BREAKING NEWS
Search

ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਆਈ ਇਹ ਮਾੜੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਸੰਸਾਰ ਦੇ ਵਿੱਚ ਮਨੁੱਖ ਵੱਲੋਂ ਕੀਤੇ ਗਏ ਕਾਰਜਾਂ ਦੇ ਨਤੀਜੇ ਉਸ ਨੂੰ ਭੁਗਤਣੇ ਹੀ ਪੈਂਦੇ ਹਨ। ਚਾਹੇ ਇਹ ਕਾਰਜ ਚੰਗਿਆਈ ਵਾਸਤੇ ਕੀਤੇ ਜਾਣ ਜਾਂ ਕਿਸੇ ਦੀ ਬੁਰਾਈ ਵਾਸਤੇ। ਸਮਾਂ ਅਤੇ ਹਾਲਾਤ ਹਰ ਵੇਲੇ ਇਕੋ ਜਿਹੇ ਨਹੀਂ ਰਹਿੰਦੇ ਹਨ ਜਿਨ੍ਹਾਂ ਵਿੱਚ ਸਮੇਂ-ਸਮੇਂ ਉੱਪਰ ਬਦਲਾਅ ਆਉਂਦਾ ਹੀ ਰਹਿੰਦਾ ਹੈ। ਅਜੋਕੇ ਯੁੱਗ ਦੇ ਇਸ ਸੰਸਾਰ ਵਿੱਚ ਬੀਤੇ ਕੁਝ ਦਿਨਾਂ ਦੌਰਾਨ ਅਜਿਹੇ ਮਸਲੇ ਪੈਦਾ ਹੋਏ ਹਨ ਜਿਸ ਦੀ ਚਰਚਾ ਪੂਰੇ ਵਿਸ਼ਵ ਭਰ ਦੇ ਵਿੱਚ ਹੋਈ ਹੈ।

ਇਨ੍ਹਾਂ ਵਿਚੋਂ ਇੱਕ ਹਿੱਸਾ ਅਮਰੀਕਾ ਦੇ ਨਾਲ ਜੁੜਿਆ ਹੋਇਆ ਹੈ ਜਿਸ ਦਾ ਸਿੱਧਾ ਸਬੰਧ ਹੈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੇ ਜ਼ਰੀਏ ਨਵੇਂ ਸ਼ਾਸ਼ਨ ਦੀ ਸ਼ੁਰੂਆਤ ਹੋਈ ਹੈ ਜਿਸ ਦਾ ਸਭ ਤੋਂ ਵੱਡਾ ਝਟਕਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੱਗਾ ਹੈ। ਜਦੋਂ ਦੇ ਇਨ੍ਹਾਂ ਵੋਟਾਂ ਦੇ ਨਤੀਜੇ ਆਏ ਹਨ ਉਦੋਂ ਤੋਂ ਹੀ ਟਰੰਪ ਨੂੰ ਨਿੱਤ ਨਵੇਂ ਦਿਨ ਇਹ ਵੱਡੇ ਝਟਕੇ ਲੱਗ ਰਹੇ ਹਨ। ਟਰੰਪ ਨੂੰ ਇਨ੍ਹਾਂ ਚੋਣਾਂ ਦੇ ਦੌਰਾਨ ਅਮਰੀਕਾ ਦੀ ਕੈਪਿਟਲ ਹਿੱਲ ਵਿਚ ਕਰਵਾਈ ਗਈ ਹਿੰਸਾ ਤੋਂ ਬਾਅਦ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਜਿਸ ਦੌਰਾਨ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ਵਲੋਂ ਟਰੰਪ ਦੇ ਅਕਾਊਂਟ ਉੱਪਰ ਪਾਬੰਦੀ ਲਗਾ ਦਿੱਤੀ ਗਈ ਸੀ। ਇਸੇ ਦੇ ਸੰਬੰਧ ਵਿੱਚ ਟਵਿੱਟਰ ਦੇ ਸੀਐਫਓ ਨੇਡ ਸੇਗਲ ਨੇ ਇਕ ਵੱਡਾ ਐਲਾਨ ਕਰਦੇ ਹੋਏ ਆਖਿਆ ਹੈ ਕਿ ਇਸ ਪਾਬੰਦੀ ਨੂੰ ਹਟਾਇਆ ਨਹੀਂ ਜਾਵੇਗਾ ਚਾਹੇ ਉਹ ਆਉਣ ਵਾਲੀਆਂ 2024 ਦੀਆਂ ਰਾਸ਼ਟਰਪਤੀ ਚੋਣਾਂ ਵੀ ਕਿਉਂ ਨਾ ਲੜ ਲੈਣ। ਉਨ੍ਹਾਂ ਉਪਰ ਲਗਾਈ ਗਈ ਇਹ ਪਾਬੰਦੀ ਪਰਮਾਨੈਂਟ ਹੈ। ਨੇਡ ਨੇ ਆਖਿਆ ਕਿ ਜਦੋਂ ਤੁਹਾਨੂੰ ਇੱਕ ਵਾਰੀ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤਾ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਪੂਰੀ ਤਰ੍ਹਾਂ ਹੀ ਹਟਾ ਦਿੱਤਾ ਗਿਆ ਹੈ।

ਭਾਵੇਂ ਉਹ ਸ਼ਖਸ ਕੋਈ ਸਾਬਕਾ ਜਾਂ ਮੌਜੂਦਾ ਕਿੰਨਾ ਹੀ ਵੱਡਾ ਰਾਜ ਨੇਤਾ ਕਿਉਂ ਨਾ ਹੋਵੇ। ਅਸੀਂ ਪਾਰਦਰਸ਼ਤਾ ਦੇ ਵਿੱਚ ਯਕੀਨ ਰੱਖਦੇ ਹਨ ਅਤੇ ਇਹ ਉਮੀਦ ਕਰਦੇ ਹਾਂ ਕਿ ਇਹ ਇੱਕ ਚੰਗੀ ਚੀਜ਼ ਹੁੰਦੀ ਹੈ। ਚੋਣਾਂ ਹਾਰਨ ਤੋਂ ਬਾਅਦ ਟਰੰਪ ਲਈ ਮੁਸੀਬਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਇਸੇ ਹਫ਼ਤੇ ਹੀ ਉਨ੍ਹਾਂ ਉੱਪਰ ਦੂਸਰੇ ਮਹਾਂਦੋਸ਼ ਦਾ ਮੁਕੱਦਮਾ ਵੀ ਚਲਾਇਆ ਗਿਆ ਹੈ।