ਹੁਣ ਪੰਜਾਬ ਦੇ ਇਹਨਾਂ ਲੋਕਾਂ ਨੂੰ ਸਰਕਾਰ ਨੇ ਦਿੱਤਾ ਦੀਵਾਲੀ ਦਾ ਤੋਹਫ਼ਾ, ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਨ੍ਹਾਂ ਤਿਉਹਾਰਾਂ ਦੇ ਦਿਨਾਂ ਨੂੰ ਯਾਦਗਾਰ ਬਣਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਖ਼ਰੀਦਦਾਰੀ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਮਹਿੰਗੇ ਮੁੱਲ ਦੀਆਂ ਵਸਤਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਸਾਡੇ ਇਨ੍ਹਾਂ ਪਲਾਂ ਨੂੰ ਹਮੇਸ਼ਾ ਲਈ ਯਾਦਗਾਰੀ ਬਣਾ ਕੇ ਰੱਖਦੀਆਂ ਹਨ। ਇਨ੍ਹਾਂ ਤਿਉਹਾਰਾਂ ਦੇ ਸਮੇਂ ਵਿੱਚ ਸਰਕਾਰਾਂ ਵੱਲੋਂ ਵੀ ਕੁੱਝ ਅਜਿਹੀਆਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਦੇਸ਼ ਵਾਸੀਆਂ ਦੇ ਇਨ੍ਹਾਂ ਦਿਨਾਂ ਨੂੰ ਕੁਝ ਖਾਸ ਬਣਾਇਆ ਜਾਵੇ। ਪੰਜਾਬ ਦੀ ਸੂਬਾ ਸਰਕਾਰ ਨੇ ਇੱਕ ਵੱਡਾ ਐਲਾਨ ਕਰਦਿਆਂ ਸੂਬੇ ਦੇ ਲੋਕਾਂ ਦੀ ਝੋਲੀ ਵਿੱਚ ਖੁਸ਼ਖਬਰੀ ਪਾ ਦਿੱਤੀ ਹੈ ਜਾਂ ਇਹ ਕਹਿ ਲਈਏ ਆਪਣੇ ਵਾਸੀਆਂ ਦੇ ਲਈ ਦੀਵਾਲੀ ਦਾ ਤੋਹਫ਼ਾ ਦੇ ਦਿੱਤਾ ਹੈ।

ਇਸ ਤੋਹਫ਼ੇ ਦਾ ਲਾਭ ਨਿੱਜੀ ਵਾਹਨ ਮਾਲਕਾਂ ਨੂੰ ਹੋਣ ਵਾਲਾ ਹੈ। ਇਸ ਐਲਾਨ ਤਹਿਤ ਹੁਣ ਤੁਸੀਂ ਬਿਨਾਂ ਭੱਜ-ਦੌੜ ਕੀਤੇ ਸੂਬੇ ਵਿਚਲੇ ਨਿੱਜੀ ਵਾਹਨ ਦੀ ਟਰਾਂਸਫਰ ਆਨਲਾਈਨ ਮਾਧਿਅਮ ਦੇ ਜ਼ਰੀਏ ਕਰਵਾ ਸਕੋਗੇ। ਇਸ ਖੁਸ਼ਖਬਰੀ ਦਾ ਐਲਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ ਜਿੱਥੇ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵਾਹਨਾਂ ਦੀ ਵਿਕਰੀ ਮੌਕੇ ਪੰਜਾਬ ਵਿੱਚ ਰਜਿਸਟਰਡ ਕਿਸੇ ਵੀ ਨਿੱਜੀ ਵਾਹਨ ਦੀ ਸੂਬੇ ਅੰਦਰ ਹੀ ਕਿਸੇ ਹੋਰ ਰਜਿਸਟਰਿੰਗ ਅਥਾਰਟੀ ਕੋਲ ਟਰਾਂਸਫਰ ਕਰਨ ਵੇਲੇ ਦਰਖਾਸਤਕਰਤਾ ਨੂੰ ਅਸਲ ਰਜਿਸਟਰੀ ਅਥਾਰਿਟੀ ਕੋਲੋਂ ਐੱਨਓਸੀ ਲੈਣੀ ਪੈਂਦੀ ਸੀ

ਪਰ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸੂਬੇ ਅੰਦਰ ਨਿੱਜੀ ਵਾਹਨ ਦੀ ਮਲਕੀਅਤ ਬਦਲਣ ਲਈ ਐੱਨਓਸੀ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਇਹ ਸਾਰਾ ਕੁਝ ਇੱਕ ਆਨਲਾਈਨ ਪ੍ਰਕਿਰਿਆ “ਵਾਹਨ 4.0” ਜ਼ਰੀਏ ਕੀਤਾ ਜਾਵੇਗਾ ਜਿਸ ਵਿੱਚ ਪਹਿਲਾਂ ਤੋਂ ਹੀ ਨਿੱਜੀ ਵਾਹਨ ਨਾਲ ਜੁੜੀ ਹੋਈ ਜਾਣਕਾਰੀ ਜਿਵੇਂ ਟੈਕਸ, ਫ਼ੀਸ ਅਤੇ ਫ਼ਿਟਨੈਸ ਆਦਿ ਰਜਿਸਟਰਿੰਗ ਅਥਾਰਟੀ ਕੋਲ ਉਪਲੱਬਧ ਹੋਵੇਗਾ।

ਹੁਣ ਗ਼ੈਰ ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਬਿਨੈਕਾਰ ਅਸਲ ਆਰਟੀਏ/ਐਸਡੀਐਮ ਦਫ਼ਤਰ ਜਿੱਥੇ ਵਾਹਨ ਰਜਿਸਟਰਡ ਹੈ ਉੱਥੇ ਆਨਲਾਈਨ ਮਾਧਿਅਮ ਰਾਹੀਂ ਐਪਲੀਕੇਸ਼ਨ ਦੇ ਕੇ ਅਸਾਨੀ ਨਾਲ ਟਰਾਂਸਫਰ ਕਰਵਾ ਸਕੇਗਾ। ਇਸ ਐਲਾਨ ਤੋਂ ਬਾਅਦ ਨਿੱਜੀ ਵਾਹਨ ਦੇ ਤਬਾਦਲੇ ਲਈ ਸਮੇਂ ਦੀ ਬੱਚਤ ਹੋਵੇਗੀ ਅਤੇ ਲੰਮੀਆਂ ਕਤਾਰਾਂ ਵਿੱਚ ਲੱਗਣ ਤੋਂ ਬਚਾਇਆ ਜਾ ਸਕੇਗਾ।

ਟਰਾਂਸਪੋਰਟ ਮੰਤਰੀ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਇਕ ਲੱਖ ਤੋਂ ਵੱਧ ਨਿੱਜੀ ਵਾਹਨਾਂ ਦੀ ਮਲਕੀਅਤ ਦੀ ਤਬਦੀਲੀ ਹਰ ਸਾਲ ਪੰਜਾਬ ਸੂਬੇ ਵਿੱਚ ਕੀਤੀ ਜਾਂਦੀ ਹੈ। ਪਰ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸਾਰੇ ਟਰਾਂਸਪੋਰਟ ਵਾਹਨਾਂ ਅਤੇ ਹੋਰਨਾਂ ਸੂਬਿਆਂ ਵਿੱਚ ਰਜਿਸਟਰਡ ਗੈਰ ਟਰਾਂਸਪੋਰਟ ਵਾਹਨਾਂ ਦੀ ਟਰਾਂਸਫਰ ਲਈ ਐੱਨਓਸੀ ਦੀ ਜ਼ਰੂਰਤ ਪਹਿਲਾ ਤਰ੍ਹਾਂ ਹੀ ਜਾਰੀ ਰਹੇਗੀ।