲੀ ਕੂਚ ਬਾਰੇ ਇਹ ਵੱਡੀ ਖਬਰ
                                                      
                                       
                            
                                                                   
                                    Previous Postਪੰਜਾਬ ਚ ਠੰਡ ਦੇ ਟੁੱਟ ਰਹੇ ਸਾਰੇ ਰਿਕਾਰਡ – ਆਉਣ ਵਾਲੇ ਦਿਨਾਂ ਚ ਇਹੋ ਜਿਹਾ ਰਹੇਗਾ ਮੌਸਮ ਆਈ ਤਾਜਾ ਵੱਡੀ  ਜਾਣਕਾਰੀ
                                                                
                                
                                                                    
                                    Next Postਹੁਣੇ ਹੁਣੇ ਪੰਜਾਬ ਚ ਕਰਫਿਊ ਲੱਗਣ ਦਾ ਹੋ ਗਿਆ ਐਲਾਨ –  ਕੈਪਟਨ ਨੇ ਦਿੱਤਾ  ਇਹ ਹੁਕਮ
                                                                
                            
               
                            
                                                                            
                                                                                                                                            
                                    
                                    
                                    



