ਹੁਣ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਬਾਰੇ ਆਈ ਵੱਡੀ ਖਬਰ ਕਿਸਾਨ ਅੰਦੋਲਨ ਨੂੰ ਲੈ ਕੇ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਪੰਜਾਬ ਦੇ ਸਭ ਕਲਾਕਾਰ ਅਤੇ ਗਾਇਕ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਕਰ ਰਹੇ ਹਨ। ਉਥੇ ਹੀ ਦਿੱਲੀ ਦੀਆਂ ਸਰਹੱਦਾਂ ਉਪਰ ਲਾਏ ਹੋਏ ਮੋਰਚਾ ਉਪਰ ਵੀ ਇਹ ਸਭ ਕਿਸਾਨਾਂ ਦਾ ਹੌਂਸਲਾ ਬੁਲੰਦ ਕਰਨ ਲਈ ਸਮੇਂ ਸਮੇਂ ਤੇ ਹਾਜ਼ਰੀ ਲਾ ਰਹੇ ਹਨ। ਇਹ ਸੰਘਰਸ਼ ਇਕ ਰਾਜ ਦਾ ਨਾ ਹੋ ਕੇ ਪੂਰੇ ਦੇਸ਼ ਦਾ ਹੈ ਤੇ ਹਰ ਦੇਸ਼ ਦੇ ਨਿਵਾਸੀ ਵੱਲੋਂ ਇਸ ਵਿੱਚ ਸ਼ਮੂਲੀਅਤ ਦਰਜ ਕਰਵਾਈ ਜਾ ਰਹੀ ਹੈ। 26 ਜਨਵਰੀ ਦੀ ਹੋਈ ਘਟਨਾ ਤੋਂ ਬਾਅਦ ਇਸ ਸੰਘਰਸ਼ ਨੂੰ ਅਸਫਲ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕਈਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ।

ਹੁਣ ਇਹ ਸੰਘਰਸ਼ ਮੁੜ ਆਪਣੀ ਮਜ਼ਬੂਤੀ ਫੜ ਚੁੱਕਾ ਹੈ। 26 ਜਨਵਰੀ ਦੀ ਘਟਨਾ ਦੀ ਜਿੱਥੇ ਸਭ ਵੱਲੋਂ ਅਲੋਚਨਾ ਵੀ ਕੀਤੀ ਗਈ ਹੈ ਉਥੇ ਹੀ ਕਿਸਾਨਾਂ ਨੂੰ ਹੌਂਸਲਾ ਵੀ ਦਿੱਤਾ ਜਾ ਰਿਹਾ। ਤਾਂ ਜੋ ਇਹ ਕਿਸਾਨੀ ਸੰਘਰਸ਼ ਕਮਜੋਰ ਨਾ ਹੋ ਸਕੇ। ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। 26 ਜਨਵਰੀ ਦੀ ਘਟਨਾ ਦੀ ਨਿੰਦਾ ਜਿੱਥੇ ਆਮ ਜਨਤਾ ਕਰ ਰਹੀ ਹੈ ਉਥੇ ਹੀ ਕੁਝ ਗਾਇਕ ਅਤੇ ਅਦਾਕਾਰ ਵੀ ਕਰ ਰਹੇ ਹਨ ।

ਹੁਣ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਵੀ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੌਸਲੇ ਨੂੰ ਬੁਲੰਦ ਕਰਦੇ ਹੋਏ ਗੀਤ ਲਿਖਿਆ ਗਿਆ ਹੈ। ਨੀ ਦਿੱਲੀਏ ਤੇਰੀ ਚਾਲ ਕਿਸੇ ਕੰਮ ਨਾ ਆਈ, ਜੱਟ ਜਾਤ ਫ਼ਰਕ ਨਾ ਕੋਈ ਦੋਨੋ ਭਾਈ ਭਾਈ, ਡਟੇ ਰਹੋ, ਅੱਗੇ ਅਸੀਂ ,ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇਸ ਗੀਤ ਦੇ ਜ਼ਰੀਏ ਬੱਬੂ ਮਾਨ ਵੱਲੋਂ ਕਿਸਾਨਾਂ ਦੇ ਹੌਂਸਲੇ ਬੁਲੰਦ ਕੀਤੇ ਜਾ ਰਹੇ ਹਨ। ਗਾਇਕ ਅੰਬਰਦੀਪ ਸਿੰਘ ਵੱਲੋਂ ਵੀ ਟਵਿਟਰ ਅਕਾਊਂਟ ਤੇ ਪੰਜਾਬ ਦੀ ਪੱਗ ਹਮੇਸ਼ਾ ਸਲਾਮਤ ਰਹੇਗੀ, ਇਹਦੇ ਸੁਹਿਰਦ ਪੁੱਤ ਜਿਉਂਦੇ ਨੇ ਹਾਲੇ, ਲੋੜ ਪੈਣ ਤੇ ਇੱਕ ਹੋ ਜਾਂਦੇ ਨੇ,

ਬਾਜਾਂ ਵਾਲੇ ਅੰਗ ਸੰਗ ਸਹਾਈ ਹੋਣਾ, ਚੜ੍ਹਦੀ ਕਲਾ। ਇਸ ਤਰਾਂ ਹੀ ਗਾਇਕ ਅਮਰਿੰਦਰ ਗਿੱਲ ਵੱਲੋਂ ਵੀ ਆਪਣੇ ਟਵਿਟਰ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, ਹਾਲੇ ਤਾਂ ਸ਼ੁਰੂ ਹੋਇਆ ਸੰਘਰਸ਼, ਇਸ ਤੋਂ ਇਲਾਵਾ ਉਨ੍ਹਾਂ ਨੇ ਹੱਥ ਜੋੜਦੇ ਹੋਏ ਇੱਕ ਇਮੋਜ਼ੀ ਸਾਂਝੀ ਕੀਤੀ ਹੈ। ਦੇਸ਼ ਦੇ ਹਰ ਇਨਸਾਨ ਵੱਲੋਂ ਆਪਣੇ ਤਰੀਕੇ ਨਾਲ ਹੌਸਲਾ ਵਧਾਇਆ ਜਾ ਰਿਹਾ ਹੈ, ਜੋ ਕਿਸਾਨ ਇਸ ਵਕਤ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਹਨ।