ਹੁਣ ਇਸ ਤਰੀਕ ਨੂੰ ਪੰਜਾਬ ਚ ਫਿਰ ਚੱਕਾ ਜਾਮ ਕਰਨ ਬਾਰੇ ਚ ਆਈ ਇਹ ਵੱਡੀ ਖਬਰ

ਫਿਰ ਚੱਕਾ ਜਾਮ ਕਰਨ ਬਾਰੇ ਚ ਆਈ ਇਹ ਵੱਡੀ ਖਬਰ

ਆਪਣੇ ਹੱਕਾਂ ਦੀ ਰਾਖੀ ਵਾਸਤੇ ਇਨਸਾਨ ਬਹੁਤ ਕੋਸ਼ਿਸ਼ ਕਰਦਾ ਹੈ ਜਿਸ ਦੌਰਾਨ ਉਸ ਵੱਲੋਂ ਆਪਣੇ ਇਨ੍ਹਾਂ ਹੱਕਾਂ ਨੂੰ ਬਣਾਈ ਰੱਖਣ ਵਾਸਤੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਬਣਾਈਆਂ ਜਾਂਦੀਆਂ ਹਨ। ਇਸ ਸਮੇਂ ਕਿਸਾਨ ਅਤੇ ਮਜ਼ਦੂਰ ਵਰਗ ਦੇ ਹਾਲਾਤ ਕੁਝ ਇਹੋ ਜਿਹੇ ਬਣ ਚੁੱਕੇ ਹਨ ਕਿ ਉਹ ਹੁਣ ਰਾਸ਼ਟਰੀ ਪੱਧਰ ਉੱਪਰ ਚੱਕਾ ਜਾਮ ਕਰਨ ਨੂੰ ਮਜ਼ਬੂਰ ਹਨ। ਇਹ ਖ਼ਬਰ ਪੰਜਾਬ ਵਿੱਚੋਂ ਆ ਰਹੀ ਹੈ

ਜਿੱਥੇ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਅਤੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਭੇਜਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ 26 ਨਵੰਬਰ ਨੂੰ ਪੂਰੇ ਦੇਸ਼ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਨੋਟਿਸ ਕੇਂਦਰ ਸਰਕਾਰ ਦੀਆਂ ਕਿਸਾਨ ਸਬੰਧੀ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਜਾਰੀ ਕਰਦਿਆਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਸਬੰਧੀ ਸਮੂਹ ਇਕੱਤਰ ਹੋਏ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਆਪਣੇ ਵਿਦੇਸ਼ੀ ਚਹੇਤਿਆਂ ਦੇ ਹੱਥੀਂ ਆਪਣੇ ਦੇਸ਼ ਦੇ ਮਜ਼ਦੂਰਾਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ ਤਾਂ ਜੋ ਉਹ ਇਨ੍ਹਾਂ ਦੀ ਲੁੱਟ-ਖਸੁੱਟ ਕਰ ਸਕੇ। ਸਰਕਾਰ ਆਪਣੇ ਇਸ ਨਾਪਾਕ ਇਰਾਦੇ ਨੂੰ ਕਾਮਯਾਬ ਕਰਨ ਲਈ ਮਜ਼ਦੂਰਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਬਣਾਏ ਗਏ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਇੱਕੋ ਝਟਕੇ ਨਾਲ ਖ਼ਤਮ ਕਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਪਿਤਾ ਪੁਰਖੀ ਜ਼ਮੀਨ ਤੋਂ ਬੇਦਖਲੀ ਦੇ ਨੋਟਿਸ ਹਨ। ਪਰ ਸਰਕਾਰ ਸ਼ਾਇਦ ਇਹ ਨਹੀਂ ਜਾਣਦੀ ਹੈ ਇਸ ਸਮੇਂ ਦੇਸ਼ ਦੀਆਂ ਸਮੁੱਚੀਆਂ ਕਿਸਾਨ ਅਤੇ ਕਿਰਤੀ ਜਥੇਬੰਦੀਆਂ ਇੱਕ ਹੋ ਗਈਆਂ ਹਨ। ਅਤੇ ਇਸ ਸਮੇਂ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨ ਵੱਲੋਂ ਵੱਖ-ਵੱਖ ਰਾਜਾਂ ਵਿੱਚ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਨਾਲ ਮਿਲ ਕੇ 26 ਨਵੰਬਰ ਨੂੰ ਦੇਸ਼ ਭਰ ਵਿੱਚ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਦੌਰਾਨ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਨੇ ਵੀ ਪੰਜਾਬ ਦੇ ਮਜ਼ਦੂਰ ਮੁਲਾਜ਼ਮ ਵਰਗ ਨੂੰ 26 ਨਵੰਬਰ ਦੇ ਦਿਨ ਹੜਤਾਲ ਨੂੰ ਸਫ਼ਲ ਕਰਨ ਲਈ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਆਖਿਆ। ਇਸ ਦੌਰਾਨ ਜ਼ਿਲ੍ਹਾ ਰੋਪੜ ਤੋਂ ਸੀਟੂ ਦੇ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ, ਆਗੂ ਸਰਬ ਸਾਥੀ ਜਗਤਾਰ ਸਿੰਘ, ਸਾਥੀ ਗੁਰਿੰਦਰਪਾਲ ਸਿੰਘ ਮਾਵੀ, ਸਾਥੀ ਜਗਬੀਤ ਸਿੰਘ, ਸਾਥੀ ਜਸਵਿੰਦਰ ਸਿੰਘ ਟੋਹੜਾ ਅਤੇ ਸਾਥੀ ਗੁਰਸੇਵ ਸਿੰਘ ਨੇ ਵੀ ਮੌਜੂਦ ਕਿਰਤੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।