ਹੁਣ ਪੰਜਾਬ ਚ ਪੈ ਗਿਆ ਇਹ ਵੱਡਾ ਖਤਰਾ – ਮੋਦੀ ਸਰਕਾਰ ਅੜੀ ਇਸ ਗੱਲ੍ਹ ਤੇ

ਪੰਜਾਬ ਚ ਪੈ ਗਿਆ ਇਹ ਵੱਡਾ ਖਤਰਾ

ਪਿਛਲੇ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾ ਵਿਰੁਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ । ਇਸ ਸੰਘਰਸ਼ ਦੇ ਤਹਿਤ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪਾਂ ਅਤੇ ਰੇਲਵੇ ਲਾਈਨਾਂ ਤੇ ਲਗਾਤਾਰ ਧਰਨੇ ਕੀਤੇ ਜਾ ਰਹੇ ਹਨ । ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆ ਲੰਘਣ ਦੀ ਇਜ਼ਾਜ਼ਤ ਦਿੱਤੀ ਗਈ ਸੀ। ਉਥੇ ਹੀ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਰੇਲਵੇ ਵਿਭਾਗ ਨੇ ਸ਼ਰਤ ਰੱਖੀ ਸੀ ,

ਕਿ ਜੇਕਰ ਕਿਸਾਨ ਰੇਲਵੇ ਲਾਈਨਾਂ ਨੂੰ ਕਲੀਅਰ ਕਰਦੇ ਹਨ , ਗੱਡੀਆਂ ਨੂੰ ਵੀ ਆਉਣ ਦੀ ਇਜਾਜ਼ਤ ਦਿੰਦੇ ਹਨ ਤਾਂ ਹੀ ਮਾਲ ਗੱਡੀਆ ਨੂੰ ਆਉਣ ਦਿੱਤਾ ਜਾਵੇਗਾ। ਜਿਸ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਰੜੀ ਅਲੋਚਨਾ ਕੀਤੀ ਗਈ ਸੀ । ਉਥੇ ਹੀ ਹੁਣ ਫਿਰ ਤੋਂ ਪੰਜਾਬ ਦੇ ਵਿਚ ਇਕ ਹੋਰ ਮੁਸੀਬਤ ਸਾਹਮਣੇ ਆਈ ਹੈ, ਜਿੱਥੇ ਮੋਦੀ ਸਰਕਾਰ ਆਪਣੀ ਅੜ੍ਹੀ ਤੇ ਅੜ ਗਈ ਹੈ। ਪੰਜਾਬ ਦੇ ਕਿਸਾਨਾਂ ਅਤੇ ਸੂਬਾ ਸਰਕਾਰ ਵਿਚਾਲੇ ਕੋਈ ਗੱਲ- ਬਾਤ ਅਸਫਲ ਹੋਣ ਦੇ ਬਾਅਦ ਕਈ ਥਾਵਾਂ ਤੇ ਕਿਸਾਨ ਫਿਰ ਤੋਂ ਨਿੱਜੀ ਪਾਵਰ ਪਲਾਂਟਾਂ ਨੂੰ ਜਾਣ ਵਾਲੀ ਰੇਲਵੇ ਲਾਈਨ ਤੇ ਧਰਨਾ ਲਾਕੇ ਬੈਠ ਗਏ ਹਨ। ਪੰਜਾਬ ਅੰਦਰ ਰੇਲ ਸੇਵਾ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ ,

ਜਿਸ ਕਾਰਨ ਮਾਲਗੱਡੀਆਂ ਪੰਜਾਬ ਅੰਦਰ ਨਹੀਂ ਆ ਰਹੀਆਂ ਹਨ। ਪੰਜਾਬ ਅੰਦਰ ਪੂਰੀ ਤਰ੍ਹਾਂ ਪਾਵਰ ਬਲੈਕ ਆਊਟ ਵੀ ਹੋ ਸਕਦਾ ਹੈ।ਇਸ ਦੇ ਬਾਵਜੂਦ ਰੇਲਵੇ ਟ੍ਰੈਕ ਖਾਲੀ ਹੋ ਚੁੱਕੇ ਹਨ ਪਰ ਕਈ ਥਾਈਂ ਕਿਸਾਨ ਧਰਨੇ ਤੇ ਬੈਠੇ ਹਨ। ਜਿਨ੍ਹਾਂ ਨੇ ਸਰਕਾਰੀ ਥਰਮਲ ਪਲਾਂਟਾਂ ਨੂੰ ਹੀ ਕੋਲਾ ਜਾਣ ਦਿੱਤਾ ਸੀ,ਨਿੱਜੀ ਥਰਮਲ ਪਲਾਂਟਾਂ ਨੂੰ ਨਹੀਂ। ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਰੇਲਵੇ ਟਰੈਕ ਖਾਲੀ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਮਾਲਗੱਡੀਆਂ 24 ਸਤੰਬਰ ਤੋਂ ਬੰਦ ਹਨ । ਜਿਸ ਕਾਰਨ ਪੰਜਾਬ ਵਿੱਚ ਕੋਲੇ ਦੇ ਸਟਾਕ ਦੀ ਭਾਰੀ ਕਮੀ ਹੋਈ ਹੈ। ਜਿਸ ਦੇ ਚੱਲਦੇ ਹੋਏ ਕਈ ਪਾਵਰ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਹਨ ।

ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਪੰਜਾਬ ਦੇ ਮੰਤਰੀਆਂ ਵਿਚਕਾਰ ਰੇਲਵੇ ਟਰੈਕ ਖਾਲੀ ਕਰਨ ਲਈ ਹੋਈ ਇੱਕ ਮੀਟਿੰਗ ਅਸਫਲ ਰਹੀ ਹੈ । ਬਕੀਯੂ ਉਗਰਾਹਾਂ ਨੇ ਮੰਤਰੀਆਂ ਦੀ ਨਿਜੀ ਥਰਮਲ ਪਲਾਂਟ ਜਾਣ ਵਾਲੀ ਰੇਲਵੇ ਟਰੈਕ ਤੋਂ ਧਰਨਾ ਉਠਾਉਣ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ।