ਹੁਣ ਇਸ ਚੋਟੀ ਦੇ ਮਸ਼ਹੂਰ ਗਾਇਕ ਨੂੰ ਹੋ ਗਿਆ ਕੋਰੋਨਾ ਵਾਇਰਸ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੀ ਮਾਰ ਹੇਠ ਇਨਸਾਨ ਅੱਜ ਵੀ ਦੱਬਦਾ ਜਾ ਰਿਹਾ ਹੈ। ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਪੂਰੇ ਸੰਸਾਰ ਵਿੱਚੋਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਖ਼ਾਸ ਲੋਕ ਵੀ ਹੁੰਦੇ ਹਨ ਜੋ ਕਿਸੇ ਖ਼ਾਸ ਪੇਸ਼ੇ ਨਾਲ ਸਬੰਧਤ ਹੁੰਦੇ ਹਨ। ਇਨ੍ਹਾਂ ਲੋਕਾਂ ਦੇ ਕੋਰੋਨਾ ਗ੍ਰਸਤ ਹੋਣ ਨਾਲ ਜਿੱਥੇ ਇਨ੍ਹਾਂ ਦੇ ਪਰਿਵਾਰ ਉੱਤੇ ਗਹਿਰਾ ਦੁੱਖ ਪੁੱਜਦਾ ਹੈ ਉੱਥੇ ਹੀ ਇਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਉਦਾਸੀ ਝਲਕਦੀ ਦਿਖਾਈ ਦਿੰਦੀ ਹੈ। ਬੀਤੇ ਕਈ ਮਹੀਨਿਆਂ ਦੌਰਾਨ ਬਹੁਤ ਸਾਰੇ ਕਲਾ ਜਗਤ ਦੇ ਸਿਤਾਰੇ ਕੋਰੋਨਾ ਦੀ ਚਪੇਟ ਵਿੱਚ ਆਏ ਸਨ।

ਤੇ ਅੱਜ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਗਾਇਕ ਇਸ ਦੀ ਚਪੇਟ ਵਿਚ ਆ ਗਿਆ ਹੈ। 63 ਸਾਲਾ ਇਹ ਗਾਇਕ ਉਸ ਵੇਲੇ ਵਾਇਰਸ ਦੀ ਚਪੇਟ ਵਿੱਚ ਆਇਆ ਜਦੋਂ ਉਹ ਅਮਰੀਕਾ ਆਪਣੇ ਪਰਿਵਾਰ ਨੂੰ ਮਿਲਣ ਲਈ ਜਾ ਰਿਹਾ ਸੀ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਦੀ ਜਿਨ੍ਹਾਂ ਦਾ ਅਮਰੀਕਾ ਜਾਣ ਦਾ ਪਲਾਨ ਕੋਰੋਨਾ ਕਾਰਨ ਰੱਦ ਹੋ ਗਿਆ। ਹਾਲ ਹੀ ਵਿੱਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਹ ਲਗਾਤਾਰ ਕੰਮ ਕਰਦੇ ਰਹੇ। ਬੀਤੇ 9 ਮਹੀਨਿਆਂ ਤੋਂ ਉਹ ਆਪਣੇ ਪਰਿਵਾਰ ਨੂੰ ਨਹੀਂ ਮਿਲੇ ਜਿਸ ਕਾਰਨ ਉਹ ਅਮਰੀਕਾ ਜਾਣਾ ਚਾਹੁੰਦੇ ਸਨ।

ਅਮਰੀਕਾ ਵਿੱਚ ਕੁਮਾਰ ਸਾਨੂ ਦੀ ਪਤਨੀ ਸਲੋਨੀ, ਬੇਟੀ ਸ਼ੈਨਨ ਅਤੇ ਏਨਾਬੇਲ ਰਹਿੰਦੇ ਹਾਂ ਜਿਨ੍ਹਾਂ ਨੂੰ ਮਿਲਣ ਲਈ ਉਹ ਬੀਤੇ ਕਈ ਮਹੀਨਿਆਂ ਤੋਂ ਇੰਤਜ਼ਾਰ ਦੇ ਵਿੱਚ ਸਨ। ਅਤੇ ਜਦੋਂ ਰੱਬ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਸਬੱਬ ਬਣਿਆ ਤਾਂ ਕੋਰੋਨਾ ਵਾਇਰਸ ਉਹਨਾਂ ਦੇ ਰਸਤੇ ਦਾ ਰੋੜਾ ਬਣ ਗਿਆ। ਕੁਮਾਰ ਸਾਨੂ 20 ਅਕਤੂਬਰ ਨੂੰ ਆਪਣਾ ਜਨਮਦਿਨ ਆਪਣੇ ਪਰਿਵਾਰ ਕੋਲ ਮਨਾਉਣ ਲਈ ਜਾ ਰਹੇ ਸਨ

ਜਿੱਥੇ ਉਹਨਾਂ ਨੇ ਦਸੰਬਰ ਵਿੱਚ ਆਪਣੀ ਪਤਨੀ ਦੇ ਜਨਮ ਦਿਨ ਨੂੰ ਸੈਲੀਬ੍ਰੇਟ ਕਰ ਕੇ ਵਾਪਸ ਪਰਤਣਾ ਸੀ। ਕੁਮਾਰ ਸਾਨੂ ਬਾਰੇ ਆਈ ਇਸ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਾਰਾਜ਼ ਕੀਤਾ ਹੈ। ਲੋਕਾਂ ਵੱਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।