BREAKING NEWS
Search

ਹੁਣ ਆਸਟ੍ਰੇਲੀਆ ਚ ਜਾ ਕੇ ਪੱਕੇ ਹੋਣ ਦੇ ਸ਼ੌਕੀਨਾਂ ਲਈ ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਦੇਸ਼ਾ ਵਿੱਚ ਜਾਣ ਦਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਭਾਵੇਂ ਉਹ ਘੁੰਮਣ ਫਿਰਨ ਦਾ ਹੋਵੇ ਭਾਵੇਂ ਉਹ ਕੰਮ ਕੰਮ ਕਰਨ ਦਾ। ਕੰਮ ਕਰਨ ਦੇ ਲਈ ਵਿਦੇਸ਼ ਜਾਣਾ ਘੁੰਮਣ-ਫਿਰਨ ਜਾਣ ਨਾਲੋਂ ਥੋੜ੍ਹਾ ਜ਼ਿਆਦਾ ਮੁ-ਸ਼-ਕ- ਲ ਹੁੰਦਾ ਹੈ। ਕਿਉਂਕਿ ਆਏ ਦਿਨ ਵੱਖ-ਵੱਖ ਦੇਸ਼ਾਂ ਦੇ ਵਿੱਚ ਕੰਮ ਕਰਨ ਜਾਂ ਰਹਿਣ ਦੇ ਨਿਯਮ ਬਦਲਦੇ ਰਹਿੰਦੇ ਹਨ। ਇਸ ਦੇ ਚਲਦੇ ਕਈ ਵਾਰ ਅਸੀਂ ਉਨ੍ਹਾਂ ਨਿਯਮਾਂ ਨੂੰ ਪੂਰੇ ਨਹੀਂ ਕਰ ਪਾਉਂਦੇ ਜਿਸ ਕਾਰਨ ਸਾਡਾ ਵਿਦੇਸ਼ਾਂ ਵਿੱਚ ਪੱਕੇ ਹੋਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ। ਆਸਟ੍ਰੇਲੀਆ ਵਿੱਚ ਜਾ ਕੇ ਪੱਕੇ ਹੋਣ ਦੇ ਸ਼ੌਕੀਨਾਂ ਵਾਸਤੇ ਇਕ ਵੱਡੀ ਖ਼ਬਰ ਆ ਰਹੀ ਹੈ।

ਇਸ ਦੇ ਹਵਾਲੇ ਤਹਿਤ ਆਸਟ੍ਰੇਲੀਆਈ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਵੱਲੋਂ ਨਵੀਂ ਪ੍ਰਵਾਸੀ ਨੀਤੀ 2021 ਵਿੱਚ ਵੱਡੇ ਬਦਲਾਵ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਉਨ੍ਹਾਂ ਨੇ ਕਿਹਾ ਕਿ ਉਹਨਾਂ ਲੋਕਾਂ ਲਈ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੋਵੇਗਾ ਅਤੇ ਇਸ ਨੂੰ ਸਿੱਖਣ ਲਈ ਕੀਤੇ ਗਏ ਉੱਚ ਯਤਨ ਸਾਬਿਤ ਕਰਨੇ ਹੋਣਗੇ ਜੋ ਆਸਟ੍ਰੇਲੀਆ ਵਿੱਚ ਪੱਕੇ ਹੋਣਾ ਚਾਹੁੰਦੇ ਹਨ। ਇਹ ਐਲਾਨ ਪਾਟਨਰ ਵੀਜ਼ਾ ਬਿਨੈਕਾਰ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਦੇ ਲਈ ਹੈ। ਮੌਜੂਦਾ ਸਰਕਾਰ ਦਾ ਅਜਿਹਾ ਮੰਨਣਾ ਹੈ ਕਿ ਇਸ ਨਾਲ ਪ੍ਰਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਾਅਦ ਰੋਜ਼ਗਾਰ ਦੇ ਵਧੀਆ ਮੌਕਾ ਮੁਹੱਈਆ ਕਰਵਾਏ ਜਾ ਸਕਦੇ ਹਨ।

ਇਹ ਟੈਸਟ ਬਿਨੇਕਾਰ ਅਤੇ ਸਪਾਂਸਰ ਦੋਵਾਂ ਉਤੇ ਲਾਗੂ ਹੋਵੇਗਾ। ਸਰਕਾਰ ਨੇ ਇਹ ਸਾਲ ਪ੍ਰਵਾਸੀ ਦੇ ਸਥਾਈ ਤੌਰ ‘ਤੇ ਰਹਿਣ ਨੂੰ ਲੈ ਕੇ ਕੁਝ ਬਦਲਾਅ ਕੀਤੇ ਗਏ ਹਨ। ਗੌਰਤਲਬ ਹੈ ਕਿ ਹੁਣ ਪੱਕੇ ਹੋਣ ਦੀ ਪ੍ਰਕਿਰਿਆ ਦੋ ਚਰਨਾਂ ਵਿਚ ਪਾਸ ਕੀਤੀ ਜਾਵੇਗੀ। ਜਿਸ ਅਧੀਨ ਪਹਿਲੇ ਦੋ ਸਾਲ ਲਈ ਆਰਜ਼ੀ ਵੀਜ਼ਾ ਮਿਲੇਗਾ ਜਿਸ ਲਈ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਸਾਬਤ ਕਰਨ ਦੀ ਜ਼ਰੂਰਤ ਨਹੀ ਹੋਵੇਗੀ। ਉਸ ਤੋਂ ਬਾਅਦ ਤੁਸੀਂ ਆਪਣੀ ਸਪੌਂਸਰ ਸਾਥੀ ਦੀ ਸਹਿਮਤੀ ਨਾਲ ਸਥਾਈ ਵੀਜ਼ਾ ਅਪਲਾਈ ਕਰ ਸਕਦੇ ਹੋ ਜਿਸ ਲਈ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੋਵੇਗਾ।

ਇਹ ਨਵੀਂ ਨੀਤੀ ਸਾਲ 2021 ਦੇ ਅਖੀਰ ਤੱਕ ਲਾਗੂ ਕੀਤੀ ਜਾ ਸਕਦੀ ਹੈ। ਵਿਰੋਧੀ ਧਿਰ ਲੇਬਰ ਅਤੇ ਗ੍ਰੀਨ ਨੇ ਇਸ ਨਵੇਂ ਕਾਨੂੰਨ ਨੂੰ ਸਮਾਜ ਅਤੇ ਪਰਿਵਾਰਕ ਨਜ਼ਰੀਏ ਤੋਂ ਮਨੁੱਖਤਾ ਵਿਰੋਧੀ ਦੱਸਿਆ ਹੈ। ਗ੍ਰੀਨ ਪਾਰਟੀ ਦੇ ਨਵਦੀਪ ਸਿੰਘ ਨੇ ਦੱਸਿਆ ਆਸਟ੍ਰੇਲੀਆ ਸੰਵਿਧਾਨ ਵਿਚ ਮਨੁੱਖੀ ਅਧਿਕਾਰਾਂ ਦੀ ਅਣਹੋਂਦ ਦਾ ਲਿਬਰਲ ਸਰਕਾਰ ਲਾਹਾ ਲੈ ਰਹੀ ਹੈ ਅਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਪ੍ਰਵਾਸੀ ਸ਼ਹਿਰੀ ਹੋਣ ਦਾ ਅਹਿਸਾਸ ਕਰਵਾ ਰਹੀ ਹੈ।