ਹੋਲੇ ਮਹੱਲੇ ਤੇ ਕੈਨੇਡਾ ਤੋਂ ਆਏ ਨੌਜਵਾਨ ਮੁੰਡੇ ਦਾ ਕੀਤਾ ਗਿਆ ਕਤਲ

1071

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਨੌਜਵਾਨ ਜਥੇ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ ਚਲੇ ਜਾਂਦੇ ਹਨ ਉਥੇ ਹੀ ਉਨ੍ਹਾਂ ਨੂੰ ਆਪਣੇ ਪੰਜਾਬ ਦਾ ਮੋਹ ਫਿਰ ਤੋਂ ਖਿੱਚ ਕੇ ਲੈ ਆਉਂਦਾ ਹੈ। ਜਿੱਥੇ ਬਹੁਤ ਸਾਰੇ ਨੌਜਵਾਨ ਅਕਸਰ ਹੀ ਪੰਜਾਬ ਆਉਦੇ ਜਾਂਦੇ ਰਹਿੰਦੇ ਹਨ ਅਤੇ ਪੰਜਾਬ ਦੇ ਮੇਲਿਆਂ ਤਿਉਹਾਰਾਂ ਦੇ ਵਿੱਚ ਵੀ ਸ਼ਾਮਲ ਹੋ ਕੇ ਆਪਣੇ ਪੰਜਾਬ ਦੇ ਰੰਗਾਂ ਨੂੰ ਮਾਨਣਾ ਚਾਹੁੰਦੇ ਹਨ। ਉੱਥੇ ਵੀ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਤੱਕ ਚਲੇ ਜਾਂਦੀ ਹੈ ਜਿਸ ਕਾਰਨ ਘਰ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਅਤੇ ਅਜਿਹੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ।

ਹੁਣ ਹੋਲੇ ਮਹੱਲੇ ਤੇ ਕੈਨੇਡਾ ਤੋਂ ਆਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਸਮੇਂ ਹੋਲੇ-ਮਹੱਲੇ ਦੇ ਸਮਾਗਮ ਚੱਲ ਰਹੇ ਹਨ ਉਥੇ ਹੀ ਵਾਪਰੀ ਇਕ ਘਟਨਾ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕੈਨੇਡੀਅਨ ਸਿਟੀਜਨ ਨੌਜਵਾਨ ਸੋਕੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਜੀਕੋਟ ਦਾ ਰਹਿਣ ਵਾਲਾ ਸੀ।

ਮ੍ਰਿਤਕ ਨੌਜਵਾਨ ਪਰਦੀਪ ਸਿੰਘ 7 ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਪੰਜਾਬ ਆਇਆ ਸੀ ਅਤੇ 17 ਫਰਵਰੀ ਨੂੰ ਵਾਪਸ ਕੈਨੇਡਾ ਜਾ ਰਿਹਾ ਸੀ। ਜਿੱਥੇ ਇਹ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਵੱਲ ਸਜਾਵਟੀ ਗੇਟ ਦੇ ਕੋਲ ਜਿਥੇ ਕੁਝ ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਦੇ ਟਰੈਕਟਰ ਨੂੰ ਰੋਕਿਆ ਗਿਆ। ਕਿਉਂਕਿ ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਮੋਟਰਸਾਈਕਲ, ਟਰੈਕਟਰ ਨੂੰ ਰੋਕਿਆ ਜਾ ਰਿਹਾ ਸੀ ਜੋ ਵੱਡੇ ਸਪੀਕਰ ਲਗਾ ਕੇ ਆ ਰਹੇ ਸਨ।

ਇਸ ਦੌਰਾਨ ਹੀ ਜਿੱਥੇ ਨਿਹੰਗ ਸਿੰਘਾਂ ਅਤੇ ਨੌਜਵਾਨਾਂ ਦੇ ਵਿਚਕਾਰ ਝਗੜਾ ਹੋ ਗਿਆ ਅਤੇ ਇਸ 35 ਸਾਲਾ ਨੌਜਵਾਨ ਦਾ ਕਤਲ ਹੋ ਗਿਆ। ਦੱਸਿਆ ਗਿਆ ਹੈ ਕਿ ਨੌਜਵਾਨ ਨੂੰ ਜਿੱਥੇ ਹਸਪਤਾਲ ਲਿਜਾਇਆ ਗਿਆ ਉੱਥੇ ਹੀ ਰੋਪੜ ਦੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਨਾਲ ਜਿਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਬਾਰੇ ਅਜੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ।