24 ਅਪ੍ਰੈਲ ਨੂੰ ਇਨ੍ਹਾਂ ਇਲਾਕਿਆਂ ਦੀ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਾਰਨ ਅਤੇ ਸਮਾਂ
ਮਾਨਸਾ ਵਾਸੀਆਂ ਨੂੰ ਵੱਡੀ ਜਾਣਕਾਰੀ ਦਿੱਤੀ ਗਈ ਹੈ ਕਿ ਵੀਰਵਾਰ, 24 ਅਪ੍ਰੈਲ 2025 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ। ਇਹ ਬਿਜਲੀ ਬੰਦੋਬਸਤ 66 ਕੇਵੀ ਅਨਾਜ ਮੰਡੀ ਗ੍ਰਿਡ ਤੋਂ ਚੱਲਦੇ 11 ਕੇਵੀ ਕੁਨਾਲ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਹੋਣ ਵਾਲਾ ਹੈ।
ਜਿਨ੍ਹਾਂ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਤ ਹੋਏਗੀ:
ਜੇ ਆਰ ਮੁਲੇਨੀਅਮ ਸਕੂਲ
ਭਗਤ ਸਿੰਘ ਚੌਕ ਤੋਂ ਔਲਖ ਸਟਰੀਟ
ਅਤਰ ਸਿੰਘ ਮਾਰਗ ਦੇ ਸੂਏ ਵਾਲਾ ਪੁਲ
ਨੰਗਲ ਕਲੋਨੀ, ਡੀਏਵੀ ਸਕੂਲ
ਮਾਨ ਪਲਾਜਾ, ਡਾ. ਕੇ.ਪੀ. ਹਸਪਤਾਲ
ਵਾਟਰ ਵਰਕਸ, ਸੈਂਟਰਲ ਪਾਰਕ
ਰਾਮਾ ਕਲੋਨੀ, ਜਨਕ ਕਲੋਨੀ
ਗਣਪਤੀ ਕਲੋਨੀ, ਗੁਰਬਖਸ਼ ਕਲੋਨੀ
ਬਾਸਲ ਹਸਪਤਾਲ, ਗਊਸ਼ਾਲਾ ਅਤੇ ਨਾਲ ਦੀ ਗਲੀ
ਡਾ. ਤਿਰਲੋਕ, ਮਾਨਸਾ ਕਲੱਬ
AU ਬੈਂਕ, Jio ਕੇਅਰ ਸੈਂਟਰ, ਮੋਰ ਸਟੋਰ
ਨੋਟ: ਬਿਜਲੀ ਬੰਦ ਕਰਨ ਜਾਂ ਮੁੜ ਚਾਲੂ ਕਰਨ ਦਾ ਸਮਾਂ ਮੁਰੰਮਤ ਕਾਰਜ ਦੀ ਗਤੀ ‘ਤੇ ਨਿਰਭਰ ਕਰਦਾ ਹੈ, ਇਸ ਲਈ ਇਹ ਘਟ ਜਾਂ ਵੱਧ ਸਕਦਾ ਹੈ।
ਇਹ ਜਾਣਕਾਰੀ ਇੰਜੀ. ਗੁਰਬਖ਼ਸ਼ ਸਿੰਘ (ਐਸ.ਡੀ.ਓ. ਸਿਟੀ ਮਾਨਸਾ) ਅਤੇ ਇੰਜੀ. ਕੁਲਵੰਤ ਸਿੰਘ (ਜੇ.ਈ.) ਵੱਲੋਂ ਜਾਰੀ ਕੀਤੀ ਗਈ ਹੈ।