ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਸੰਸਕਾਰ ਦੀ ਤਿਆਰੀ ਵਿਚਾਲੇ ਹੀ ਉੱਠ ਖੜੀ ਹੋਈ ਔਰਤ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਿਹੜਾ ਸ਼ਖਸ ਇਸ ਧਰਤੀ ਤੇ ਜਨਮ ਲੈਂਦਾ ਹੈ, ਅੰਤ ਉਸ ਨੂੰ ਆਪਣਾ ਸਰੀਰ ਛੱਡ ਕੇ ਮੌਤ ਨੂੰ ਗਲ ਲਗਾਉਣਾ ਹੀ ਪੈਂਦਾ ਹੈ l ਜਿਹੜਾ ਸ਼ਖਸ ਇਸ ਦੁਨੀਆਂ ਤੋਂ ਇੱਕ ਵਾਰ ਚਲਾ ਜਾਂਦਾ ਹੈ ਉਹ ਦੁਬਾਰਾ ਇਸ ਧਰਤੀ ਤੇ ਵਾਪਸ ਨਹੀਂ ਆਉਂਦਾ l ਆਮ ਤੌਰ ਤੇ ਨਾਟਕਾਂ ਫਿਲਮਾਂ ਦੇ ਵਿੱਚ ਤੁਸੀਂ ਇਹ ਚੀਜ਼ ਵੇਖੀ ਹੋਵੇਗੀ ਕਿ ਮਰਿਆ ਹੋਇਆ ਸ਼ਖਸ ਜਿੰਦਾ ਹੋ ਜਾਂਦਾ ਹੈ, ਪਰ ਅਸਲ ਜ਼ਿੰਦਗੀ ਦੇ ਵਿੱਚ ਅਜਿਹਾ ਕਦੇ ਵੀ ਨਹੀਂ ਹੁੰਦਾ l ਪਰ ਅੱਜ ਤੁਹਾਨੂੰ ਅਸਲ ਜ਼ਿੰਦਗੀ ਦੀ ਇੱਕ ਘਟਨਾ ਦੱਸਾਂਗੇ ਜਿੱਥੇ ਇਕ ਔਰਤ ਜਿਸ ਦਾ ਅੰਤਿਮ ਸੰਸਕਾਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਨੇ ਕਿ ਇਸੇ ਵਿਚਾਲੇ ਉਹ ਔਰਤ ਉੱਠ ਕੇ ਖੜੀ ਹੋ ਜਾਂਦੀ ਹੈ ਤੇ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ l

ਦਰਅਸਲ ਅਮਰੀਕਾ ਵਿੱਚ ਇਹ ਘਟਨਾ ਵਾਪਰੀ, ਜਿੱਥੇ ਇੱਕ ਔਰਤ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਅਚਾਨਕ ਉਹ ਉੱਠ ਕੇ ਬੈਠ ਗਈ। ਇਹ ਦੇਖ ਕੇ ਪਹਿਲਾਂ ਤਾਂ ਉੱਥੇ ਮੌਜੂਦ ਸਾਰੇ ਡਰ ਗਏ, ਤੇ ਕਈ ਲੋਕ ਹੱਕੇ ਬੱਕੇ ਰਹਿ ਗਏ l ਫਿਰ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ 74 ਸਾਲਾ ਬਜ਼ੁਰਗ ਔਰਤ ਦੇ ਮਾਮਲੇ ਬਾਰੇ ਸੁਣ ਕੇ ਹਰ ਕੋਈ ਹੈਰਾਨਗੀ ਦਾ ਪ੍ਰਗਟਾਵਾ ਕਰਦਾ ਪਿਆ ਹੈ। ਉਧਰ ਇਕ ਰਿਪੋਰਟ ਮੁਤਾਬਕ ਕਾਂਸਟੈਂਸ ਗਲੈਨਜ਼ ਨੂੰ ਡਾਕਟਰ ਨੇ ਇਸ ਬਜ਼ੁਰਗ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਕਬਰਿਸਤਾਨ ਵਿੱਚ ਲਿਜਾਇਆ ਗਿਆ, ਪਰ ਦਫ਼ਨਾਉਣ ਤੋਂ ਠੀਕ ਪਹਿਲਾਂ ਕਾਂਸਟੈਂਸ ਦੁਬਾਰਾ ਜਿਊਂਦੀ ਹੋ ਗਈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਲਜਾ ਕੇ ਅਜਿਹੇ ਵੱਡੇ ਖੁਲਾਸੇ ਹੋਏ ਜਿਸ ਨੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ l

ਹੋਇਆ ਇਹ ਕਿ ਜਦੋਂ ਉਸ ਦੀ ਲਾਸ਼ ਨੂੰ ਦਫ਼ਨਾਉਣ ਲਈ ਰੱਖਿਆ ਗਿਆ ਤਾਂ ‘ਲਵ ਫਿਊਨਰਲ ਹੋਮ’ ਦਾ ਸਟਾਫ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਬਜ਼ੁਰਗ ਔਰਤ ਦੇ ਸਾਹ ਚੱਲ ਰਹੇ ਸਨ। ਹਾਲਾਂਕਿ ਇਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਸ ਔਰਤ ਨੂੰ ਮੁੜ ਤੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਫਿਲਹਾਲ ਇਸ ਮਾਮਲੇ ਦੇ ਉੱਪਰ ਜਾਂਚ ਚਲਦੀ ਪਈ ਹੈ ਕਿ ਦੋ ਘੰਟੇ ਪਹਿਲਾਂ ਡਾਕਟਰ ਉਸ ਨੂੰ ਐਲਾਨ ਕਰਦੇ ਹਨ ਤੇ ਫਿਰ ਪੂਰੇ ਦੋ ਘੰਟਿਆਂ ਬਾਅਦ ਉਹ ਔਰਤ ਜ਼ਿੰਦਾਂ ਹੋ ਕੇ ਬੈਠ ਜਾਂਦੀ ਹੈ ।